ਦੋਆਬਾ ਕਾਲਜ ਵਿੱਚ ਇਨਵਾਇਰਮੈਂਟ ਸਸਟੇਨੇਬਿਲਟੀ ’ਤੇ ਸੈਮੀਨਾਰ ਅਯੋਜਤ

ਜਲੰਧਰ, 15 ਅਕਤੂਬਰ, 2025: ਦੋਆਬਾ ਕਾਲਜ ਦੇ ਈਕੋ ਕਲੱਬ ਦੁਆਰਾ ਐਨਜੀਓ ਰੀਪ ਬੇਨੇਫਿਟ ਬੈਂਗਲੁਰੂ ਵੱਲੋਂ ਇਨਵਾਇਰਮੈਂਟ ਸਸਟੇਨੇਬਿਲਟੀ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਕੁਲਦੀਪ ਦਾਂਤੇਵਾਡੀਆ—ਸੀਈਓ ਐਨਜੀਓ ਰੀਪ ਬੇਨੇਫਿਟ ਅਤੇ ਭਰਤ ਬੰਸਲ—ਕਮਿਊਨਿਟੀ ਮੈਨੇਜਰ ਮੁੱਖ ਬੁਲਾਰੇ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਸ਼ਵਨੀ ਕੁਮਾਰ— ਸੰਯੋਜਕ ਈਕੋ ਕਲੱਬ, ਡਾ. ਸ਼ਿਵਿਕਾ ਦੱਤਾ ਅਤੇ ਵਿਦਿਆਰਥੀਆਂ ਨੇ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਐਨਜੀਓ ਰੀਪ ਬੇਨੇਫਿਟ ਦੇ ਨਾਲ ਮੈਮੋਰੈਂਡਮ ਆਫ ਅੰਡਰਸਟੇਡਿੰਗ ’ਤੇ ਹਸਤਾਖ਼ਰ ਕੀਤੇ ਸੀ ਤਾਕਿ ਕਾਲਜ ਦੇ ਵਿਦਿਆਰਥੀਆਂ ਨੂੰ ਜਲੰਧਰ ਸ਼ਹਿਰ ਦੇ ਵੱਖ—ਵੱਖ ਇਲਾਕੀਆਂ, ਕਾਲਜ ਕੈਂਪਸ ਦੇ ਅੰਦਰ, ਕਾਲਜ ਦੇ ਆਲੇ—ਦੁਆਲੇ ਦੇ ਇਲਾਕੀਆਂ ਵਿੱਚ ਇਨਵਾਇਰਮੈਂਟ ਸਸਟੇਨੇਬਿਲਟੀ ਦੇ ਤਹਿਤ ਸਾਫ—ਸੁਥਰਾ ਵਾਤਾਵਰਣ, ਵੇਸਟ ਸੈਗ੍ਰੀਗੇਸ਼ਨ ਅਤੇ ਵੇਸਟ ਮੈਨੇਜਮੈਂਟ ਦੇ ਵੱਖ—ਵੱਖ ਸਾਕਾਰਾਤਮਕ ਕੰਮਾਂ ਦੇ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ । ਡਾ. ਭੰਡਾਰੀ ਨੇ ਕਿਹਾ ਕਿ ਇਸ ਮੁਹਿੰਮ ਦੇ ਤਹਿਤ ਕਾਲਜ ਦੇ ਵਿਦਿਆਰਥੀ ਆਪਣੇ ਆਲੇ—ਦੁਆਲੇ ਦੇ ਵਾਤਾਵਰਣ ਵਿੱਚ ਸਾਫ—ਸਫਾਈ ਕਰਨ ਅਤੇ ਸੁਕੇ ਅਤੇ ਗੀਲੇ ਕੁੜੇ ਦੇ ਵਿਗਿਆਨਿਕ ਤਰੀਕੇ ਨਾਲ ਨਿਪਟਾਰਾ ਕਰਨ ਵਿੱਚ ਸਹਾਇਕ ਬਣ ਸਕੇ ।
ਇਸ ਪ੍ਰੋਗਰਾਮ ਵਿੱਚ ਵਿਦਿਆਰਥੀ ਲਕਸ਼ਯ ਬੇਹਲ ਅਤੇ ਵਿਵੇਕ ਸੁਰੋਹਾ ਨੇ ਕਾਲਜ ਵਿੱਚ ਈਕੋ ਕਲੱਬ ਦੁਆਰਾ ਕੀਤੀ ਗਈ ਵੱਖ—ਵੱਖ ਗਤੀਵਿਧੀਆਂ ਦੇ ਬਾਰੇ ਆਪਣੀ ਪ੍ਰੇਜੈਨਟੇਸ਼ਨ ਪੇਸ਼ ਕੀਤੀ । ਡਾ. ਭਰਤ ਬੰਸਲ ਨੇ ਵਿਦਿਆਰਥੀਆਂ ਨੂੰ ਐਨਜੀਓ ਰੀਪ ਬੇਨੇਫਿਟ ਵੱਲੋਂ ਚਲਾਏ ਗਏ ਵੱਖ—ਵੱਖ ਗਤੀਵਿਧੀਆਂ ਦੇ ਅੰਤਰਗਤ ਲਏ ਗਏ ਵੱਖ—ਵੱਖ ਪ੍ਰੋਜੈਕਟ ਜਿਵੇਂ ਕਿ ਗਾਰਬੇਜ ਸਪਾਟ ਫਿਕਸਿੰਗ, ਵੇਸਟ ਮੈਨੇਜਮੈਂਟ ਪਲਾਸਟਿਕ ਰਿਡਕਸ਼ਨ ਅਤੇ ਵੇਸਟ ਸੈਗ੍ਰੀਗੇਸ਼ਨ ਦੇ ਬਾਰੇ ਵਿੱਚ ਵਿਸਥਾਰਪੂਰਵਕ ਦੱਸਿਆ ।
ਡਾ. ਕੁਲਦੀਪ ਦਾਂਤੇਵਾਡੀਆ ਨੇ ਵਿਦਿਆਰਥੀਆਂ ਨੂੰ ਰਿਏਲ ਟਾਇਮ ਪ੍ਰੋਬਲਮ ਸੋਲਵਿੰਗ ਦੇ ਅੰਤਰਗਤ ਕਾਲਜ ਵਿੱਚ ਕੈਂਪਸ ਦੀ ਸਾਫ਼—ਸਫ਼ਾਈ ਮੁਹਿੰਮ, ਕੈਂਪਸ ਵਿੱਚ ਰੁੱਖ ਲਗਾ ਕੇ ਹਰਾ—ਭਰਾ ਵਧਾਉਣਾ, ਵੇਸਟ ਸੈਗ੍ਰੀਗੇਸ਼ਨ ਦੇ ਅੰਤਰਗਤ ਸੁੱਕੇ ਅਤੇ ਗੀਲੇ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਆਦਿ ਦੇ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਡਾ. ਸ਼ਿਵਿਕਾ ਦੱਤਾ ਨੇ ਦੱਸਿਆ ਕਿ ਕਾਲਜ ਵਿੱਚ ਗੀਲੇ ਕੂੜੇ ਦੇ ਨਿਪਟਾਰਣ ਲਈ ਓਰਗੇਨਿਕ ਵੇਸਟ ਕੰਪੋਜ਼ਟਿੰਗ ਮਸ਼ੀਨ ਲਗਾਈ ਗਈ ਹੈ ਜਿਸਦੇ ਰਾਹੀਂ ਹੋਸਟਲ ਦੀ ਮੇਸ ਦੇ ਗੀਲ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਕੀਤਾ ਜਾ ਸਕੇ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਈਕੋ ਕੱਲਬ ਨੂੰ ਅਜਿਹਾ ਸਾਰਥਕ ਸੈਮੀਨਾਰ ਕਰਵਾਉਣ ਲਈ ਵਧਾਈ ਦਿੱਤੀ ।