ਦੋਆਬਾ ਕਾਲਜ ਵਿੱਚ ਅਤੁਲਯ ਭਾਰਤ ਅਤੇ ਦੀਪ ਉੱਤਸਵ ਮਨਾਇਆ ਗਿਆ

ਜਲੰਧਰ, 18 ਅਕਤੂਬਰ, 2025: ਦੋਆਬਾ ਕਾਲਜ ਦੇ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਅਤੇ ਈਸੀਏ ਵਿਭਾਗ ਵੱਲੋਂ ਅਤੁਲਯ ਭਾਰਤ ਅਤੇ ਦੀਪ ਉੱਤਸਵ ਸਮਾਰੋਹ ਦਾ ਅਯੋਜਨ ਕਾਲਜ ਦੇ ਓਪਨ ਏਅਰ ਥਿਏਟਰ ਵਿੱਚ ਕੀਤਾ ਗਿਆ । ਇਸ ਵਿੱਚ ਵਿਨਿਤ ਕੋਹਲੀ—ਇੰਚਾਰਜ—ਵਿਧਾਨ ਸਭਾ ਹਲਕਾ ਜਲੰਧਰ ਸੈਂਟਰਲ ਬਤੌਰ ਮੁੱਖ ਮਹਿਮਾਨ, ਪ੍ਰੋ. ਵੀ.ਕੇ. ਧੀਰ— ਕਾਲਜ ਦੇ ਸਾਬਕਾ ਵਿਦਿਆਰਥੀ, ਵਿਨਿਤ ਧੀਰ—ਮੇਅਰ ਜਲੰਧਰ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ । ਇਸ ਪ੍ਰੋਗਰਾਮ ਦੀ ਪ੍ਰਧਾਨਗੀ ਚੰਦਰ ਮੋਹਨ— ਪ੍ਰਧਾਨ ਆਰੀਆ ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਕਮੇਟੀ ਅਤੇ ਨੀਰਜਾ ਚੰਦਰ ਮੋਹਨ ਨੇ ਕੀਤੀ । ਪਤਵੰਤਿਆਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋਗਰਾਮ ਦੇ ਸੰਯੋਜਕ ਡਾ. ਅਵਿਨਾਸ਼ ਚੰਦਰ, ਪੋ੍. ਸੁਰਜੀਤ ਕੌਰ, ਪ੍ਰੋ. ਸੋਨਿਆ ਕਾਲਰਾ, ਪੋ੍. ਵਿਸ਼ਾਲ ਸ਼ਰਮਾ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਚੰਦਰ ਮੋਹਨ ਜੀ ਨੇ ਹਾਜ਼ਰ ਨੂੰ ਦੀਵਾਲੀ ਤਿਉਹਾਰ ਦੇ ਮਹੱਤਵ ਦੇ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਇਹ ਪਾਵਨ ਤਿਉਹਾਰ ਪੂਰੇ ਦੇਸ਼ ਵਿੱਚ ਸਭਿਆਚਾਰਕ ਏਕਤਾ ਨੂੰ ਮਜ਼ਬੂਤ ਕਰਦਾ ਹੈ ਅਤੇ ਪੂਰੇ ਭਾਰਤ ਵਿੱਚ ਵੱਖ—ਵੱਖ ਰੂਪਾਂ ਵਿੱਚ ਮਨਾਇਆ ਜਾਂਦਾ ਹੈ । ਉਨ੍ਹਾਂ ਨੇ ਦੀਵਾਲੀ ਨੂੰ ਏਕਤਾ ਦੇ ਤਿਉਹਾਰ ਵਜੋਂ ਮਨਾਉਣ ਦੀ ਵਧਾਈ ਦਿੱਤੀ ।
ਨਿਤਿਨ ਕੋਹਲੀ ਨੇ ਜਲੰਧਰ ਸ਼ਹਿਰ ਦੇ ਵਿਕਾਸ ਲਈ ਹਰ ਤਰ੍ਹਾਂ ਦਾ ਯੋਗਦਾਨ ਦੇਣ ਦੀ ਗੱਲ ਕੀਤੀ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀ ਸ਼ੁੱਭਕਾਮਨਾਵਾਂ ਦਿੱਤੀ । ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਬਣਾਏ ਗਏ ਮਾਡਲਜ਼ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ ।
ਮੇਅਰ ਵਿਨਿਤ ਧੀਰ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀ ਸ਼ੁਭਕਾਮਨਾਵਾਂ ਦਿੱਤੀ ਅਤੇ ਹਾਜ਼ਰ ਨੂੰ ਦੱਸਿਆ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਜਲੰਧਰ ਨੂੰ ਸਫ਼ਾਈ ਦੇ ਮਾਮਲੇ ਵਿੱਚ ਦੇਸ਼ ਵਿੱਚ 82ਵਾਂ ਸਥਾਨ ਮਿਲਿਆ ਹੈ ਅਤੇ ਉਹ ਆਪਣੇ ਸ਼ਹਿਰ ਨੂੰ ਹੋਰ ਵੀ ਹਰਾ—ਭਰਾ ਸਾਫ਼—ਸੁਥਰਾ ਬਣਾਉਣ ਦੇ ਲਈ ਹਮੇਸ਼ਾ ਕੰਮ ਕਰਦੇ ਰਹਿਣਗੇ । ਮੇਅਰ ਵਿਨਿਤ ਧੀਰ ਦੇ ਪਿਤਾ ਕਾਲਜ ਦੇ ਸਾਬਕਾ ਵਿਦਿਆਰਥੀ ਵੀ.ਕੇ. ਧੀਰ ਨੇ ਦੋਆਬਾ ਕਾਲਜ ਵਿੱਚ ਆਪਣੇ ਵਿਦਿਆਰਥੀ ਦੌਰ ਵਿੱਚ ਬਿਤਾਏ ਗਏ ਸਮੇਂ ਨੂੰ ਯਾਦ ਕਰਦੇ ਹੋਏ ਆਪਣੀ ਯਾਦਾਂ ਨੂੰ ਸਾਰੀਆਂ ਦੇ ਨਾਲ ਸਾਂਝਾ ਕੀਤਾ ਅਤੇ ਵਿਦਿਆਰਥੀਆਂ ਨੂੰ ਹਮੇਸ਼ਾ ਹੀ ਆਪਣੇ ਸਿੱਖਿਆ ਸੰਸਥਾਨ ਦੀ ਉੱਨਤੀ ਦੇ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਸਾਰੀਆਂ ਦੇ ਲਈ ਸਰੀਰਕ ਅਤੇ ਮਾਨਸਿਕ ਸਿਹਤ ਦੇ ਵਧੀਆ ਸੰਤੁਲਨ ਦਾ ਸੰਦੇਸ਼ ਲੈ ਕੇ ਆਉਂਦਾ ਹੈ ਅਤੇ ਅੱਜ ਦੇ ਅਤੁਲਯ ਭਾਰਤ ਸਮਾਗਮ ਵਿੱਚ ਪੇਸ਼ ਕੀਤੀ ਗਈ ਦੇਸ਼ ਦੀ ਵੱਖ—ਵੱਖ ਪ੍ਰਾਂਤਾਂ ਦੀ ਸਭਿਆਚਾਰਕ ਝਾਂਕੀਆਂ ਵੀ ਸਾਡੇ ਦੇਸ਼ ਦੀ ਅਨੇਕਤਾ ਵਿੱਚ ਏਕਤਾ ਦਾ ਪ੍ਰਤੀਕ ਹੈ ।
ਇਸ ਮੌਕੇ ’ਤੇ ਕਾਲਜ ਦੇ ਵਿਦਿਆਰਥੀਆਂ ਨੇ ਵੱਖ—ਵੱਖ ਪ੍ਰਦੇਸ਼ਾਂ ਦੇ ਸਭਿਆਚਾਰਕ ਝਾਂਕੀਆਂ, ਕਲਚਰਲ ਵਾੱਕ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ । ਪ੍ਰਾਇਜ਼ ਡਿਸਟ੍ਰੀਬਿਉਸ਼ਨ ਸਮਾਗਮ ਵਿੱਚ ਗੁਰਮੁੱਖ ਸਿੰਘ, ਅਸ਼ਿਸ਼ ਭਾਰਦਵਾਜ ਅਤੇ ਰੋਹਿਤ ਵਿਲਸਲ ਦੇ ਨਤੀਜੇ ਅਨੁਸਾਰ ਪੰਜਾਬ ਦੀ ਸਭਿਆਚਾਰਕ ਝਾਂਕੀਆਂ ਨੂੰ ਪਹਿਲਾ, ਮਹਾਰਾਸ਼ਟਰ ਅਤੇ ਉੜੀਆ ਦੀ ਝਾਂਕੀ ਨੂੰ ਦੂਜਾ, ਵੇਸਟ ਬੰਗਾਲ, ਮਧੀਯ ਪ੍ਰਦੇਸ਼ ਅਤੇ ਕੇਰਲਾ ਦੀ ਝਾਂਕੀਆਂ ਨੂੰ ਤੀਜਾ ਸਥਾਨ ਪ੍ਰਦਾਨ ਕੀਤਾ ਗਿਆ । ਪਤਵੰਤਿਆਂ ਨੇ ਜੇਤੂ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ’ਤੇ ਡਾ. ਸੁਸ਼ਮਾ ਚਾਵਲਾ— ਉੱਪ ਪ੍ਰਧਾਨ, ਧਰੂਵ ਮਿੱਤਲ—ਖਜ਼ਾਨਚੀ, ਕੁੰਦਨ ਲਾਲ ਅਗਰਵਾਲ ਅਤੇ ਡਾ. ਸੱਤਪਾਲ ਗੁਪਤਾ—ਮੈਂਬਰ ਹਾਜ਼ਰ ਸਨ ।