ਦੋਆਬਾ ਕਾਲਜ ਵਿਖੇ ਨੈਸ਼ਨਲ ਸਾਇੰਸ ਡੇ ਮਨਾਇਆ ਗਿਆ
ਜਲੰਧਰ, 1 ਮਾਰਚ, 2024 ਦੋਆਬਾ ਕਾਲਜ ਦੀ ਫੈਕਲਟੀ ਆਫ ਸਾਇੰਸਿਜ਼ ਵੱਲੋਂ ਨੈਸ਼ਨਲ ਸਾਇੰਸ ਡੇ ਮਨਾਇਆ ਗਿਆ ਜਿਸਦਾ ਇਸ ਸਾਲ ਦਾ ਥੀਮ ਸਵਦੇਸ਼ੀ ਤਕਨੀਕਾਂ ਰਾਹੀਂ ਵਿਕਸਤ ਭਾਰਤ ਦਾ ਨਿਰਮਾਣ ਸੀ । ਇਸ ਵਿੱਚ ਸੰਸਕ੍ਰਿਤ ਭਾਰਤੀ ਐਨਜੀਓ ਦੇ ਸੁਰੇਸ਼ ਚੱਡਾ ਬਤੌਰ ਮੁੱਖ ਵਕਤਾ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਕੇ.ਕੇ. ਯਾਦਵ, ਡਾ. ਅਰਸ਼ਦੀਪ ਸਿੰਘ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਹਾਜ਼ਰਾ ਸਵਾਗਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਓਪਰੋਕਤ ਥੀਮ ਦੇ ਅੰਤਰਗਤ ਭਾਰਤ ਸਰਕਾਰ ਦੁਆਰਾ ਅੱਜ ਦੇ ਸਮੇਂ ਵਿੱਚ ਦੇਸ਼ ਵਿੱਚ ਇਨੋਵੇਸ਼ਨ ਅਤੇ ਇੰਟਰਪ੍ਰਿਨਿਓਰਸ਼ਿਪ ਤੇ ਵਿਸ਼ੇਸ਼ ਬੱਲ ਦਿੱਤਾ ਜਾ ਰਿਹਾ ਹੈ ਜਿਸਦਾ ਨਤੀਜਾ ਹੈ ਕਿ ਨਵੇਂ ਤਰ੍ਹਾਂ ਦੇ ਤਕਨੀਕ ਅਤੇ ਨਵੇਂ ਤਰ੍ਹਾਂ ਦੇ ਬਿਜਨੇਬ ਪ੍ਰਫੁਲੱਤ ਹੋ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਯੂਜੀਸੀ ਦੇ ਦੁਆਰਾ ਇੰਡੀਅਨ ਨੌਲਜ ਸਿਸਟਮ ਨੂੰ ਪੁਨਰ ਜੀਵਤ ਕਰਨ ਦੇ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੇ ਹਨ । ਇਸ ਕੜ੍ਹੀ ਵਿੱਚ ਅੱਜ ਕਾਲਜ ਵਿੱਚ ਭਾਰਤੀ ਸੰਸਕ੍ਰਿਤ ਜੋ ਵਿਗਿਆਨ ਤੇ ਆਧਾਰਿਤ ਹੈ ’ਤੇ ਮੰਥਨ ਕਰਨ ਦੇ ਲਈ ਇੱਕ ਵਿਖਿਆਨ ਦਾ ਅਯੋਜਨ ਕੀਤਾ ਗਿਆ ਹੈ ।
ਸੁਰੇਸ਼ ਚੱਡਾ ਨੇ ਕਿਹਾ ਕਿ ਪੁਰਾਣੇ ਸਮੇਂ ਵਿੱਚ ਮਾਨਵ ਸਮਾਂ ਅਤੇ ਮਹੀਨੇ ਦਾ ਅੰਦਾਜ਼ਾ ਸੂਰਜ ਦੀ ਪਰਛਾਈ ਅਤੇ ਚੰਦ ਦੇ ਬਦਲਦੇ ਰੰਗ ਨੂੰ ਅੰਦਾਜਾ ਲਗਾ ਕੇ ਕਰਦਾ ਸੀ ਜੋ ਕਿ ਸਾਬਿਤ ਕਰਦਾ ਹੈ ਕਿ ਉਸ ਸਮੇਂ ਵਿੱਚ ਵੀ ਵਿਗਿਆਨ ਕਾਫੀ ਪ੍ਰਚਲਿਤ ਸੀ । ਉਨ੍ਹਾਂ ਨੇ ਕਿਹਾ ਕਿ ਪੁਰਾਣੇ ਸਮੇਂ ਵਿੱਚ ਵਿਗਿਆਨ ਆਪਣੀ ਚਰਮ ਸੀਮਾ ਤੇ ਪ੍ਰੰਤੂ ਆਮ ਜਨ ਮਾਨਸ ਅਤੇ ਵਿਗਿਆਨ ਨੂੰ ਜੋੜਨ ਵਾਲੇ ਸੰਸਕ੍ਰਿਤ ਭਾਸ਼ਾ ਦੇ ਸੇਤੂ ਨੂੰ ਤੋੜ ਦਿੱਤਾ ਗਿਆ ਜਿਸ ਕਾਰਨ ਵਰਤਮਾਨ ਸਮੇਂ ਵਿੱਚ ਅਸੀਂ ਉਸ ਵਿਗਿਆਨ ਤੋਂ ਵਣਛਿਤ ਰਹਿ ਗਏ ਹਾਂ । ਉਸ ਸਮੇਂ ਵਿੱਚ ਮਹੀਨਾਂ ਦੇ ਨਾਮਕਰਨ ਦੀ ਵਿਧੀ ਵੀ ਭਾਰਤੀ ਵਿਗਿਆਨ ਦੀ ਪੱਦਤੀ ਤੇ ਹੀ ਉਪਜੀ ਸੀ । ਧਰਤੀ ਦੇ ਸੂਰਜ ਦੇ ਆਲੇ—ਦੁਆਲੇ ਪ੍ਰਕ੍ਰਿਮਾ ਕਰਨ ਦੀ ਪ੍ਰੀਕ੍ਰਿਆ ਦੇ ਗਹਿਣ ਅਧਿਐਨ ਕਰਨ ਦੇ ਉਪਰਾਂਤ ਹੀ ਰਾਸ਼ੀਆਂ ਦੇ ਬਾਰੇ ਦੱਸਿਆ ਜਾਂਦਾ ਸੀ । ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੇ ਪ੍ਰਸ਼ਨਾਂਕਾਲ ਵਿੱਚ ਵਕਤਾ ਤੋਂ ਸਵਾਲ ਪੁੱਛ ਕੇ ਆਪਣੀ ਜਿਗਿਆਸਾ ਨੂੰ ਸ਼ਾਂਤ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਕੇ.ਕੇ. ਯਾਦਵ, ਡਾ. ਅਰਸ਼ਦੀਪ ਸਿੰਘ ਨੇ ਸ਼੍ਰੀ ਭਗਵਤੀ ਪ੍ਰਸ਼ਾਦ ਅਤੇ ਸ਼੍ਰੀ ਸੁਰੇਸ਼ ਚੱਡਾ ਨੂੰ ਮਮੈਂਟੋ ਦੇ ਕੇ ਸਨਮਾਨਿਤ ਕੀਤਾ । ਡਾ. ਰਾਕੇਸ਼ ਕੁਮਾਰ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ।
City Air News 


