ਦੋਆਬਾ ਕਾਲਜ ਵਿਖੇ ਮਨਾਇਆ ਗਿਆ ਮਾਂ ਦਿਵਸ

ਦੋਆਬਾ ਕਾਲਜ ਵਿਖੇ ਮਨਾਇਆ ਗਿਆ ਮਾਂ ਦਿਵਸ

ਜਲੰਧਰ, 18 ਮਈ, 2024: ਦੋਆਬਾ ਕਾਲਜ ਦੀ ਸਟੂਡੈਂਟ ਵੈਲਫੇਅਰ ਕਮੇਟੀ ਵੱਲੋਂ ਆਨ ਲਾਇਨ ਤਰੀਕੇ ਦੇ ਨਾਲ ਮਾਂ ਦਿਵਸ ਮਨਾਇਆ ਗਿਆ ਜਿਸ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰੋ. ਸੁਰਜੀਤ ਕੌਰ ਅਤੇ ਪ੍ਰੋ. ਸੋਨਿਆ ਕਾਲਰਾ—ਸੰਯੋਜਕ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆ ਨੇ ਕੀਤਾ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਸਾਡੀ ਮਾਤਾ ਨਾ ਕੇਵਲ ਇੱਕ ਸਸ਼ਕਤ ਸੰਬੰਧ ਹੈ ਬਲਕਿ ਸਾਡੇ ਰਹਿਣ ਦਾ ਪਹਿਲਾ ਘਰ ਹੈ ਜਿਥੇ ਪਰਮਾਤਮਾ ਦੀ ਕ੍ਰਿਪਾ ਨਾਲ ਅਸੀਂ ਜਨਮ ਲੈਣ ਤੋਂ ਪਹਿਲਾ ਮਾਂ ਦੇ ਸ਼ਰੀਰ ਅੰਦਰ ਗਰਭ ਵਿੱਚ ਰਹਿੰਦੇ ਹਨ ਜਿਥੇ ਸਾਨੂੰ ਮਾਂ ਤੋਂ ਹੀ ਸੰਪੂਰਨ ਸੰਸਕਾਰ ਮਿਲਦੇ ਹਨ । ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਆਪਣੀ ਮਾਂ ਦੇ ਪ੍ਰਤੀ ਸਤਿਕਾਰ ਦੇਣ ਦੇ ਲਈ ਪ੍ਰੇਰਿਤ ਕੀਤਾ । 

ਕੁਸੁਮ ਭੰਡਾਰੀ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਦੀ ਮਾਤਾ ਜੀ ਨੇ ਇਸ ਮੌਕੇ ਤੇ ਸੁਰੀਲੇ ਭਜਨ ਪੇਸ਼ ਕਰਕੇ ਸਮੁੱਚੇ ਮਾਹੌਲ ਨੂੰ ਉਸਾਰੂ ਬਣਾ ਦਿੱਤਾ । ਇਸ ਮੌਕੇ ਤੇ ਵੱਖ—ਵੱਖ ਵਿਦਿਆਰਥੀ ਰਜਨੀ, ਵੰਸ਼ਿਕਾ, ਮਹਕ ਅਤੇ ਆਂਚਲ ਗੀਤ, ਕਵਿਤਾ, ਸੋਲੋ ਡਾਂਸ ਪ੍ਰਸਤੁਤ ਕਰ ਆਪਣੀ ਮਾਵਾਂ ਦੇ ਪ੍ਰਤੀ ਸਤਿਕਾਰ ਪ੍ਰਗਟ ਕੀਤਾ । ਕਈ ਵਿਦਿਆਰਥੀਆਂ ਦੇ ਮਾਵਾਂ ਨੇ ਵੱਖ—ਵੱਖ ਗੀਤ—ਭਜਨ ਅਤੇ ਗੇਮਜ ਵਿੱਚ ਭਾਗ ਲੈ ਕੇ ਸਮਾਗਮ ਨੂੰ ਹੋਰ ਵੀ ਸਫਲ ਬਣਾਇਆ । ਪ੍ਰੋ. ਸਾਕਸ਼ੀ ਚੋਪੜਾ ਨੇ ਮੰਗ ਸੰਚਾਲਨ ਬਖੂਬੀ ਕੀਤਾ । 

ਦੋਆਬਾ ਕਾਲਜ ਵਿਖੇ ਮਾਂ ਦਿਵਸ ਸਮਾਗਮ ਵਿੱਚ ਭਾਗ ਲੈਂਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਵਿਦਿਆਰਥੀ ਅਤੇ ਉਨ੍ਹਾਂ ਦੀ ਮਾਵਾਂ।