ਕ੍ਰਿਸ਼ਨ ਕੁਮਾਰ ਬਾਵਾ ਦੀ ਪੁਸਤਕ ਸੰਘਰਸ਼ ਦੇ 45 ਸਾਲ ਰਿਲੀਜ਼

ਕ੍ਰਿਸ਼ਨ ਕੁਮਾਰ ਬਾਵਾ ਇਕ ਉੱਚ ਆਦਰਸ਼ਾਂ ਵਾਲੀ ਸ਼ਖ਼ਸੀਅਤ ਦੇ ਮਾਲਕ- ਸੰਤ ਬਾਬਾ ਭੁਪਿੰਦਰ ਸਿੰਘ

ਕ੍ਰਿਸ਼ਨ ਕੁਮਾਰ ਬਾਵਾ ਦੀ ਪੁਸਤਕ ਸੰਘਰਸ਼ ਦੇ 45 ਸਾਲ ਰਿਲੀਜ਼
ਪੁਸਤਕ ਰਿਲੀਜ਼ ਕਰਦੀਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ।

ਲੁਧਿਆਣਾ: ਅਤਿਵਾਦ ਦੇ ਕਾਲੇ ਦੌਰ ਦੌਰਾਨ ਅਤਿਵਾਦੀਆਂ ਦੀਆਂ ਗੋਲੀਆਂ ਦਾ ਸਾਹਮਣਾ ਕਰਨ ਵਾਲੇ, 1992 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਿੰਡ ਰਕਬੇ ਚੋਂ ਕੇਵਲ ਇਕ ਵੋਟ ਪਾਉਣ ਵਾਲੇ ਪੰਜਾਬ ਕਾਂਗਰਸ ਦੇ ਸੀਨੀਅਰ ਸੀਨੀਅਰ ਆਗੂ ਅਤੇ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦੇ 45 ਸਾਲ ਦੇ ਸੰਘਰਸ਼ਮਈ ਜੀਵਨ ਤੇ ਆਧਾਰਿਤ ਪੁਸਤਕ ਅੱਜ ਇੱਥੇ ਉਨ੍ਹਾਂ ਦੇ ਜਨਮਦਿਨ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ।

ਕ੍ਰਿਸ਼ਨ ਕੁਮਾਰ ਬਾਵਾ ਦੇ ਜੀਵਨ ਉਤੇ ਪ੍ਰੋ ਨਿਰਮਲ ਸਿੰਘ ਜੌੜਾ ਵੱਲੋਂ ਲਿਖਤ ਇਸ ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਸੰਤ ਬਾਬਾ ਭੁਪਿੰਦਰ ਸਿੰਘ ਪਟਿਆਲੇ ਵਾਲੇ, ਪਦਮਸ੍ਰੀ ਡਾ ਸੁਰਜੀਤ ਪਾਤਰ ,ਮੋਗਾ ਤੋਂ ਵਿਧਾਇਕ ਹਰਜੋਤ ਕਮਲ, ਐੱਸਐੱਸਪੀ ਚਰਨਜੀਤ ਸਿੰਘ ਸੋਹਲ, ਸੇਵਾਮੁਕਤ ਆਈਏਐਸ ਕੁਲਜੀਤ ਸਿੰਘ ਸਿੱਧੂ,ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਕਰਨਲ ਹਰਬੰਤ ਸਿੰਘ ਕਾਹਲੋਂ, ਚੇਅਰਮੈਨ ਪਵਨ ਦੀਵਾਨ, ਹਰਿਆਣਾ ਇਕਾਈ ਦੇ ਪ੍ਰਧਾਨ ਉਮਰਾਓ ਸਿੰਘ ਛੀਨਾ, ਬਾਵਾ ਰਵਿੰਦਰ ਨੰਦੀ ਪ੍ਰਧਾਨ ਵੈਰਾਗੀ ਮਹਾਂਮੰਡਲ ਪੰਜਾਬ, ਭਗਵਾਨ ਦਾਸ ਬਾਵਾ ,ਬਲਦੇਵ ਬਾਵਾ ਤੇ ਰਜਨੀ ਬਾਵਾ ਨੇ ਮਿਲ ਕੇ ਨਿਭਾਈ। ਸੰਤ ਬਾਬਾ ਭੁਪਿੰਦਰ ਸਿੰਘ ਪਟਿਆਲੇ ਵਾਲੇ ,ਪਦਮਸ੍ਰੀ ਡਾ ਸੁਰਜੀਤ ਪਾਤਰ ਅਤੇ ਮੋਗਾ ਤੋਂ ਵਿਧਾਇਕ ਹਰਜੋਤ ਕਮਲ ਨੇ ਕਿਹਾ ਕਿ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਇਕ ਉੱਚ ਆਦਰਸ਼ਾਂ ਵਾਲੀ ਸ਼ਖ਼ਸੀਅਤ ਦੇ ਮਾਲਕ ਹਨ। ਇਨ੍ਹਾਂ ਦੇ ਜੀਵਨ ਤੇ ਲਿਖਿਤ ਪੁਸਤਕ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਇਨ੍ਹਾਂ ਨੇ ਹੁਣ ਤੱਕ ਦੇ ਆਪਣੇ ਜੀਵਨ ਦੌਰਾਨ ਸਮਾਜ ਤੇ ਦੇਸ਼ ਦੀ ਮਜ਼ਬੂਤੀ ਲਈ ਕੰਮ ਕੀਤਾ ਹੈ । ਉਹ ਤਾਂ ਇਹ ਵੀ ਕਹਿਣਗੇ ਕਿ ਸ੍ਰੀ ਬਾਵਾ ਇੱਕ ਰਾਜਸੀ ਆਗੂ ਹੋਣ ਦੇ ਨਾਲ ਇਕ ਸਮਾਜ ਸੁਧਾਰਕ ਵੀ ਹਨ। ਜਿਨ੍ਹਾਂ ਨੇ ਪੰਜਾਬ ਭਰ ਅੰਦਰ ਲੜਕੀਆਂ ਦੀ ਲੋਹੜੀ ਮਨਾ ਕੇ ਇਹ ਸੰਦੇਸ਼ ਦਿੱਤਾ ਕਿ ਲੜਕੇ ਅਤੇ ਲੜਕੀ ਦੇ ਜਨਮ ਵਿੱਚ ਕੋਈ ਅੰਤਰ ਨਹੀਂ ਹੈ, ਜਿਸ ਦਾ ਨਤੀਜਾ ਇਹ ਹੋਇਆ ਕਿ ਅੱਜ ਵੱਡੀ ਗਿਣਤੀ ਚ ਲੋਕ ਲੜਕੀਆਂ ਦੀ ਲੋਹੜੀ ਮਨਾਉਣ ਲੱਗੇ ਹਨ ਜੋ ਕਿ ਜੋ ਕਿ ਸਿਹਤਮੰਦ ਸਮਾਜ ਲਈ ਚੰਗਾ ਸੰਦੇਸ਼ ਹੈ।

ਪੀਐਸਆਈਡੀਸੀ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਭਾਵੁਕ ਹੁੰਦਿਆਂ ਆਪਣੇ ਬਚਪਨ ਤੋਂ ਲੈ ਕੇ ਹੁਣ ਤਕ ਦੇ ਜੀਵਨ ਦੇ ਬਾਰੇ ਚ ਦੱਸਦਿਆਂ ਹੋਇਆ ਸਾਰਿਆਂ ਨਾਲ ਯਾਦਾਂ ਤਾਜ਼ਾ ਕੀਤੀਆਂ ।

ਡਾ ਜਗਤਾਰ ਧੀਮਾਨ ਨੇ ਸਟੇਜ ਸੰਚਾਲਨ ਬਾਖੂਬੀ ਢੰਗ ਨਾਲ ਨਿਭਾਇਆ।

ਇਸ ਸਮਾਗਮ ਵਿੱਚ ਜਸਟਿਸ ਆਰ ਐਸ ਖੋਖਰ, ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਰਵਿੰਦਰ ਰੰਗੂਵਾਲ ,ਲਵਲੀ ਚੌਧਰੀ ,ਵਿੱਕੀ ਮਹੰਤ, ਪੂਜਾ ਬਾਵਾ ,ਅਰਜੁਨ ਬਾਵਾ, ਪਵਨ ਗਰਗ, ਸਤਬੀਰ ਸਿੰਘ 'ਰਜੀਵ ਬਾਵਾ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਦਿਆਂ ਹੋਇਆਂ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੂੰ ਜਨਮਦਿਨ ਤੇ ਉਨ੍ਹਾਂ ਦੇ ਜੀਵਨ ਤੇ ਪੁਸਤਕ ਰਿਲੀਜ਼ ਹੋਣ ਤੇ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ।