ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2: ਰਾਜ ਪੱਧਰੀ ਖੇਡਾਂ 2023 ਮਾਲੇਰਕੋਟਲਾ ਦੇ ਦੂਜੇ ਦਿਨ ਖਿਡਾਰੀਆਂ ਨੇ ਦਿਖਾਏ ਆਪਣੇ ਜ਼ੋਹਰ

ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2: ਰਾਜ ਪੱਧਰੀ ਖੇਡਾਂ 2023 ਮਾਲੇਰਕੋਟਲਾ ਦੇ ਦੂਜੇ ਦਿਨ ਖਿਡਾਰੀਆਂ ਨੇ ਦਿਖਾਏ ਆਪਣੇ ਜ਼ੋਹਰ

ਮਾਲੇਰਕੋਟਲਾ, 13 ਅਕਤੂਬਰ, 2023: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਦੇ ਲੋਕਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਸ਼ੁਰੂ ਕੀਤੀਆਂ ਗਈਆਂ 'ਖੇਡਾਂ ਵਤਨ ਪੰਜਾਬ ਦੀਆਂ' ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਵੱਲੋਂ ਆਪਣੀ ਖੇਡ ਪ੍ਰਤਿਭਾ ਦੇ ਜੌਹਰ ਦਿਖਾਏ ਜਾ ਰਹੇ ਹਨ। ਅੱਜ ਜ਼ਿਲ੍ਹਾ ਮਾਲੇਰਕੋਟਲਾ ਦੀ ਸਬ ਡਵੀਜਨ ਅਮਰਗੜ੍ਹ ਵਿਖੇ ਚੱਲ ਰਹੇ ਰਾਜ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ  ਵੱਖ ਵੱਖ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ  ਵਾਲੀਬਾਲ ਸ਼ੂਟਿੰਗ ਦੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਹੋਰਨਾਂ ਨੂੰ ਵੀ ਖੇਡ ਮੈਦਾਨਾਂ ਵਿੱਚ ਆਉਣ ਦਾ ਸੱਦਾ ਦਿੱਤਾ।

`ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ' ਤਹਿਤ ਰਾਜ ਪੱਧਰੀ ਵਾਲੀਬਾਲ ਸ਼ੂਟਿੰਗ ਦੇ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਮਾਟ ਸਕੂਲ ਦੇ ਆਹਤੇ ਵਿਖੇ ਕਰਵਾਏ ਜਾ ਰਹੇ ਹਨ ।ਅੱਜ ਰਾਜ ਪੱਧਰੀ ਦੇ ਦੂਜੇ ਦਿਨ ਵਾਲੀਬਾਲ ਸ਼ੂਟਿੰਗ ਦੀਆਂ ਟੀਮਾਂ ਨੇ ਖੇਡ ਦੇ ਮੈਦਾਨ ਵਿੱਚ ਆਪਣੇ ਜੋਹਰ ਦਿਖਾਏ । ਇਸ ਮੌਕੇ ਬਹੁਤ ਹੀ ਫਸਵੇ ਮੁਕਾਬਲੇ ਦੇਖਣ ਨੂੰ ਮਿਲੇ ।ਇਸ ਮੌਕੇ ਖਿਡਾਰੀਆਂ ਨੇ ਖੇਡ ਅਨੁਸਾਸ਼ਨ ਦਾ ਬਾਖੁਬੀ ਪ੍ਰਦਰਸਨ ਕੀਤਾ । ਇਸ ਮੌਕੇ  ਜਿਲ੍ਹਾ ਖੇਡ ਅਫਸਰ ਮਾਲੇਰਕੋਟਲਾ ਸ੍ਰੀ ਗੁਰਦੀਪ ਸਿੰਘ, ਸ੍ਰੀ ਅਜੈ ਨਾਗਰ ਅਤੇ ਪ੍ਰਿੰਸੀਪਲ ਸਰਕਾਰੀ ਸੀਨੀਅਰ  ਸੈਕੰਡਰੀ ਸਕੂਲ ਅਮਰਗੜ੍ਹ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਸਬੰਧਤ ਨੁਮਾਇੰਦੇ ਮੌਜੂਦ ਸਨ ।

ਜ਼ਿਲ੍ਹਾ ਖੇਡ ਅਫਸਰ ਸ੍ਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਮੈਡਲ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਖੇਡ ਵਿਭਾਗ ਪੰਜਾਬ ਵਲੋਂ ਜੇਤੂ ਖਿਡਾਰੀਆਂ ਨੂੰ ਬਾਅਦ ਵਿੱਚ ਨਕਦ ਇਨਾਮ ਰਾਸ਼ੀ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ । ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਅੱਜ ਅੰਡਰ 17 ਉਮਰ ਵਰਗ ਦੇ ਵਾਲੀਬਾਲ ਸੂਇੰਗ(ਪੱਕੀ) ਦੇ ਖੇਡ ਮੁਕਾਬਲੇ ਵਿੱਚ ਪਹਿਲਾ ਸਥਾਨ ਫਾਜ਼ਿਲਕਾ, ਦੂਜਾ ਸਥਾਨ ਸ੍ਰੀ ਮੁਕਤਸਰ ਸਾਹਿਬ ਅਤੇ ਤੀਜਾ ਬਠਿੰਡਾ ਦੀ ਟੀਮ ਨੇ ਹਾਸ਼ਲ ਕੀਤਾ । ਇਸੇ ਤਰ੍ਹਾਂ ਅੰਡਰ 17 ਉਮਰ ਵਰਗ ਦੇ ਵਾਲੀਬਾਲ ਸ਼ੂਟਿੰਗ (ਕੱਚੀ) ਵਿੱਚ ਪਹਿਲਾ ਸਥਾਨ ਸੰਗਰੂਰ , ਦੂਜਾ ਸਥਾਨ ਬਰਨਾਲਾ  ਅਤੇ ਤੀਜਾ ਸਥਾਨ ਪਟਿਆਲਾ ਦੀ ਟੀਮ ਨੇ ਹਾਸ਼ਲ ਕੀਤਾ ।

 ਜ਼ਿਲ੍ਹਾ ਖੇਡ ਅਫ਼ਸਰ ਨੇ ਜ਼ਿਲ੍ਹੇ ਦੇ ਨਿਵਾਸ਼ੀਆਂ ਨੂੰ 15 ਅਕਤੂਬਰ ਤੱਕ ਚੱਲਣ ਵਾਲੀਆ ਰਾਜ ਪੱਧਰੀ ਖੇਡਾਂ ਮੁਕਾਬਲਿਆਂ ਵਿੱਚ ਖਿਡਾਰੀਆਂ ਦਾ ਹੋਸਲਾ ਅਫਜਾਈ ਲਈ ਪੁਜਣ ਦਾ ਸੱਦਾ ਵੀ ਦਿੱਤਾ ।