ਜਰਖੜ ਹਾਕੀ ਲੀਗ -  ਸਬ ਜੂਨੀਅਰ ਵਰਗ ਵਿੱਚ ਰਾਮਪੁਰ  ਸੈਂਟਰ ਸੀਨੀਅਰ ਵਰਗ ਵਿੱਚ ਜਰਖੜ ਅਕੈਡਮੀ ਬਣੇ ਚੈਂਪੀਅਨ

ਜਰਖੜ ਸਟੇਡੀਅਮ ਵਾਸਤੇ  5 ਲੱਖ ਦੀ ਗਰਾਂਟ-- ਰਾਜ ਸੱਤਾ ਚ ਆਏ ਹਰਿਆਣਾ ਨਾਲੋਂ ਬਣਾਵਾਂਗੇ ਬਿਹਤਰ ਖੇਡ ਨੀਤੀ - ਢੀਂਡਸਾ  

ਜਰਖੜ ਹਾਕੀ ਲੀਗ -  ਸਬ ਜੂਨੀਅਰ ਵਰਗ ਵਿੱਚ ਰਾਮਪੁਰ  ਸੈਂਟਰ ਸੀਨੀਅਰ ਵਰਗ ਵਿੱਚ ਜਰਖੜ ਅਕੈਡਮੀ ਬਣੇ ਚੈਂਪੀਅਨ

ਲੁਧਿਆਣਾ: ਜਰਖੜ ਹਾਕੀ ਅਕੈਡਮੀ ਵੱਲੋਂ  ਕੌਮੀ ਹਾਕੀ ਖਿਡਾਰੀ  ਧਰਮਿੰਦਰ  ਸਿੰਘ ਮਨੀ ਦੀ ਮਾਤਾ ਗੁਰਮੀਤ ਕੌਰ ਅਤੇ ਸਵਰਗੀ ਹਾਕੀ ਖਿਡਾਰੀ ਗੁਰਿੰਦਰਪਾਲ ਸਿੰਘ ਵੜੈਚ ਦੀ ਯਾਦ ਨੂੰ ਸਮਰਪਿਤ ਜਰਖੜ ਹਾਕੀ ਸਟੇਡੀਅਮ ਵਿਖੇ 7-ਏ-ਸਾਈਡ ਹਾਕੀ ਲੀਗ ਅੱਜ ਧੂਮ ਧੜੱਕੇ ਨਾਲ ਸਮਾਪਤ ਹੋਈ ਜਰਖੜ ਸਟੇਡੀਅਮ ਵਿਖੇ ਲੀਗ ਦੇ ਆਖਰੀ ਦਿਨ ਖੇਡੇ ਗਏ ਫਾਈਨਲ ਮੁਕਾਬਲਿਆਂ ਵਿੱਚ ਸਬ ਜੂਨੀਅਰ ਵਰਗ ਵਿੱਚ ਰਾਮਪੁਰ ਕੋਚਿੰਗ  ਸੈਂਟਰ ਅਤੇ ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਚੈਂਪੀਅਨ ਬਣੇ ।
ਸੀਨੀਅਰ ਵਰਗ ਵਿੱਚ ਫਾਈਨਲ ਮੁਕਾਬਲੇ ਵਿੱਚ ਜਰਖੜ ਹਾਕੀ ਅਕੈਡਮੀ ਨੇ ਗਿੱਲ ਕਲੱਬ ਘਵੱਦੀ ਨੂੰ 8-5 ਗੋਲਾਂ ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਜਦਕਿ ਜੂਨੀਅਰ ਵਰਗ ਵਿੱਚ ਰਾਮਪੁਰ ਕੋਚਿੰਗ ਸੈਂਟਰ ਨੇ  ਅਮਰਗੜ੍ਹ ਹਾਕੀ ਸੈਂਟਰ ( ਮਲੇਰ ਕੋਟਲਾ) ਨੂੰ  4-1 ਗੋਲਾਂ ਨਾਲ ਹਰਾਇਆ  ।   ਰਾਮਪੁਰ ਸੈਂਟਰ ਦੇ ਅਰਸ਼ਪ੍ਰੀਤ ਸਿੰਘ ਨੂੰ ਮੈਨ ਆਫ ਦਾ ਟੂਰਨਾਮੈਂਟ  ,ਨਵਜੋਤ ਸਿੰਘ ਰਾਮਪੁਰ ,ਅੰਗਦ ਸਿੰਘ  ਤੇ  ਸੁਖਦੇਵ ਸਿੰਘ  ਅਮਰਗੜ੍ਹ , ਅਨੂਪ੍ਰੀਤ ਸਿੰਘ ਜਰਖੜ,ਸਰਵੋਤਮ ਖਿਡਾਰੀ ਐਲਾਨੇ ਗਏ ਸਾਰੇ ਖਿਡਾਰੀਆਂ ਨੂੰ ਬਦਾਮ  ਅਤੇ ਦੇਸੀ ਘਿਓ ਨਾਲ ਸਨਮਾਨਿਆ ਗਿਆ ਜਦਕਿ ਸੀਨੀਅਰ ਵਰਗ ਵਿੱਚ  ਜਰਖੜ ਅਕੈਡਮੀ ਦੇ ਸ਼ਰਨਪ੍ਰੀਤ ਸਿੰਘ ਨੂੰ " ਮੈਨ ਆਫ ਦਾ ਟੂਰਨਾਮੈਂਟ" ਪਵਨ ਪ੍ਰੀਤ ਸਿੰਘ ਜਰਖੜ, ਰਵਿੰਦਰ ਸਿੰਘ ਕਾਲਾ ਘਵੱਦੀ ਅਤੇ ਸੰਪੂਰਨ ਸਿੰਘ ਘਵੱਦੀ ਗੋਲਕੀਪਰ ਸਰਵੋਤਮ ਖਿਡਾਰੀ ਐਲਾਨੇ ਗਏ । ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਅਤੇ ਅਮਰਗਡ਼੍ਹ ਦੀਆਂ ਲੜਕੀਆਂ ਨੂੰ ਸਾਈਕਲ ਦੇ ਕੇ ਸਨਮਾਨਿਆ ਗਿਆ  ।

ਰਾਜ ਸੱਤਾ ਵਿੱਚ ਆਏ ਹਰਿਆਣਾ ਨਾਲੋਂ ਬਿਹਤਰ ਖੇਡ ਨੀਤੀ ਬਣਾਵਾਂਗੇ --ਢੀਂਡਸਾ  
ਜਰਖੜ ਹਾਕੀ ਲੀਗ ਦੇ ਫਾਈਨਲ ਸਮਾਰੋਹ ਤੇ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ  ਕੀਤੀ ਇਸ ਮੌਕੇ ਉਨ੍ਹਾਂ ਦਾ ਜਰਖੜ ਅਕੈਡਮੀ ਦੇ ਬੱਚਿਆਂ ਨੇ ਜ਼ੋਰਦਾਰ ਸਵਾਗਤ ਕੀਤਾ ਅਤੇ ਭਾਰਤੀ ਹਾਕੀ ਟੀਮ ਦੇ ਤਮਗਾ ਜਿੱਤਣ ਤੇ ਉਨ੍ਹਾਂ ਨੂੰ ਲੱਡੂ  ਖੁਆ ਕੇ ਮੂੰਹ ਮਿੱਠਾ ਕਰਵਾਇਆ ।ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਚ ਬੋਲਦਿਆਂ  ਆਖਿਆ ਕਿ ਜਰਖੜ ਸਟੇਡੀਅਮ  ਪੇਂਡੂ ਖੇਡਾਂ ਦਾ ਮੱਕਾ ਬਣ ਗਿਆ ਹੈ ਉਨ੍ਹਾਂ ਨੇ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ  ਮੈਬਰ ਰਾਜ ਸਭਾ ਦੇ ਅਖ਼ਤਿਆਰੀ ਕੋਟੇ ਵਿੱਚੋਂ 5 ਲੱਖ ਰੁਪਏ  ਜਰਖੜ ਸਟੇਡੀਅਮ ਵਾਸਤੇ ਦੇਣ ਦਾ ਐਲਾਨ ਕੀਤਾ  । ਉਨ੍ਹਾਂ ਆਖਿਆ ਕਿ ਜੇਕਰ ਉਹ ਰਾਜ ਸੱਤਾ ਵਿੱਚ ਆਏ ਤਾਂ ਹਰਿਆਣਾ ਨਾਲੋਂ ਬਿਹਤਰ ਖੇਡ ਨੀਤੀ ਬਣਾਉਣਗੇ । ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਓਲੰਪਿਕ ਖੇਡੇ ਅਤੇ ਜੇਤੂ ਖਿਡਾਰੀਆਂ ਨੂੰ ਗਜ਼ਟਿਡ ਰੈਂਕ ਦੀਆਂ ਨੌਕਰੀਆਂ ਅਤੇ  ਹਰਿਆਣਾ ਦੀ ਤਰਜ਼ ਤੇ ਇਨਾਮੀ ਰਾਸ਼ੀ ਦਿੱਤੀ ਜਾਵੇ ।
ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਪਰਮਿੰਦਰ ਸਿੰਘ ਢੀਂਡਸਾ   ਨੂੰ ਜਰਖੜ ਅਕੈਡਮੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ। ਇਸ ਮੌਕੇ ਜਹਾਨੋਂ ਤੁਰ ਗਏ ਨੌਜਵਾਨ ਖਿਡਾਰੀ ਗੁਰਿੰਦਰ ਸਿੰਘ ਵੜੈਚ ਅਤੇ ਮਾਤਾ ਗੁਰਮੀਤ ਕੌਰ ਦੇ ਪਰਿਵਾਰਾ ਰਵਿੰਦਰ ਸਿੰਘ ਵੜੈਚ, ਧਰਮਿੰਦਰ ਸਿੰਘ ਮਨੀ ,ਸਿਮਰਨ ਦੀਪ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ । ਇਸ ਮੌਕੇ ਜਗਦੀਸ਼ ਸਿੰਘ ਗਰਚਾ ਸਾਬਕਾ ਮੰਤਰੀ ਮਾਨ ਸਿੰਘ ਗਰਚਾ ਹਰਪ੍ਰੀਤ ਸਿੰਘ ਗਰਚਾ ਮੈਂਬਰ ਸ਼੍ਰੋਮਣੀ ਕਮੇਟੀ , ਮਨਪ੍ਰੀਤ ਸਿੰਘ ਤਲਵੰਡੀ ਪ੍ਰਧਾਨ ਯੂਥ ਵਿੰਗ ਅਕਾਲੀ ਦਲ ਗੁਰਿੰਦਰ ਸਿੰਘ ਢਿੱਲੋਂ  ਮਨਪ੍ਰੀਤ ਸਿੰਘ ਤਲਵੰਡੀ ਪ੍ਰਧਾਨ ਯੂਥ ਵਿੰਗ ਅਕਾਲੀ ਦਲ, ਗੁਰਿੰਦਰ ਸਿੰਘ ਢਿੱਲੋਂ , ਸੁਖਵੰਤ ਸਿੰਘ ਟਿੱਲੂ, ਸੁਖਦੇਵ ਸਿੰਘ ਚੱਕਕਲਾਂ,ਨਰਿੰਦਰਪਾਲ ਸਿੰਘ ਸਿੱਧੂ ਚੇਅਰਮੈਨ ਜਰਖੜ ਖੇਡਾਂ, ਐਡਵੋਕੇਟ ਹਰਕਮਲ ਸਿੰਘ ਪ੍ਰਧਾਨ , ਅਮਰੀਕ ਸਿੰਘ ਮਿਨਹਾਸ ਐਸ ਪੀ ਪੁਲੀਸ , ਇੰਸਪੈਕਟਰ ਬਲਵੀਰ ਸਿੰਘ  ,ਬਲਜੀਤ ਸਿੰਘ ਸਿੱਧੂ ਫਰੀਦਕੋਟ , ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਸਚਿਨ ਗੋਇਲ, ਸੰਜੇ ਸ਼ਰਮਾ , ਅਜੀਤ ਸਿੰਘ ਲਾਦੀਆਂ ,ਹਰਮਿੰਦਰ ਸਿੰਘ ਲਾਦੀਆਂ, ਪਹਿਲਵਾਨ ਹਰਮੇਲ ਸਿੰਘ ਕਾਲਾ, ਪ੍ਰੋਫ਼ੈਸਰ ਰਾਜਿੰਦਰ ਸਿੰਘ , ਯਾਦਵਿੰਦਰ ਸਿੰਘ ਤੂਰ  , ਬਿੱਕਰ ਸਿੰਘ ਨੱਤ  , ਮਲਕੀਅਤ ਸਿੰਘ ਆਲਮਗੀਰ , ਤਨਵੀਰ ਸਿੰਘ ਰਣੀਆਂ, ਕਬੱਡੀ ਖਿਡਾਰੀ ਮਨਜੀਤ ਸਿੰਘ ਮੌਹਲਾ ਖਡੂਰ ,ਦੇਵ ਖਡੂਰ ਰਾਣਾ ਜੋਧਾਂ ,ਤਰਨ ਜੋਧਾਂ, ਜਤਿੰਦਰਪਾਲ ਸਿੰਘ ਦਲੇਅ,ਸਾਹਿਬਜੀਤ ਸਿੰਘ ਸਾਬੀ, ਤਜਿੰਦਰ ਸਿੰਘ ਜਰਖਡ਼ ,ਸੰਦੀਪ ਸਿੰਘ ਪੰਧੇਰ , ਮਨਜੀਤ ਸਿੰਘ ਗੁਰਮ ਆਦਿ ਇਲਾਕੇ ਦੀਆਂ ਹੋਰ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ ।