ਦੋਆਬਾ ਕਾਲਜ ਵਿੱਚ ਭਾਰਤੀ ਗਿਆਨ ਪ੍ਰਣਾਲੀ ’ਤੇ ਵਰਕਸ਼ਾਪ ਅਯੋਜਤ

ਦੋਆਬਾ ਕਾਲਜ ਵਿੱਚ ਭਾਰਤੀ ਗਿਆਨ ਪ੍ਰਣਾਲੀ ’ਤੇ ਵਰਕਸ਼ਾਪ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਵਰਕਸ਼ਾਪ ਵਿੱਚ ਡਾ. ਸ਼੍ਰੀਕਾਂਤ ਅਤੇ ਡਾ. ਆਨੰਦ ਪ੍ਰਕਾਸ਼ ਹਾਜ਼ਰ ਨੂੰ ਸੰਬੋਧਤ ਕਰਦੇ ਹੋਏ ।

ਜਲੰਧਰ, 14 ਫਰਵਰੀ, 2026: ਦੋਆਬਾ ਕਾਲਜ ਜਲੰਧਰ ਦੀ ਇੰਸਟੀਟਿਊਸ਼ਨਸ ਇਨੋਵੇਸ਼ਨ ਕਾਂਊਸਿਲ ਵੱਲੋਂ ਭਾਰਤੀ ਗਿਆਨ ਪ੍ਰਣਾਲੀ ਵਿਸ਼ੇ ’ਤੇ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ । ਇਸ ਵਿੱਚ ਡਾ. ਸ਼੍ਰੀਕਾਂਤ ਪੀ. ਕਲੂਰਕਰ, ਸਲਾਹਕਾਰ, ਰਿਸਰਚ ਇੰਸਟੀਚਿਊਟ ਫਾਰ ਸਟੱਡੀਜ਼ ਇਨ ਵੈਦਿਕ ਸਾਇੰਸ, ਸੋਲਾਪੁਰ ਅਤੇ ਡਾ. ਆਨੰਦ ਪ੍ਰਕਾਸ਼, ਟਜ਼ਙਝਂਞ ਯੂਨਿਵਰਸਿਟੀ, ਪੂਨੇ ਬਤੌਰ ਕਾਰਜਸ਼ਾਲਾ ਸੰਚਾਲਨ ਅਤੇ ਰਿਸੋਰਸ ਪਰਸਨ ਹਾਜ਼ਰ ਹੋਏ । ਰਿਸੋਰਸ ਪਰਸਨ ਦਾ ਸਵਾਗਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਕਾਰਜ਼ਸ਼ਾਲਾ ਦਾ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਗਿਆਨ ਪ੍ਰਣਾਲੀ ਪਰੰਪਰਾ ਦੀ ਸਮਰਿਧੀ ਨਾਲ ਜਾਣੂ ਕਰਵਾਉਣਾ ਅਤੇ ਜੀਵਨ ਦੇ ਉਦੇਸ਼ਾਂ ਦੀ ਪ੍ਰਾਪਤੀ ਅਤੇ ਸ਼ਖਸੀਅਤ ਵਿਕਾਸ ਵਿੱਚ ਇਸਦੀ ਵਿਵਹਾਰਕ ਵਰਤੋਂ ਨੂੰ ਪੇਸ਼ ਕਰਨਾ ਹੈ । 
    ਡਾ. ਸ਼੍ਰੀਕਾਂਤ ਨੇ ਆਪਣੇ ਸੈਸ਼ਨ ਵਿੱਚ ਸਰੀਰਕ ਅਤੇ ਮਾਨਸਿਕ ਸਿਹਤ ਅਤੇ ਸ਼ਖਸੀਅਤ ਵਿਕਾਸ ’ਤੇ ਚਾਨਣਾ ਪਾਇਆ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੈਦਿਕ ਤਕਨੀਕਾਂ ਰਾਹੀਂ ਟੀਚਾ ਨਿਰਧਾਰਨ ਅਤੇ ਸ਼ਖਸੀਅਤ ਵਿਕਾਸ ਦੇ ਤਰੀਕਿਆਂ ਬਾਰੇ ਦੱਸਿਆ । ਵਰਕਬੁੱਕ ਅਭਿਆਸਾਂ ਦੇ ਰੂਪ ਵਿੱਚ ਸਬੰਧ ਪ੍ਰਬੰਧਨ, ਜੀਵਨ ਸੰਤੁਸ਼ਟੀ, ਲੀਡਰਸ਼ਿਪ ਹੁਨਰ ਅਤੇ ਕਰੀਅਰ ਸੰਤੁਸ਼ਟੀ ਵਰਗੇ ਵਿਸ਼ਿਆਂ ’ਤੇ ਗਤੀਵਿਧੀਆਂ ਕੀਤੀ ਗਈਆਂ । ਜ਼ਿਆਦਾ ਸੋਚਣ ਤੋਂ ਬਚਣ ਅਤੇ ਮਨ ਨੂੰ ਸ਼ਾਂਤ ਰੱਖਣ ਲਈ, 20 ਸਕਿੰਟ ਤੋਂ 20 ਮਿੰਟ ਦਾ ਰਚਨਾਤਮਕ ਵਿਰਾਮ ਵੀ ਕੀਤਾ ਗਿਆ । ਉਨ੍ਹਾਂ ਦਾ ਸੈਸ਼ਨ ਅਕਾਦਮਿਕ ਦਬਾਅ, ਕਰੀਅਰ ਦੇ ਟੀਚਿਆਂ ਆਦਿ ਵਰਗੀਆਂ ਆਧੁਨਿਕ ਚੁਣੌਤੀਆਂ ਨਾਲ ਨਜਿੱਠਣ ਲਈ ਤਕਨੀਕੀ—ਆਰਥਿਕ ਅਤੇ ਨੈਤਿਕ ਸ਼ਖਸੀਅਤਾਂ ਦੇ ਨਿਰਮਾਣ ’ਤੇ ਕੇਂਦ੍ਰਿਤ ਸੀ । 
    ਡਾ. ਆਨੰਦ ਪ੍ਰਕਾਸ਼ ਦਾ ਸੈਸ਼ਨ ਜੀਵਨ ਸੰਤੁਸ਼ਟੀ ’ਤੇ ਆਧਾਰਤ ਸੀ । ਉਨ੍ਹਾਂ ਨੇ ਜੀਵਨ ਸੰਤੁਸ਼ਟੀ ਦਾ ਇੱਕ ਮਾਡਲ ਪੇਸ਼ ਕੀਤਾ ਅਤੇ ਜੀਵਨ ਭਰ ਸਿੱਖਣ, ਅਰਥਪੂਰਨ ਨੈੱਟਵਰਕਿੰਗ, ਭਾਵਨਾਤਮਕ ਸੰਤੁਲਨ ਆਦਿ ਵਰਗੀਆਂ ਵਿਹਾਰਕ ਰਣਨੀਤੀਆਂ ਸਾਂਝੀਆਂ ਕੀਤੀਆਂ । ਇੰਟਰਐਕਟਿਵ ਵਿਚਾਰ—ਵਟਾਂਦਰੇ ਅਤੇ ਸਵਾਲ—ਜਵਾਬ ਸੈਸ਼ਨਾਂ ਰਾਹੀਂ, ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਆਪਣੇ ਟੀਚਿਆਂ ਅਤੇ ਕਦਰਾਂ—ਕੀਮਤਾਂ ’ਤੇ ਵਿਚਾਰ ਕੀਤਾ । ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਆਰਤੀ ਸ਼ਰਮਾ ਅਤੇ ਡਾ. ਨਿਤਾਸ਼ਾ ਸ਼ਰਮਾ— ਸੰਯੋਜਕਾਂ ਨੇ ਦੋਵਾਂ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ । ਡਾ. ਨਿਤਾਸ਼ਾ ਸ਼ਰਮਾ ਨੇ ਹਾਜ਼ਰ ਦਾ ਧੰਨਵਾਦ ਕੀਤਾ । ਇਸ ਵਰਕਸ਼ਾਪ  ਵਿੱਚ 85 ਪ੍ਰਤੀਭਾਗੀਆਂ ਅਤੇ ਸਟਾਫ ਮੈਂਬਰ ਨੇ ਭਾਗ ਲਿਆ ।