ਦੋਆਬਾ ਕਾਲਜ ਬਣਿਆ ਪਹਿਲਾ ਡੀਸੀਜੇ ਫੁੱਟਬਾਲ ਟੂਰਨਾਮੈਂਟ ਦਾ ਚੈਂਪਿਅਨ
ਜਲੰਧਰ, 11 ਫਰਵਰੀ, 2026: ਦੋਆਬਾ ਕਾਲਜ ਦੀ ਫੁੱਟਬਾਲ ਗਰਾਉਂਡ ਵਿੱਚ ਡੀਸੀਜੇ ਫੂੱਟੀ ਸਕਿੱਲ ਅਕਾਦਮੀ ਵੱਲੋਂ ਪਹਿਲਾ ਦੋ ਦਿਨਾਂ ਦੀ ਡੀਸੀਜੇ ਫੁੱਟਬਾਲ ਟੂਰਨਾਮੈਂਟ ਦਾ ਅਯੋਜਨ ਕੀਤਾ ਗਿਆ । ਜਿਸ ਵਿੱਚ ਵੱਖ—ਵੱਖ ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੀ ਕੁੱਲ 60 ਟੀਮਾਂ ਨੇ ਭਾਗ ਲਿਆ ।
ਅੰਡਰ 10 ਉਮਰ ਵਰਗ ਵਿੱਚ ਸਿਟੀ ਫੁੱਟਬਾਲ ਅਕਾਦਮੀ ਪਹਿਲਾ ਅਤੇ ਜਲੰਧਰ ਫੁੱਟਬਾਲ ਅਕਾਦਮੀ ਦੂਜੇ ਸਥਾਨ ’ਤੇ ਰਹੇ । ਅੰਡਰ 12 ਉਮਰ ਵਰਗ ਵਿੱਚ ਫੂੱਟੀ ਸਕਿੱਲ ਫੁੱਟਬਾਲ ਅਕਾਦਮੀ ਪਹਿਲਾ ਅਤੇ ਕਿੱਕਰ ਅਕਾਦਮੀ ਦੂਜੇ ਸਥਾਨ ’ਤੇ ਰਹੀ । ਅੰਡਰ 14 ਉਮਰ ਵਰਗ ਵਿੱਚ ਫੁੱਟਬਾਲ ਸਕਿੱਲ ਅਕਾਦਮੀ ਨੇ ਪਹਿਲਾ ਸਥਾਨ ਅਤੇ ਕਿੱਕਰਸ ਫੁੱaਟਬਾਲ ਅਕਾਦਮੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਇਸੀ ਤਰ੍ਹਾਂ ਅੰਡਰ 17 ਉਮਰ ਵਰਗ ਵਿੱਚ ਦੋਆਬਾ ਖ਼ਾਲਸਾ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਅਤੇ ਫੁੱਟਬਾਲ ਸਕਿੱਲ ਅਕਾਦਮੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਲੜਕੇ ਦੇ ਮੈਚ ਵਿੱਚ ਦੋਆਬਾ ਕਾਲਜ ਦੀ ਫੁੱਟਬਾਲ ਟੀਮ ਜੇਤੂ ਰਹੀ ।
ਮੁੱਖ ਮਹਿਮਾਨ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਵਿਨੋਦ ਕੁਮਾਰ ਨੇ ਜੇਤੂ ਟੀਮ ਨੂੰ ਸਨਮਾਨਿਤ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜੇਤੂ ਵਿਦਿਆਰਥੀਆਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਕਾਲਜ ਵਿੱਚ ਵਿਦਿਆਰਥੀਆਂ ਨੂੰ ਖੇਡਾਂ ਦੇ ਪ੍ਰਤੀ ਉਤਸਾਹਿਤ ਕਰਨ ਲਈ ਕਾਲਜ ਕੈਂਪਸ ਦੇ ਖੇਡ ਮੈਦਾਨ ਵਿੱਚ ਬੈਡਮਿੰਟਨ, ਸਵਿਮਿੰਗ, ਖੋ—ਖੋ, ਕ੍ਰਿਕੇਟ, ਲਾਨ ਟੈਨਿਸ, ਫੁੱਟਬਾਲ ਅਤੇ ਕਰਾਟੇ ਦੀ ਅਕੈਡਮੀਆਂ ਚਲਾਈ ਜਾ ਰਹੀ ਹੈ ਤਾਕਿ ਸਾਰੇ ਵਿਦਿਆਰਥੀ ਵੱਧ ਚੜ੍ਹ ਕੇ ਭਾਗ ਲੈ ਸਕਣ ।

City Air News 

