ਜਰਖੜ ਹਾਕੀ ਲੀਗ:  ਸੀਨੀਅਰ ਵਰਗ ਵਿੱਚ ਜਰਖੜ ਅਕੈਡਮੀ   ਅਤੇ ਜੂਨੀਅਰ ਵਰਗ ਵਿੱਚ ਅਮਰਗੜ੍ਹ ਅਤੇ ਜਟਾਣਾ  ਸੈਮੀਫਾਈਨਲ ਵਿੱਚ ਪੁੱਜੇ  

ਜਰਖੜ ਹਾਕੀ ਲੀਗ:  ਸੀਨੀਅਰ ਵਰਗ ਵਿੱਚ ਜਰਖੜ ਅਕੈਡਮੀ   ਅਤੇ ਜੂਨੀਅਰ ਵਰਗ ਵਿੱਚ ਅਮਰਗੜ੍ਹ ਅਤੇ ਜਟਾਣਾ  ਸੈਮੀਫਾਈਨਲ ਵਿੱਚ ਪੁੱਜੇ  

ਲੁਧਿਆਣਾ: ਜਰਖੜ ਹਾਕੀ ਅਕੈਡਮੀ ਵੱਲੋਂ  ਕੌਮੀ ਹਾਕੀ ਖਿਡਾਰੀ  ਧਰਮਿੰਦਰ  ਸਿੰਘ ਮਨੀ ਦੀ ਮਾਤਾ ਗੁਰਮੀਤ ਕੌਰ ਅਤੇ ਸਵਰਗੀ ਹਾਕੀ ਖਿਡਾਰੀ ਗੁਰਿੰਦਰਪਾਲ ਸਿੰਘ ਵੜੈਚ ਦੀ ਯਾਦ ਨੂੰ ਸਮਰਪਿਤ ਜਰਖੜ ਹਾਕੀ ਸਟੇਡੀਅਮ ਵਿਖੇ 7-ਏ-ਸਾਈਡ ਹਾਕੀ ਲੀਗ ਦੇ ਆਖਰੀ  ਗੇੜ ਦੇ ਮੈਚਾਂ ਵਿੱਚ ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ  ਜਦਕਿ  ਜੂਨੀਅਰ ਵਰਗ ਵਿੱਚ ਅਮਰਗੜ੍ਹ ਸਕੂਲ ਅਤੇ ਜਟਾਣਾ ਕੋਚਿੰਗ ਸੈਂਟਰ ਨੇ   ਨੇ ਆਪੋ ਆਪਣੇ ਮੁਕਾਬਲੇ ਜਿੱਤ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ।

ਜਰਖੜ ਸਟੇਡੀਅਮ ਵਿਖੇ ਚੱਲ ਰਹੀ ਇਸ ਹਫ਼ਤਾਵਰੀ ਲੀਗ ਦੇ ਆਖਰੀ  ਗੇੜ ਦੇ ਮੈਚਾਂ ਵਿੱਚ ਅੱਜ ਜੂਨੀਅਰ ਵਰਗ ਵਿਚ ਅਮਰਗੜ੍ਹ ਸਕੂਲ ਨੇ ਰਾਮਪੁਰ ਨੂੰ   3-3 ਗੋਲਾਂ ਦੀ ਬਰਾਬਰੀ ਤੇ ਖੇਡਦਿਆਂ ਪੈਨਲਟੀ ਸਟ੍ਰੋਕ ਵਿੱਚ 3-2  ਨਾਲ ਜਿੱਤ ਹਾਸਲ ਕੀਤੀ।  ਅੱਜ ਦੇ ਦੂਸਰੇ ਜੂਨੀਅਰ ਵਰਗ ਦੇ ਮੁਕਾਬਲੇ ਵਿੱਚ ਜਟਾਣਾ ਕੋਚਿੰਗ ਸੈਂਟਰ ਨੇ ਨਨਕਾਣਾ ਸਾਹਿਬ ਪਬਲਿਕ   ਸਕੂਲ ਨੂੰ 3-2 ਗੋਲਾਂ ਨਾਲ ਹਰਾਇਆ , ਸਬ ਜੂਨੀਅਰ ਵਰਗ ਦੇ ਇੱਕ ਹੋਰ ਮੈਚ ਵਿੱਚ ਜਰਖੜ ਅਕੈਡਮੀ ਘਵੱਦੀ ਸਕੂਲ ਤੋਂ  8-3 ਗੋਲਾਂ ਜੇਤੂ ਰਹੀ । ਸੀਨੀਅਰ ਵਰਗ ਵਿੱਚ ਅੱਜ  ਕੋਚ ਦਰਸ਼ਨ ਸਿੰਘ  ਆਸੀ ਕਲਾਂ ਇਲੈਵਨ   ਨੇ  ਅਮਰਗੜ੍ਹ  ਕਲੱਬ ਨੂੰ 5-4 ਗੋਲਾਂ ਨਾਲ ਹਰਾਇਆ ਜਦਕਿ ਸੀਨੀਅਰ ਵਿੱਚ ਜਰਖੜ ਹਾਕੀ ਅਕੈਡਮੀ ਨੇ ਯੰਗ ਕਲੱਬ ਓਟਾਲਾਂ ਸਮਰਾਲਾ ਨੂੰ  6-3 ਗੋਲਾਂ ਨਾਲ ਹਰਾਇਆ ਅੱਧੇ ਸਮੇਂ ਤੱਕ ਦੋਵੇਂ ਟੀਮਾਂ 2-2 ਗੋਲਾਂ ਤੇ ਬਰਾਬਰ ਸਨ ਜੇਤੂ ਟੀਮ ਵੱਲੋਂ ਕਪਤਾਨ ਪ੍ਰਗਟ ਸਿੰਘ ਨੇ 2 ਜਤਿੰਦਰਪਾਲ ਸਿੰਘ , ਪਵਨਦੀਪ ਸਿੰਘ ,ਲਵਜੀਤ ਸਿੰਘ ਰਘਵੀਰ ਸਿੰਘ ਨੇ 1-1 ਗੋਲ ਕੀਤਾ ਜਦਕਿ ਸਮਰਾਲਾ ਵੱਲੋਂ ਰੁਪਿੰਦਰਪਾਲ ਸਿੰਘ ਨੇ ਜਸ਼ਨਦੀਪ ਸਿੰਘ  ਅਤੇ ਨੇਵੀ ਟਿੰਮਾ ਨੇ  1-1 ਗੋਲ ਕੀਤਾ  । ਇਸ ਜਿੱਤ ਨਾਲ ਜਰਖੜ ਅਕੈਡਮੀ ਨੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ  ।

ਅੱਜ ਦੇ ਮੈਚਾਂ ਦੌਰਾਨ ਸੰਯੁਕਤ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਚੱਕਕਲਾਂ , ਸਿਮਰਨਜੀਤ ਸਿੰਘ ਕੋਛੜ , ਡਿੰਪੀ ਰੋਪੜ  ਅਤੇ ਅਮਨਦੀਪ ਸਿੰਘ ਚਚਰਾੜੀ   ਨੇ  ਮੁੱਖ ਮਹਿਮਾਨ ਵਜੋਂ ਵੱਖ ਵੱਖ ਟੀਮਾਂ ਦੇ ਨਾਲ ਜਾਣ ਪਛਾਣ ਕੀਤੀ।  ਇਸ ਮੌਕੇ ਸੁਖਦੇਵ ਸਿੰਘ ਚੱਕ ਕਲਾਂ ਨੇ ਜਰਖੜ ਹਾਕੀ ਅਕੈਡਮੀ ਵਾਸਤੇ 11 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ  । ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ।

ਇਸ ਮੌਕੇ  ਯਾਦਵਿੰਦਰ ਸਿੰਘ ਤੂਰ   , ਨਵਨੀਤ ਕੌਰ ,ਜਗਦੇਵ ਸਿੰਘ ਜਰਖੜ, ਸੰਪੂਰਨ ਸਿੰਘ ਘਵੱਦੀ,  ਧਰਮਿੰਦਰ ਸਿੰਘ ਮਨੀ,   ਪਲਵਿੰਦਰ ਸਿੰਘ ਗੋਲੂ ਰਾਮਪੁਰ ਗੁਰਸਤਿੰਦਰ ਸਿੰਘ ਪਰਗਟ, ਰੁਪਿੰਦਰ ਸਿੰਘ ਗਿੱਲ , ਤਨਵੀਰ ਸਿੰਘ ਮੁੰਡੀ ,ਆਦਿ ਹੋਰ ਉੱਘੀਆ ਸ਼ਖ਼ਸੀਅਤਾਂ ਹਾਜ਼ਰ ਸਨ  ।  ਜਰਖੜ ਹਾਕੀ ਲੀਗ ਦੇ  ਸੈਮੀਫਾਈਨਲ ਮੁਕਾਬਲੇ  7 ਅਗਸਤ ਦਿਨ ਸ਼ਨੀਵਾਰ ਨੂੰ  ਨੂੰ ਸਵੇਰੇ 7 ਵਜੇ ਤੋਂ 10 ਵਜੇ ਤਕ   ਖੇਡੇ ਜਾਣਗੇ  ।ਸੀਨੀਅਰ ਵਰਗ ਦੇ ਸੈਮੀਫਾਈਨਲ ਮੈਚ ਗਿੱਲ ਕਲੱਬ ਧਮੋਟ ਬਨਾਮ ਜਰਖੜ ਅਕੈਡਮੀ ਅਤੇ ਕੋਚ ਦਰਸ਼ਨ ਸਿੰਘ ਆਸੀ ਕਲਾਂ ਇਲੈਵਨ   ਬਨਾਮ ਘਵੱਦੀ ਕਲੱਬ ਵਿਚਕਾਰ ਜਦਕਿ ਜੂਨੀਅਰ ਵਰਗ ਦਾ ਪਹਿਲਾ ਸੈਮੀਫਾਈਨਲ ਰਾਮਪੁਰ ਕੋਚਿੰਗ ਸੈਂਟਰ ਬਨਾਮ ਜਟਾਣਾ ਦੂਸਰਾ ਮੈਚ ਜਰਖੜ ਅਕੈਡਮੀ ਬਨਾਮ ਅਮਰਗਡ਼੍ਹ  ਅਕੈਡਮੀ ਵਿਚਕਾਰ ਖੇਡਿਆ ਜਾਵੇਗਾ  ।