ਜਰਖੜ ਹਾਕੀ ਅਕੈਡਮੀ ਨੇ ਓਲੰਪਿਕ ਡੇਅ ਮਨਾਇਆ

ਇਸ ਮੌਕੇ ਯੂਮ ਵੈਬੀਨਾਰ,ਯੋਗਾ ਅਤੇ ਪ੍ਰਦਰਸ਼ਨੀ ਮੈਚ ਖੇਡਿਆ ਗਿਆ  

ਜਰਖੜ ਹਾਕੀ ਅਕੈਡਮੀ ਨੇ ਓਲੰਪਿਕ ਡੇਅ ਮਨਾਇਆ

ਲੁਧਿਆਣਾ: ਹਾਕੀ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨੇ ਅੱਜ ਓਲੰਪਿਕ ਡੇਅ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਇਸ ਮੌਕੇ ਅਕੈਡਮੀ ਵੱਲੋਂ ਇੱਕ  ਯੂਮ ਵੈਬੀਨਾਰ ਕਰਵਾਇਆ ਗਿਆ ਜਿਸ ਵਿੱਚ ਖੇਡਾਂ ਨਾਲ ਸਬੰਧਤ ਮਾਹਰਾਂ ਨੇ ਬੱਚਿਆਂ ਨੂੰ ਓਲੰਪਿਕ ਡੇਅ ਦੀ ਮਹੱਤਤਾ ਅਤੇ ਖੇਡਾਂ ਪ੍ਰਤੀ ਜਾਗਰੂਕ ਕੀਤਾ । ਇਸ ਵੈਬੀਨਾਰ ਦਾ     "ਖੇਡ ਮੈਦਾਨ ਬੋਲਦਾ ਹੈ "ਚੈਨਲ ਤੋਂ ਸਿੱਧਾ ਪ੍ਰਸਾਰਨ ਕੀਤਾ ਗਿਆ ਜਿਸ ਵਿੱਚ ਕਾਫ਼ੀ ਨਾਮੀ ਖੇਡ ਸ਼ਖ਼ਸੀਅਤਾਂ ਅਤੇ ਉੱਭਰਦੇ ਖਿਡਾਰੀਆਂ ਨੇ ਆਪਣੇ ਵਿਚਾਰ ਰੱਖੇ  ।

 

ਯੂਮ ਵੈਬੀਨਾਰ ਦੌਰਾਨ ਪ੍ਰੋ ਰਜਿੰਦਰ ਸਿੰਘ ਸਾਬਕਾ ਇੰਚਾਰਜ  ਫਿਜ਼ੀਕਲ ਐਜੂਕੇਸ਼ਨ  ਖ਼ਾਲਸਾ ਕਾਲਜ ਲੁਧਿਆਣਾ, ਅੰਤਰਰਾਸ਼ਟਰੀ ਅਥਲੀਟ ਮਿਲਖਾ ਸਿੰਘ, ਜਗਮੋਹਣ ਸਿੰਘ ਸਿੱਧੂ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ,ਮੀਡੀਆ ਕੋਆਰਡੀਨੇਟਰ   ਯਾਦਵਿੰਦਰ ਸਿੰਘ ਤੂਰ ,ਜਗਦੀਪ ਸਿੰਘ ਕਾਹਲੋਂ ਜਨਰਲ ਸਕੱਤਰ ਜਰਖੜ ਹਾਕੀ ਅਕੈਡਮੀ , ਪ੍ਰੋ ਬਲਜਿੰਦਰ ਸਿੰਘ ਗੁਰੂਸਰ ਕਾਲਜ ਸੁਧਾਰ , ਕੋਚ ਗੁਰਸਤਿੰਦਰ ਸਿੰਘ ਪਰਗਟ  ਆਦਿ ਹੋਰ ਬੁਲਾਰਿਆਂ ਨੇ  ਬੱਚਿਆਂ ਨੂੰ ਓਲੰਪਿਕ ਡੇਅ ਦਾ ਇਤਿਹਾਸ, ਬੱਚਿਆਂ ਨੂੰ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਅਤੇ ਭਾਰਤੀ ਹਾਕੀ ਦਾ ਓਲੰਪਿਕ ਖੇਡਾਂ ਦੇ ਵਿਚ ਰਚਿਆ ਵਡਮੁੱਲਾ ਇਤਿਹਾਸ ਆਦਿ  ਖੇਡ ਇਤਿਹਾਸ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਅਕੈਡਮੀ ਦੇ ਬੱਚਿਆਂ ਨੇ ਕੋਵਿਡ 2019 ਦੇ ਨਿਯਮਾਂ ਦੀ ਪਾਲਣਾ ਕਰਦਿਆਂ ਯੋਗਾ ਕੀਤਾ ਅਤੇ ਇਕ ਹੀਟਿੰਗ   ਦਾ ਪ੍ਰਦਰਸ਼ਨੀ ਮੈਚ ਵੀ ਖੇਡਿਆ ਗਿਆ । ਇਸ ਮੌਕੇ ਛੋਟੇ ਬੱਚਿਆਂ ਦੇ  ਹਾਕੀ ਨਾਲ ਸਬੰਧਤ ਪੇਂਟਿੰਗ ਮੁਕਾਬਲੇ ਵੀ  ਕਰਵਾਏ ਗਏ  ,ਇਸ ਮੌਕੇ  ਕੌਮੀ ਹਾਕੀ ਖਿਡਾਰੀ  ਕੋਚ ਰਵਿੰਦਰ ਸਿੰਘ ਕਾਲਾ ਘਵੱਦੀ, ਲਵਜੀਤ ਸਿੰਘ , ਗੁਰਿੰਦਰ ਸਿੰਘ ਗੁਰੀ, ਜਗਦੇਵ ਸਿੰਘ ਜਰਖੜ, ਸਾਹਿਬ ਜੀਤ ਸਿੰਘ ਸਾਬੀ ਜਰਖੜ,ਪਹਿਲਵਾਨ ਹਰਮੇਲ ਸਿੰਘ ਕਾਲਾ   ਸੰਜੇ ਸ਼ਰਮਾ ਆਦਿ ਹੋਰ ਖੇਡ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ । ਇਸ ਮੌਕੇ ਸਮੂਹ ਪ੍ਰਬੰਧਕਾਂ ਅਤੇ ਖਿਡਾਰੀਆਂ ਨੇ ਟੋਕੀਓ ਓਲੰਪਿਕ  2021ਖੇਡਾਂ ਵਿਚ ਜਾ ਰਹੀਆਂ  ਮਰਦ ਅਤੇ ਇਸਤਰੀਆਂ ਦੀਆਂ  ਭਾਰਤੀ ਹਾਕੀ ਟੀਮਾਂ ਅਤੇ ਸਮੂਹ ਖੇਡ ਦਲ ਨੂੰ ਆਪਣੀਆਂ ਜੇਤੂ ਸ਼ੁਭਕਾਮਨਾਵਾਂ ਵੀ ਭੇਜੀਆਂ।ਜਦਕਿ  ਉਡਣਾ ਸਿੱਖ ਮਿਲਖਾ ਸਿੰਘ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਵੀ ਭੇਟ ਕੀਤੀ ਗਈ  ।