ਦੋਆਬਾ ਕਾਲੇਜਿਏਟ ਵਿਖੇ ਪੇਰੇਂਟਸ ਦਾ ਇੰਟਰੇਕਿਟਵ ਸੈਸ਼ਨ ਅਯੋਜਤ

ਜਲੰਧਰ, 8 ਸਤੰਬਰ, 2021: ਦੋਆਬਾ ਕਾਲੇਜ ਕੈਂਪਸ ਸਥਿਤ ਦੋਆਬਾ ਕਾਲੇਜਿਏਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ ਰਹੇ 10+2 ਅਤੇ 10+1 ਦੇ ਪੇਰੇਂਟਸ ਦੇ ਨਾਲ ਇੰਟਰੇਕਿਟਵ ਸੈਸ਼ਨ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਸਕੂਲ ਇੰਚਾਰਜ ਡਾ. ਵਿਨੀਤ ਮੇਹਤਾ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। ਹਾਜ਼ਿਰੀ ਦਾ ਸਵਾਗਤ ਕਰਦੇ ਹੋਏ ਡਾ ਵਿਨੀਤ ਮੇਹਤਾ ਨੇ ਕਿਹਾ ਕਿ ਸਕੂਲ ਦਾ ਉਦੇਸ਼ ਸਾਰੇ ਵਿਦਿਆਰਥੀਆਂ ਨੂੰ ਸਮੇਂ ਦੇ ਅਨੁਰੂਪ ਸਿਖਿਆ ਦੇਣਾ ਹੈ ਤਾਕਿ ਉਹ ਵਰਤਮਾਨ ਦੋਰ ਵਿੱਚ ਭੋਗੋਲਿਕ ਪ੍ਰਤਿਸਪਰਧਾ ਦੇ ਯੁਗ ਵਿੱਚ ਪੂਰਨ ਰੂਪ ਨਾਲ ਕਾਬਲ ਬਣਕੇ ਆਪਣੇ ਜੀਵਨ ਵਿੱਚ ਸਫਲ ਹੋ ਸਕਣ। ਪਿ੍ਰੰ. ਡਾ ਪ੍ਰਦੀਪ ਭੰਡਾਰੀ ਨੇ ਕਿਹਾ ਕਿ ਉਪਰੋਕਤ ਉਦੇਸ਼ ਦੀ ਪੂਰਤੀ ਹੇਤੂ ਕਾਲਜ ਵਿੱਚ ਦੋਆਬਾ ਕਾਲਜ ਕੰਪੀਟੀਟਿਵ ਸੈਂਟਰ ਅਤੇ ਪ੍ਰਸਨੇਲਿਟੀ ਡਿਵੈਲਪਮੇਂਟ ਸੈਂਟਰ ਦੀ ਸਥਾਪਨਾ ਕੀਤੀ ਗਈ ਤਾਕਿ ਵਿਦਿਆਰਥੀ ਛੋਟੀ ਉਮਰ ਵਿੱਚ ਹੀ ਵਿਭਿੰਨ ਨੋਕਰੀਆਂ ਦੇ ਲਈ ਅਯੋਜਤ ਕੀਤੇ ਜਾਣ ਵਾਲੇ ਵਿਭਿੰਨ ਕੰਪੀਟੀਸ਼ਨਾਂ ਦੀ ਲਿਖਿਤ ਪ੍ਰੀਖਿਆ ਵਿੱਚ ਪਾਸ ਹੋ ਸਕਨ। ਪ੍ਰੋ. ਸੰਦੀਪ ਚਾਹਲ-ਕੋਰਡੀਨੇਟਰ ਪਰਸਨੇਲਿਟੀ ਡਿਵੇਲਪਮੇਂਟ ਸੈਂਟਰ ਨੇ ਵਿਦਿਆਰਥੀ ਨੂੰ ਇਸ ਸੈਂਟਰ ਦੁਆਰਾਂ ਪਬਲਿਕ ਸਪੀਕਿੰਗ, ਟੇਲੀਫੋਨ ਮੈਨਰਸ, ਬਾਡੀ ਲੈਂਗੁਏਜ, ਸਪੋਕਨ ਇੰਗਲਿਸ਼, ਟੇਬਲ ਮੈਨਰਸ, ਗਰੁਪ ਡਿਸਕਸ਼ਨ, ਸਿਚੁਏਸ਼ਨਲ ਡਾਏਲੋਗਸ ਅਤੇ ਬੇਸਿਕਸ ਆਫ ਇੰਗਲਿਸ਼ ਕਰਵਾਏ ਜਾਣ ਦੀ ਜਾਣਕਾਰੀ ਦਿੱਤੀ। ਪ੍ਰੋ. ਕੁਲਦੀਪ ਕੁਮਾਰ ਯਾਦਵ- ਡੀਨ ਅਕਾਦਮਿਕ ਅਫੇਅਰਸ ਅਤੇ ਕੰਪੀਟੀਸ਼ਨ ਸੈਂਟਰ ਨੇ ਵਿਦਿਆਰਥੀਆਂ ਨੂੰ ਸਮੇਂ ਰਹਿੰਦੇ ਵਿਭਿੰਨ ਕੰਪੀਟੀਸ਼ਨਾਂ ਦੀ ਤਿਆਰੀ ਲਈ ਪ੍ਰੋਤਸਾਹਿਤ ਕੀਤਾ। ਪ੍ਰੋ. ਸੁਖਵਿੰਦਰ ਸਿੰਘ ਨੇ ਦੋਆਬਾ ਕੰਪੀਟੀਸ਼ਨ ਸੈਂਟਰ ਵਲੋਂ ਵਿਭਿੰਨ ਯੂਪੀਐਸਸੀ, ਐਸਐਸਸੀ, ਪੀਸੀਐਸਸੀ ਆਦਿ ਦੇ ਤਹਿਤ ਆਉਣ ਵਾਲੇ ਵਿਭਿੰਨ ਕੰਪੀਟੀਸ਼ਨਾਂ ਦੀ ਲਿਖਿਤ ਪਰੀਖਿਆ ਦੀ ਤਿਆਰੀ ਕਰਵਾਏ ਜਾਣ ਬਾਰੇ ਵੀ ਜਾਣਕਾਰੀ ਦਿੱਤੀ।