ਡੀਸੀਜੇ ਕਾਲਿਜੀਏਟ ਸੀ: ਸੈਕ: ਸਕੂਲ ਨੂੰ ਮਿਲੀ ਗ੍ਰੀਨ ਸਕੂਲ ਰੇਟਿੰਗ

ਡੀਸੀਜੇ ਕਾਲਿਜੀਏਟ ਸੀ: ਸੈਕ: ਸਕੂਲ ਨੂੰ ਮਿਲੀ ਗ੍ਰੀਨ ਸਕੂਲ ਰੇਟਿੰਗ
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਡੀਸੀਜੇ ਕਾਲਿਜੀਏਟ ਸੀ: ਸੈਕ: ਸਕੂਲ ਦੇ ਸਟਾਫ ਅਤੇ ਵਿਦਿਆਰਥੀ ਗ੍ਰੀਨ ਸਕੂਲ ਅਵਾਰਡ ਦੇ ਨਾਲ ।

ਜਲੰਧਰ, 21 ਫਰਵਰੀ, 2026: ਦੋਆਬਾ ਕਾਲਜ, ਜਲੰਧਰ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਦੱਸਿਆ ਕਿ ਕਾਲਜ ਕੈਂਪਸ ਵਿੱਚ ਸਥਿਤ ਡੀਸੀਜੇ ਕਾਲਿਜੀਏਟ ਸੀ: ਸੈਕ: ਸਕੂਲ ਨੂੰ ਹਾਲ ਹੀ ਵਿੱਚ ਦਿੱਲੀ ਦੇ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਨੇ ਗ੍ਰੀਨ ਸਕੂਲ ਪ੍ਰੋਗ੍ਰਾਮ ਆਡਿਟ ਦੇ ਤਹਿਤ ਡੀਸੀਜੇ ਕਾਲਿਜੀਏਟ ਨੂੰ ਲਗਾਤਾਰ ਦੂਸਰੇ ਸਾਲ ਗ੍ਰੀਨ ਸਕੂਲ ਰੇਟਿੰਗ ਪ੍ਰਦੀਨ ਕੀਤੀ ਹੈ । ਡਾ. ਭੰਡਾਰੀ ਨੇ ਕਿਹਾ ਕਿ ਇਸ ਵਿਸ਼ੇਸ਼ ਆਡਿਟ ਦੇ ਦੌਰਾਨ ਦੇਸ਼ ਦੇ 28 ਸਟੇਟਸ ਅਤੇ ਯੂਨਿਅਨ ਟੇਰੇਟ੍ਰਿਜ਼ ਵਿੱਚ ਮੌਜੂਦ 7407 ਸਕੂਲ ਨੇ ਭਾਗ ਲਿਆ ਜਿਸ ਵਿੱਚ 433 ਸਕੂਲਾਂ ਨੂੰ ਦੇਸ਼ ਦੇ ਗ੍ਰੀਨੇਸਟ ਇੰਟੀਚਿਊਸ਼ਨ ਦੇ ਤੌਰ ’ਤੇ ਮਾਨਤਾ ਪ੍ਰਦਾਨ ਕੀਤੀ ਗਈ ਜੋ ਕਿ ਵਾਤਾਵਰਣ ਦੇ ਪ੍ਰਤੀ ਸਹਿਜਤਾ ਅਤੇ ਸਥਿਰਤਾ ਦੇ ਮਿਆਰਾਂ ਨੂੰ ਪੂਰਾ ਕਰਦਾ ਹੈ । ਉਨ੍ਹਾਂ ਨੇ ਦੱਸਿਆ ਕਿ ਡੀਸੀਜੇ ਕਾਲਿਜੀਏਟ ਜਲੰਧਰ ਜ਼ਿਲ੍ਹੇ ਵਿੱਚ ਇੱਕਲੌਤਾ ਪ੍ਰਾਇਵੇਟ ਸਕੂਲ ਹੈ ਜਿਸਨੇ ਪਾਣੀ, ਊਰਜਾ ਸੰਭਾਲ, ਰਹਿੰਦ—ਖੂੰਹਦ ਪ੍ਰਬੰਧਨ, ਜੈਵ ਵਿਭਿੰਨਤਾ ਅਤੇ ਵਾਤਾਵਰਣ ਜਾਗਰੂਕਤਾ ਦੇ ਖੇਤਰ ਵਿੱਚ ਬੇਸਟ ਗ੍ਰੀਨ ਸਟੇਟ ਅਵਾਰਡ ਪ੍ਰਾਪਤ ਕੀਤਾ । 
ਨਵੀਂ ਦਿੱਲੀ ਵਿੱਚ ਇੰਡੀਆ ਹੇਬਿਟੇਟ ਸੈਂਟਰ ਵੱਲੋਂ ਅਯੋਜਤ ਇੱਕ ਸਮਾਰੋਹ ਵਿੱਚ ਪਦਮਸ਼੍ਰੀ ਸੁਨਿਤਾ ਨਾਰਾਇਣ ਨੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੂੰ ਇਸ ਅਸਾਧਾਰਨ ਉਪਲੱਬਧੀ ਦੇ ਲਈ ਸਨਮਾਨਿਤ ਕੀਤਾ । ਇਸ ਤੋਂ ਇਲਾਵਾ ਜਲੰਧਰ ਜ਼ਿਲੇ ਦੇ ਸਿੱਖਿਆ ਅਫ਼ਸਰ ਸ਼੍ਰੀਮਤੀ ਗੁਰਿੰਦਰਜੀਤ ਕੌਰ ਨੇ ਵੀ ਇਸ ਉਪਲਬੱਧੀ ਦੇ ਲਈ ਸਕੂਲ ਇੰਚਾਰਜ਼ ਪ੍ਰੋ. ਗੁਰਸਿਮਰਨ ਸਿੰਘ ਨੂੰ ਸਨਮਾਨਿਤ ਕੀਤਾ । 
ਡਾ. ਭੰਡਾਰੀ ਨੇ ਇਸ ਉਪਲਬੱਧੀ ਦੇ ਲਈ ਡੀਸੀਜੇ ਕਾਲਿਜੀਏਟ ਸਕੂਲ ਦੇ ਇੰਚਾਰਜ ਪ੍ਰੋ. ਗੁਰਸਿਮਰਨ ਸਿੰਘ, ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਉਪਲਬੱਧੀ ਦੇ ਲਈ ਦਿਲੋਂ ਮੁਬਾਰਕਬਾਦ ਦਿੱਤੀ ।