ਦੋਆਬਾ ਕਾਲਜ ਵਿੱਚ 79ਵਾਂ ਆਜ਼ਾਦੀ ਦਿਵਸ ਮਨਾਇਆ ਗਿਆ

ਜਲੰਧਰ, 18 ਅਗਸਤ, 2025: ਦੋਆਬਾ ਕਾਲਜ ਜਲੰਧਰ ਦੀ ਸਟੂਡੈਂਟ ਵੈਲਫੇਅਰ ਕਮੇਟੀ ਨੇ 15 ਅਗਸਤ, 2025 ਨੂੰ ਆਪਣਾ 79ਵਾਂ ਆਜ਼ਾਦੀ ਦਿਵਸ ਬੜੇ ਹੀ ਉਤਸਾਹ ਨਾਲ ਮਨਾਇਆ । ਰਮੇਸ਼ ਮਹੇਂਦਰੂ (ਪ੍ਰਧਾਨ) ਅਲਫਾ ਮਹੇਂਦਰੂ ਫਾਊਂਡੇਸ਼ਨ ਸ਼੍ਰੀ ਰੋਹਿਤ ਸ਼ਰਮਾ— ਹਾੱਕ ਰਾਇਡਰ ਕਲੱਬ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪੋ੍ਰ. ਸੁਰਜੀਤ ਕੌਰ, ਪ੍ਰੋ. ਸੋਨਿਆ ਕਾਲਰਾ— ਸੰਯੋਜਕ, ਪ੍ਰਾਧਿਆਪਕ, ਐਨਸੀਸੀ ਕੈਡਟਸ ਅਤੇ ਵਿਦਿਆਰਥੀਆਂ ਨੇ ਕੀਤਾ ।
ਸਮਾਰੋਹ ਦਾ ਸ਼ੁਭ ਆਰੰਭ ਝੰਡਾ ਲਹਿਰਾਉਣ ਅਤੇ ਰਾਸ਼ਟਰੀ ਗੀਤ ਨਾਲ ਹੋਇਆ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਆਪਣੇ ਸੰਬੋਧਨ ਵਿੱਚ ਆਜ਼ਾਦੀ ਦੀ ਸ਼ੁਭਕਾਮਨਾਵਾਂ ਦਿੱਤੀ ਅਤੇ ਸਵਤੰਰਤਾ ਸੇਨਾਨਿਆਂ ਦੇ ਅਣਗਿਣਤ ਕੁਰਬਾਨੀਆਂ ਨੂੰ ਯਾਦ ਕੀਤਾ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਭਾਰਤੀ ਪਛਾਣ ’ਤੇ ਮਾਣ ਕਰਨ ਅਤੇ ਇਮਾਨਦਾਰੀ ਅਤੇ ਜ਼ਿੰਮੇਦਾਰੀ ਨਾਲ ਕੰਮ ਕਰਨ ਦੀ ਪ੍ਰੇਣਨਾ ਲੈਣ ਦੇ ਲਈ ਉਤਸ਼ਾਹਿਤ ਕੀਤਾ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਸੰਚਾਰ ਹੁਨਰ, ਤਕਨੀਕੀ ਹੁਨਰ, ਆਲੋਚਨਾਤਮਕ ਵਿਸ਼ਲੇਸ਼ਣ ਟੀਮ ਵਰਕ ਅਤੇ ਲੀਡਰਸ਼ਿਪ ਹੁਨਰ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਕਾਲਜ ਦੀਆਂ ਵੱਖ—ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਬਾਰੇ ਵੀ ਵਿਸਥਾਰ ਵਿੱਚ ਚਾਨਣਾ ਪਾਇਆ । ਉਨ੍ਹਾਂ ਨੇ ਸ਼੍ਰੀ ਚੰਦਰ ਮੋਹਨ— ਪ੍ਰਧਾਨ ਦੋਆਬਾ ਕਾਲਜ ਪ੍ਰਬੰਧਕੀ ਕਮੇਟੀ ਅਤੇ ਕਾਲਜ ਪ੍ਰਬੰਧਨ ਦੇ ਬਾਰੇ ਮੈਂਬਰਾਂ ਦਾ ਉਨ੍ਹਾਂ ਦੇ ਮਾਰਗਦਰਸ਼ਨ ਅਤੇ ਸਹਿਯੋਗ ਲਈ ਧੰਨਵਾਦ ਕੀਤਾ ।
ਆਪਣੇ ਪ੍ਰੇਰਣਾਦਾਇਕ ਭਾਸ਼ਣ ਵਿੱਚ, ਸ਼੍ਰੀ ਰਮੇਸ਼ ਮਹੇਂਦਰੂ ਨੇ ਮੌਜੂਦ ਲੋਕਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ । ਉਨ੍ਹਾਂ ਨੇ ਨੌਜਵਾਨਾਂ ਨੂੰ ਸਮਾਜ ਪ੍ਰਤੀ ਉਤਸ਼ਾਹ ਅਤੇ ਰਾਸ਼ਟਰ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਨ ਅਤੇ ਵਿਕਸਤ ਭਾਰਤ ਦੀ ਤਰੱਕੀ ਲਈ ਆਪਣਾ ਸਭ ਤੋਂ ਵਧੀਆ ਦੇਣ ਲਈ ਪ੍ਰੇਰਿਤ ਕੀਤਾ ।
ਕਾਲਜ ਅਤੇ ਡੀਸੀ ਕਾਲਜੀਇੇਟ ਸਕੂਲ ਦੇ ਵੱਖ—ਵੱਖ ਵਿਭਾਗਾਂ ਦੇ ਵਿਦਿਆਰਥੀਆਂ ਦੁਆਰਾ ਸਮੂਹ ਨਾਚ, ਦੇਸ਼ ਭਗਤੀ ਦੇ ਗੀਤ, ਸੋਲੋ ਗੀਤ ਅਤੇ ਗਿੱਧੇ ਦੇ ਰੂਪ ਵਿੱਚ ਜੀਵੰਤ ਪ੍ਰਦਰਸ਼ਨਾਂ ਨੇ ਸ਼ਾਨਦਾਰ ਆਜ਼ਾਦੀ ਸੰਗਰਾਮ ਦੇ ਵੱਖ—ਵੱਖ ਪਹਿਲੂਆਂ ਨੂੰ ਦਰਸਾਇਆ ।
ਸਹੁੰ ਚੁੱਕ ਸਮਾਗਮ ਅਤੇ ਇਨਾਮ ਵੰਡ ਤੋਂ ਬਾਅਦ, ਪ੍ਰੋਫੈਸਰ ਸੁਰਜੀਤ ਕੌਰ ਦੁਆਰਾ ਧੰਨਵਾਦ ਦੇਣ ਦੇ ਨਾਲ ਪ੍ਰੋਗਰਾਮ ਸਮਾਪਤ ਹੋਇਆ । ਇਸ ਮੌਕੇ ’ਤੇ ਪ੍ਰੋ. ਕੇ.ਕੇ. ਯਾਦਵ—ਡੀਨ ਅਕਾਦਮਿਕ ਅਫੈਅਰ, ਡਾ. ਨਿਰਮਲ ਸਿੰਘ—ਸਟਾਫ ਸੈਕ੍ਰੇਟਰੀ, ਸ਼੍ਰੀ ਲਲਿਤ ਮੇਹਤਾ, ਸ਼੍ਰੀ ਰਾਜਿੰਦਰ ਸਿੰਘ ਬਾਠ, ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਮੌਜੂਦ ਸਨ ।