ਦੋਆਬਾ ਕਾਲਜ ਵਿਖੇ ਇੱਕ ਮਿੱਠੀ ਯਾਦ ਸਮਾਗਮ ਦਾ ਅਯੋਜਤ

ਦੋਆਬਾ ਕਾਲਜ ਦੇ ਈਸੀਏ ਵਿਭਾਗ ਅਤੇ ਪੀ.ਜੀ. ਡਿਪਾਰਟਮੈਂਟ ਆਫ ਜਰਨਾਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ ਇੱਕ ਮਿੱਠੀ ਯਾਦ ਸਮਾਗਮ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਕਾਲਜ ਦੇ ਪੁਰਾਣ ਵਿਦਿਆਰਥੀ ਅਤੇ ਬਾਲੀਵੁੱਡ ਦੇ ਨਾਮਵਰ ਵਾਇਸ ਓਵਰ ਅਤੇ ਡਬਿੰਗ ਆਰਟਿਸ ਰਾਮ ਕਿਰਨ ਚੋਪੜਾ ਬਤੌਰ ਮੁੱਖ ਮਹਿਾਮਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੌਹਲ, ਡਾ. ਅਵਿਨਾਸ਼ ਚੰਦਰ, ਡਾ. ਸਿਮਰਨ ਸਿੱਧੂ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ ।

ਦੋਆਬਾ ਕਾਲਜ ਵਿਖੇ ਇੱਕ ਮਿੱਠੀ ਯਾਦ ਸਮਾਗਮ ਦਾ ਅਯੋਜਤ
ਦੋਆਬਾ ਕਾਲਜ ਵਿੱਖੇ ਰਾਮ ਕਿਰਨ ਚੋਪੜਾ ਹਾਜ਼ਰੀ ਨੂੰ ਸੰਬੋਧਤ ਕਰਦੇ ਹੋਏ  ।  

ਜਲੰਧਰ, 30 ਮਾਰਚ, 2024: ਦੋਆਬਾ ਕਾਲਜ ਦੇ ਈਸੀਏ ਵਿਭਾਗ ਅਤੇ ਪੀ.ਜੀ. ਡਿਪਾਰਟਮੈਂਟ ਆਫ ਜਰਨਾਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ ਇੱਕ ਮਿੱਠੀ ਯਾਦ ਸਮਾਗਮ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਕਾਲਜ ਦੇ ਪੁਰਾਣ ਵਿਦਿਆਰਥੀ ਅਤੇ ਬਾਲੀਵੁੱਡ ਦੇ ਨਾਮਵਰ ਵਾਇਸ ਓਵਰ ਅਤੇ ਡਬਿੰਗ ਆਰਟਿਸ ਰਾਮ ਕਿਰਨ ਚੋਪੜਾ ਬਤੌਰ ਮੁੱਖ ਮਹਿਾਮਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੌਹਲ, ਡਾ. ਅਵਿਨਾਸ਼ ਚੰਦਰ, ਡਾ. ਸਿਮਰਨ ਸਿੱਧੂ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ ।

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸ਼੍ਰੀ ਰਾਮ ਕਿਰਨ ਚੋਪੜਾ ਕਾਲਜ ਦੇ ਬਹੁਤ ਹੀ ਹੋਣਹਾਰ ਵਿਦਿਆਰਥੀ ਰਹਿ ਹਨ ਜਿਨ੍ਹਾਂ ਨੇ ਬਾਲੀਵੁੱਡ ਅਤੇ ਵਿਗਿਆਪਨ ਦੀ ਦੁਨਿਆ ਵਿੱਚ ਕਈ ਮਸ਼ਹੂਰ ਕਲਾਕਾਰਾਂ ਅਤੇ ਕ੍ਰਿਕੇਟ ਦੇ ਖਿਡਾਰੀਆਂ ਦੇ ਵਾਇਸ ਓਵਰ ਦਿੱਤੇ ਹਨ ਅਤੇ ਡਬਿੰਗ ਕੀਤੀ ਹੈ । ਵਿਦਿਆਰਥੀਆਂ ਨੂੰ ਇਨ੍ਹਾਂ ਦੀ ਸ਼ਖਸੀਅਤ ਤੋਂ ਪ੍ਰੇਰਣਾ ਲੈ ਕੇ ਕਲਾ ਦੇ ਖੇਤਰ ਵਿੱਚ ਅੱਗੇ ਵੱਧਣਾ ਚਾਹੀਦਾ ਹੈ ।

ਰਾਮ ਕਿਰਨ ਚੋਪੜਾ ਨੇ ਵਿਦਿਆਰਥੀਆਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਲਜ ਦੇ ਕਾਲ ਵਿੱਚ ਯੂਨਿਵਰਸਿਟੀ ਅਤੇ ਇੰਟਰ ਕਾਲਜ ਦੇ ਮੁਕਾਬਲੇ ਵਿੱਚ ਆਪਣੇ ਕਾਲਜ ਲਈ ਬਹੁਤ ਸਾਰੀਆਂ ਟ੍ਰਾਫਿਆਂ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ । ਰਾਮ ਕਿਰਨ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਨੇ ਮਸ਼ਹੂਰ ਹਸਤਿਆਂ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ, ਅਮਿਤਾਬ ਬੱਚਨ ਦੇ ਪੰਜਾਬੀ ਦੇ ਵਿਗਿਆਪਨਾਂ ਲਈ ਆਪਣੀ ਆਵਾਜ਼ ਦਿੱਤੀ । ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮਂੇ ਵਿੱਚ ਕਿਸੇ ਮਸ਼ਹੂਰ ਹਸਤੀ ਦੀ ਆਵਾਜ਼ ਕੱਢਣਾ ਮਿਮਿਕ੍ਰੀ ਨਹੀਂ ਬਲਕਿ ਇਸ ਕਲਾ ਵਿੱਚ ਵਿਸ਼ੇਸ਼ ਤਕਨੀਕ ਅਤੇ ਉਸ ਆਵਾਜ਼ ਦੇ ਸਟਾਇਲ ਦੇ ਟੈਕਚਰ ਵਿੱਚ ਬਹੁਤ ਹੀ ਮੇਹਨਤ ਕਰਨੀ ਪੈਂਦੀ ਹੈ । ਇਹ ਵੀ ਕਿਹਾ ਕਿ ਅੱਜ ਕੱਲ ਸਾਰੇ ਹੀ ਪ੍ਰਸਿੱਧ ਹਸਤਿਆਂ ਨੈ ਆਪਣੀ ਆਵਾਜ਼ ਦਾ ਕਾਪੀ ਰਾਇਟ ਕਰਵਾ ਰੱਖਿਆ ਹੈ ਇਸ ਲਈ ਬਿਨ੍ਹਾਂ ਉਨ੍ਹਾਂ ਨੂੰ ਕੈ੍ਰਡਿਟ ਦਿੱਤੇ ਕਿਸੇ ਵੀ ਮੰਚ ਤੋਂ ਉਨ੍ਹਾਂ ਦੀ ਆਵਾਜ਼ ਨਹੀਂ ਕੱਢੀ ਜਾ ਸਕਦੀ । ਇਸ ਤੋਂ ਉਪਰਾਂਤ ਉਨ੍ਹਾਂ ਨੇ ਬਾਲੀਵੁੱਡ ਜਾ ਕੇ, ਬਾਲੀਵੁੱਡ ਦੇ ਨਾਮਵਰ ਹਸਤਿਆਂ ਦੀ ਆਵਾਜ਼ ਦੇ ਲਈ ਸਫਲਤਾਪੂਰਵਕ ਡਬਿੰਗ ਕਰ ਇਸ ਖੇਤਰ ਵਿੱਚ ਬਹੁਤ ਨਾਮ ਕਮਾਇਆ । ਉਨ੍ਹਾਂ ਨੇ ਕਿਹਾ ਕਿ ਆਤਮਵਿਸ਼ਵਾਸ, ਸਮੇਂ ਤੇ ਪਾਬੰਦ ਹੋਣਾ, ਸਾਕਾਰਾਤਮਕ ਸੋਚ ਅਤੇ ਕੰਮ ਦੇ ਪ੍ਰਤੀ ਪ੍ਰੋਫੈਸ਼ਨਲ ਐਪਰੋਚ ਦੇ ਰਾਹੀਂ ਹੀ ਹਰ ਖੇਤਰ ਵਿੱਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ ।

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਉਪਰੋਕਤ ਪਤਵੰਤਾਂ ਨੇ ਸ਼੍ਰੀ ਰਾਮ ਕਿਰਨ ਚੋਪੜਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।