ਸਾਢੇ 3 ਕਰੋੜ ਰੁਪਏ ਦੀ ਲਾਗਤ ਨਾਲ ਬਦਲੇਗੀ ਹੁਸੈਨੀਵਾਲਾ ਸ਼ਹੀਦੀ ਸਮਾਰਕ ਦੀ ਨੁਹਾਰ-ਵਿਧਾਇਕ ਪਿੰਕੀ

ਹੈਰੀਟੇਜ ਬਿਲਡਿੰਗ ਦੀ ਨੁਹਾਰ ਬਦਲਣ ਦੇ ਨਾਲ-ਨਾਲ ਓਪਨ ਰੈਸਟੋਰੈਂਟ, ਬੋਟਿੰਗ ਕਲੱਬ ਅਤੇ ਬੱਚਿਆਂ ਦੇ ਲਈ ਬਣਾਇਆ ਜਾਵੇਗਾ ਪਾਰਕ

ਸਾਢੇ 3 ਕਰੋੜ ਰੁਪਏ ਦੀ ਲਾਗਤ ਨਾਲ ਬਦਲੇਗੀ ਹੁਸੈਨੀਵਾਲਾ ਸ਼ਹੀਦੀ ਸਮਾਰਕ ਦੀ ਨੁਹਾਰ-ਵਿਧਾਇਕ ਪਿੰਕੀ

ਫਿਰੋਜ਼ਪੁਰ: ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਢੇ ਹੁਸੈਨੀਵਾਲਾ ਸ਼ਹੀਦੀ ਸਮਾਰਕ ਦੀ ਨੁਹਾਰ ਬਦਲਣ ਦੇ ਲਈ ਸਾਢੇ 3 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡੇਢ ਕਰੋੜ ਰੁਪਏ ਦੀ ਰਾਸ਼ੀ ਦੇ ਨਾਲ ਜਿੱਥੇ ਹੈਰੀਟੇਜ ਬਿਲਡਿੰਗ ਦੀ ਨੁਹਾਰ ਬਦਲੀ ਜਾਵੇਗੀ ਉੱਥੇ ਓਪਨ ਰੈਸਟੋਰੈਂਟ, ਬੋਟਿੰਗ ਕਲੱਬ ਅਤੇ ਬੱਚਿਆਂ ਦੇ ਲਈ ਪਾਰਕ ਬਣਾਈ ਜਾਵੇਗੀ।

ਵਿਧਾਇਕ ਪਿੰਕੀ ਨੈ ਦੱਸਿਆ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਹੁਸੈਨੀਵਾਲਾ ਸ਼ਹੀਦੀ ਸਮਾਰਕ ਵਿਖੇ ਸ਼ਹੀਦ ਭਗਤ ਸਿੰਘ ਜੀ ਦੀ ਜੀਵਨੀ ਨਾਲ ਸਬੰਧਿਤ ਲਾਈਟ ਐਂਡ ਸਾਊਂਡ ਸ਼ੋਅ ਲਗਵਾਇਆ ਜਾ ਰਿਹਾ ਹੈ। ਇਸ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਪਾਣੀ ਦੇ ਫੁਹਾਰੇ ਤੇ ਸ਼ਹੀਦ ਭਗਤ ਸਿੰਘ ਦੀ ਜੀਵਨੀ ਵਿਖਾਈ ਜਾਵੇਗੀ ਤਾ ਜੋ ਸਾਰਿਆਂ ਨੂੰ ਪਤਾ ਚੱਲ ਸਕੇ ਕਿ ਦੇਸ਼ ਦੀ ਆਜ਼ਾਦੀ ਦੇ ਲਈ ਨੌਜਵਾਨਾਂ ਨੇ ਕਿਸ ਤਰ੍ਹਾਂ ਸੰਘਰਸ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਜਗ੍ਹਾਂ ਤੇ ਸੈਲਾਨੀਆਂ ਦੇ ਰਹਿਣ ਦੇ ਲਈ ਕਮਰੇ ਵੀ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲਾ ਸੈਲਾਨੀ ਇਸ ਜਗ੍ਹਾਂ ਤੇ ਆੳਂਦੇ ਸਨ ਪਰ ਇਸ ਜਗ੍ਹਾ ਤੇ ਉਨ੍ਹਾਂ ਦੇ ਰਹਿਣ ਲਈ ਕੋਈ ਪ੍ਰਬੰਧ ਨਾ ਹੋਣ ਕਾਰਨ ਉਨ੍ਹਾ ਨੂੰ ਵਾਪਸ ਪਰਤਣਾ ਪੈਂਦਾ ਸੀ।ਹੁਣ ਕਮਰਿਆਂ ਦੇ ਬਣਨ ਨਾਲ ਸੈਲਾਨੀ ਇੱਥੇ ਰਹਿ ਸਕਦੇ ਹਨ ਅਤੇ ਆਰਾਮ ਦੇ ਨਾਲ ਰੀਟਰੀਟ ਸੈਰੇਮਨੀ ਦਾ ਆਨੰਦ ਵੀ ਲੈ ਸਕਦੇ ਹਨ।

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਕੀ ਹੁਸੈਨੀਵਾਲਾ ਵਿਖੇ ਬਣੇ ਇਤਿਹਾਸਕਿ ਰੇਲਵ ਸਟੇਸਨ ਦੀ ਪੂਰੀ ਤਰ੍ਹਾਂ ਨਾਲ ਸੰਭਾਲ ਕੀਤੀ ਜਾਵੇਗੀ ਅਤੇ ਇਹ ਰੇਲਵੇ ਸਟੇਸਨ ਜੋ ਕਿ ਵਿਸ਼ੇਸ਼ ਇਤਿਹਾਸਿਕ ਮਹੱਤਵ ਰੱਖਦਾ ਹੈ, ਇਸਦੀ ਪੁਰਾਣੀ ਦਿੱਖ ਨੂੰ ਇਸੇ ਤਰ੍ਹਾਂ ਸੰਭਾਲ ਕੇ ਰੱਖਣ ਲਈ ਵਿਸ਼ੇਸ਼ ਤੌਰ ਤੇ ਕੰਮ ਕੀਤਾ ਜਾਵੇਗਾ। ਉਨ੍ਰਾਂ ਦੱਸਿਆ ਕਿ ਇਸ ਜਗ੍ਹਾ ਦਾ ਵਿਸ਼ੇਸ਼ ਇਤਿਹਾਸਿਕ ਮਹੱਤਵ ਹੈ। ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਸ਼ਹੀਦ ਭਗਤ ਸਿੰਘ ਵਰਗੇ ਨੌਜਵਾਨਾਂ ਨੇ ਜਵਾਨੀ ਦੀ ਉਮਰ ਵਿੱਚ ਆਪਣੀਆਂ ਸਹਾਦਤਾਂ ਦਿੱਤੀਆਂ। ਸਾਨੂੰ ਇਨ੍ਹਾਂ ਸ਼ਹੀਦ ਭਗਤਾਂ ਤੋਂ ਪ੍ਰੇਰਨਾ ਲੈ ਕੇ ਅਤੇ ਦੇਸ਼ ਦੀ ਤਰੱਕੀ ਲਈ ਮਿਲ ਜੁਲ ਕੇ ਯੋਗਦਾਨ ਪਾਉਣਾ ਚਾਹੀਦਾ ਹੈ।