ਦੋਆਬਾ ਕਾਲਜ ਜਲੰਧਰ ਵਿਖੇ ਗਿਆਨ ਗੰਗਾ ਅਯੋਜਤ

ਜਲੰਧਰ, 7 ਫਰਵਰੀ, 2023: ਦੋਆਬਾ ਕਾਲਜ ਵਿੱਖੇ ਡੀਬੀਟੀ ਸੰਪੋਸਰਡ ਗਿਆਨ ਗੰਗਾ ਸਮਾਗਮ ਦਾ ਜਲੰਧਰ ਜ਼ਿਲੇ ਦੇ ਸਕੂਲਾਂ ਦੇ ਵਿਦਿਆਰਥੀਆਂ ਦੇ ਲਈ ਅਯੋਜਨ ਕੀਤਾ ਗਿਆ ਜਿਸ ਵਿੱਚ ਧਰੁਵ ਮਿੱਤਲ- ਖਜਾਨਚੀ, ਦੋਆਬਾ ਕਾਲਜ ਮੈਨੇਜਿੰਗ ਕਮੇਟੀ, ਜਲੰਧਰ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਅਰਵਿੰਦ ਨੰਦਾ ਅਤੇ ਪ੍ਰੋ. ਕੇ.ਕੇ. ਯਾਦਵ- ਪ੍ਰੋਗਰਾਮ ਡਾਇਰੈਕਟਰ, ਡਾ. ਰਾਜੀਵ ਖੋਸਲਾ- ਕੋਰਡੀਨੇਟਰ, ਪ੍ਰੋ. ਨਵੀਨ ਜੋਸ਼ੀ ਅਤੇ ਪ੍ਰੋ. ਗੁਲਸ਼ਨ ਸ਼ਰਮਾ- ਓਰਗੇਨਾਇੰਜਗ ਸੈਕ੍ਰੇਟਰੀ, ਪ੍ਰੋ. ਸੰਦੀਪ ਚਾਹਲ- ਸਟਾਫ ਸੈਕੇ੍ਰਟਰੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। ਸਮਾਰੋਹ ਦਾ ਸ਼ੁਭਾਰੰਭ ਜੋਤੀ ਪ੍ਰਜਵਲਨ ਦੀ ਰਸਮ ਅਤੇ ਦੋਆਬਾ ਜੈਗਾਣ ਦੇ ਨਾਲ ਹੋਇਆ।
ਇਸ ਮੌਕੇ ਤੇ ਵੱਖ ਵੱਖ ਇਵੇਂਟਾਂ- ਵਿਗਿਆਨ ਆਧਾਰ, ਵਿਗਿਆਨ ਸੰਦੇਸ਼, ਰੰਗੋਲੀ, ਨੇਲ ਆਰਟ ਅਤੇ ਮੇਹੰਦੀ, ਵਿਗਿਆਨ ਜੈਮ, ਵਿਗਿਆਨ ਗੁਰੂ, ਵਿਗਿਆਨ ਸ਼ੋਧ, ਵਿਗਿਆਨ ਮੰਥਨ, ਸਾਇੰਸ ਆਨ ਸਟੇਜ ਸਿਕਟ, ਡਾਂਸ, ਸ਼ਾਰਕ ਟੈਂਕ, ਵੇਸਟ ਟੂ ਵੇਲਥ, ਵਿਗਿਆਨ ਡਿਜੀ ਕੋਲਾਜ, ਵਿਗਿਆਨ ਸਕੈਚ ਪੈਡ, ਵਿਗਿਆਨ ਸਕੈਟ ਪੈਡ, ਵਿਗਿਆਨ ਸ਼ੋਧ, ਸਿਕਲ ਵਿਗਿਆਨ- ਇਸੰਟਾਗ੍ਰਾਮ ਰੀਲਜ਼, ਰਾਬਤਾ ਏ ਸਾਇੰਸ, ਵਿਗਿਆਨ ਇਨ ਫੋਕਸ- ਫੋਟੋਗ੍ਰਾਫੀ, ਵਿਗਿਆਨ ਰੇਡਿਓ ਜਾਕੀ, ਵਿਗਿਆਨ ਟੀ.ਵੀ. ਨਿਊਜ਼, ਵਿਗਿਆਨ ਵਿਗਿਆਪਨ- ਐਡ ਮੈਡ, ਵਿਗਿਆਨ ਆਹਾਰ ਵ ਫਲਾਵਰ ਡੈਕੋਰੇਸ਼ਨ ਆਦਿ ਪ੍ਰਮੁਖ ਰਹੇ।
ਇਸ ਮੌਕੇ ਤੇ ਕਾਲਜ ਕੈਂਪਸ ਵਿੱਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਮਨੋਰਮ ਗਿਆਨਵਰਧਕ ਸਟਾਲਸ ਵੀ ਲਾਏ ਗਏ ਇਸ ਸਮਾਗਮ ਵਿੱਚ ਜਲੰਧਰ ਜ਼ਿਲੇ ਦੇ 25 ਸਕੂਲਾਂ ਦੇ 600 ਵਿਦਿਆਰਥੀਆਂ ਨੇ ਭਾਗ ਲਿਆ। ਸ਼੍ਰੀ ਧਰੁਵ ਮਿੱਤਲ ਨੇ ਹਾਜ਼ਿਰੀ ਨੂੰ ਸੰਬੋਧਤ ਕਰਦੇ ਹੋਏ ਵਿਦਿਆਰਥੀਆਂ ਨੂੰ ਆਪਣੇ ਅੰਦਰ ਜਿਗਿਆਸਾ ਦੀ ਭਾਵਨਾ ਦਾ ਸੰਚਾਰ ਕਰਨ ਦੇ ਲਈ ਪ੍ਰੇਰਿਤ ਕੀਤਾ ਜਿਸ ਤੋਂ ਕਿ ਉਹ ਆਪਣੇ ਜੀਵਨ ਵਿੱਚ ਸਿੱਖਣ ਅਤੇ ਗਿਆਨ ਪ੍ਰਾਪਤ ਕਰਨ ਦੇ ਟੀਚੇ ਨੂੰ ਸਟੀਕਤਾ ਦੇ ਨਾਲ ਨਿਰਧਾਰਤ ਕਰ ਸਕਦੇ ਹਨ। ਉਨਾਂ ਨੇ ਕਿਹਾ ਕਿ ਵਿਗਿਆਨ ਸਾਡੇ ਰੋਜ਼ਾਨਾ ਜੀਵਨ ਵਿੱਚ ਮਹਤਵਪੂਰਨ ਭੂਮਿਕਾ ਨਿਭਾਂਦਾ ਹੈ ਇਸ ਲਈ ਸਾਨੂੰ ਆਪਣੇ ਜੀਵਨ ਦਾ ਅਹਿਮ ਅੰਗ ਬਣਾਨਾ ਚਾਹੀਦਾ ਹੈ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਮਹਿਮਾਨਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਵਿਗਿਆਨ ਨੂੰ ਆਪਣੇ ਜੀਵਨ ਦਾ ਮੂਲ ਮੰਤਰ ਬਣਾਉਂਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਨੂੰ ਨਿਖਾਰ ਕੇ ਆਪਣੇ ਟੀਚੇ ਦੀ ਪ੍ਰਾਪਤੀ ਕਰਨ ਦੇ ਲਈ ਸਦਾ ਹੀ ਜਾਗਰੂਕ ਰਹਣਾ ਚਾਹੀਦਾ ਹੈ। ਡਾ. ਰਾਜੀਵ ਖੋਸਲਾ ਨੇ ਕਿਹਾ ਕਿ ਵਿਗਿਆਨ ਦੇ ਬਲਬੂਤੇ ਤੇ ਹੀ ਭਾਰਤ ਵਿੱਚ ਵਿਗਿਆਨ ਦੇ ਵਿਸ਼ੇ ਵਿੱਚ ਵਿਦਿਆਰਥੀਆਂ ਦਾ ਰੂਝਾਨ ਵੱਧ ਰਿਹਾ ਹੈ ਤਾਂ ਹੀ ਭਾਰਤ ਨੇ ਸਹਿਤ ਦੇ ਖੇਤਰ ਵਿੱਚ ਵਧੀਆ ਵੈਕਸੀਨਾਂ ਬਣਾ ਕੇ ਸਾਰੇ ਮਨੁੱਖ ਦੇ ਜੀਵਨ ਨੂੰ ਸਾਰੇ ਸੰਸਾਰ ਵਿੱਚ ਸੁਰਖਿਅਤ ਕਰਨ ਵਿੱਚ ਇੱਕ ਬਹੁੱਤ ਅਹਿਮ ਭੂਮਿਕਾ ਨਿਭਾਈ ਹੈ।
ਸ਼ਾਮ ਦੇ ਸੱਤਰ ਵਿੱਚ ਪੁਰਸਕਾਰ ਵਿਤਰਣ ਸਮਾਰੋਹ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਅਰਵਿੰਦ ਨੰਦਾ, ਪ੍ਰੋ. ਕੇ.ਕੇ. ਯਾਦਵ, ਡਾ. ਰਾਜੀਵ ਖੋਸਲਾ, ਪ੍ਰੋ. ਨਵੀਨ ਜੋਸ਼ੀ, ਪ੍ਰੋ. ਗੁਲਸ਼ਨ ਸ਼ਰਮਾ ਦੇ ਨਾਲ ਜੈਤੂ ਵਿਦਿਆਰਥੀਆਂ ਨੂੰ ਪੁਰਸਕਾਰ ਭੇਂਟ ਕੀਤੇ। ਡਾ. ਰਾਜੀਵ ਖੋਸਲਾ ਨੇ ਹਾਜ਼ਿਰੀ ਦਾ ਧੰਨਵਾਦ ਕੀਤਾ।
ਮੰਚ ਸੰਚਾਲਨ ਪ੍ਰੋ. ਪਿ੍ਰਆ ਚੋਪੜਾ ਨੇ ਬਖੂਬੀ ਕੀਤਾ।