ਦੋਆਬਾ ਕਾਲਜ ਵਿਖੇ ਪ੍ਰੋਜੇਕਟ ਸੰਪਰਕ ਦੇ ਤਹਿਤ ਖਾਦ ਪਦਾਰਥ ਵਿਤਰਿਤ

ਦੋਆਬਾ ਕਾਲਜ ਵਿਖੇ ਪ੍ਰੋਜੇਕਟ ਸੰਪਰਕ ਦੇ ਤਹਿਤ ਖਾਦ ਪਦਾਰਥ ਵਿਤਰਿਤ
ਦੋਆਬਾ ਕਾਲਜ ਦੇ ਪ੍ਰਾਧਿਆਪਕ ਅਤੇ ਵਿਦਿਆਰਥੀ ਮਕਸੂਦੰ ਦੇ ਗਰੀਬ ਬਚਿਆ ਨੂੰ ਖਾਨਾ ਵਿਤਰਿਤ ਕਰਦੇ ਹੋਏ।

ਜਲੰਧਰ, 28 ਅਕਤੂਬਰ, 2021: ਦੋਆਬਾ ਕਾਲਜ ਦੇ ਪੋਸਟ ਗ੍ਰੇਜੁਏਟ ਟੂਰਿਜ਼ਮ ਐਂਡ ਹੋਟਲ ਮੈਨੇਜਮੇਂਟ ਵਿਭਾਗ ਵਲੋਂ ਵਰਲਡ ਫੂਡ ਡੇ ਦੇ ਮੋਕੇ ਤੇ ਪ੍ਰੋਜੇਕਟ ਸੰਪਰਕ ਦੇ ਅੰਤਰਗਤ ਮਕਸੂਦਾਂ ਦੇ ਸਲਮ ਇਲਕਿਆਂ ਵਿੱਚ ਵਿਭਾਗ ਦੇ ਵਿਦਿਆਰਥੀਆਂ ਵਲੋਂ ਬਣਾਏ ਗਏ ਖਾਦ ਪਦਾਰਥ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਦੀ ਅਗੁਵਾਈ ਵਿੱਚ ਵਿਤਰਿਤ ਕੀਤੇ ਗਏ। 
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਆਪਣੇ ਸਮਾਜਿਕ ਸਰੋਕਾਰ ਨੂੰ ਸਮਝਦੇ ਹਏ ਪ੍ਰੋਜੇਕਟ ਸੰਪਰਕ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ ਜਿਸਦੇ ਤਹਿਤ ਜਰੂਰਤਮੰਦਾ ਲੋਕਾਂ ਦੀ ਮਦਦ ਕੀਤੀ ਜਾ ਸਕੇ ਅਤੇ ਇਸ ਕੜੀ ਵਿੱਚ ਵੀ ਅਜ ਕਾਲਜ ਦੇ ਟੂਰਿਜ਼ਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਦੇ ਵਿਦਿਆਰਥੀਆਂ ਨੇ ਗਰੀਬ ਬੱਚਿਆਂ ਨੂੰ ਸਲਮ ਏਰੀਆ ਵਿੱਚ ਜਾ ਕੇ ਖਾਦ ਪਦਾਰਥ ਮੁਹਇਆ ਕਰਵਾਏ। ਡਾ. ਭੰਡਾਰੀ ਨੇ ਕਿਹਾ ਕਿ ਇਸ ਪ੍ਰੋਜੇਕਟ ਦਾ ਮੁਖ ਉਦੇਸ਼ ਵਿਦਿਆਰਥੀਆਂ ਵਿੱਚ ਸਮਾਜਿਕ ਮੁਦਿਆਂ ਦੇ ਪ੍ਰਤਿ ਸੰਵੇਦਨਾ ਜਾਗਰਿਤ ਕਰਨਾ ਹੈ। ਪ੍ਰੋ. ਰਾਹੁਲ ਹੰਸ-ਵਿਭਾਗਮੁਖੀ ਨੇ ਦਸਿਆ ਕਿ ਵਿਭਾਗ ਦੇ ਤਕਰੀਬਣ 80 ਵਿਦਿਆਰਥੀਆਂ ਨੇ ਮਕਸੂਦਾਂ ਦੇ ਵੱਖ ਵੱਖ ਇਲਾਕਿਆ ਵਿੱਚ ਜਾ ਕੇ ਖਾਨਾ ਵਿਤਰਿਤ ਕੀਤਾ। ਇਸ ਮੌਕੇ ਤੇ ਪ੍ਰੋ. ਸ਼ੁਭਮ, ਪ੍ਰੋ. ਰਾਜੇਸ਼, ਪ੍ਰੋ. ਕੋਸ਼ਿਕੀ ਅਤੇ ਫੂਡ ਤਕਨੀਸ਼ਨ ਹਰਪ੍ਰੀਤ ਵੀ ਹਾਜ਼ਿਰ ਸਨ।