ਡੀਸੀ ਕਾਲਿਜੀਏਟ ਸੀ.ਸੈਕ. ਸਕੂਲ ਦੇ ਵਿਦਿਆਰਥਣਾਂ ਦਾ ਵਧੀਆ ਪ੍ਰਦਰਸ਼ਣ

ਪ੍ਰੋ. ਗੁਰਸਿਮਰਨ ਸਿੰਘ ਅਤੇ ਪ੍ਰਾਧਿਆਪਕਗਣ ਡੀਸੀ ਕਾਲਿਜੀਏਟ ਦੇ ਪ੍ਰੀਖਿਆ ਵਿੱਚ ਵੱਧੀਆ ਪ੍ਰਦਰਸ਼ਣ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ । 

ਡੀਸੀ ਕਾਲਿਜੀਏਟ ਸੀ.ਸੈਕ. ਸਕੂਲ ਦੇ ਵਿਦਿਆਰਥਣਾਂ ਦਾ ਵਧੀਆ ਪ੍ਰਦਰਸ਼ਣ

ਜਲੰਧਰ, 6 ਮਈ, 2024: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਆਬਾ ਕਾਲਜ ਦੇ ਕੈਂਪਸ ਵਿੱਚ ਸਥਿਤ ਡੀਸੀ ਕਾਲਿਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ 10O2 ਦੀ ਪੰਜਾਬ ਬੋਰਡ ਦੀ ਪ੍ਰੀਖਿਆਂ ਵਿੱਚ ਵਧੀਆ ਪ੍ਰਦਰਸ਼ਣ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ । ਰਿਤਿਕ ਗੁਪਤਾ— 10O2 ਸਾਇੰਸ ਦੇ ਵਿਦਿਆਰਥੀ ਨੇ 95.4 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕਾਲਿਜੀਏਟ ਵਿੱਚ ਪਹਿਲਾ, ਪ੍ਰਭਾਤ ਨੇ 92.4 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕਾਲਿਜੀਏਟ ਵਿੱਚ ਦੂਜਾ, ਦਿਵਿਅ ਸ਼ਕਤੀ ਨੇ 90.8 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕਾਲਿਜੀਏਟ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ । ਗਗਨ ਸੈਨੀ 10O2 ਕਾਮਰਸ ਨੇ 89 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕਾਲਿਜੀਏਟ ਵਿੱਚ ਪਹਿਲਾ, ਸਿਮਰਨਜੋਤ ਰਾਏ ਨੇ 88 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਦੂਜਾ, ਕ੍ਰਿਸ਼ ਕਕੱੜ ਨੇ 85 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕਾਲਿਜੀਏਟ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ।

10O2 ਆਰਟਸ ਵਿੱਚ ਕਵਿਤਾ ਨੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਪਹਿਲਾ, ਹਰਕਿਰਤ ਨੇ 83.6 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਦੂਜਾ ਅਤੇ ਰੂਪਾਲੀ ਨੇ 83.2 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਤੀਜਾ ਸਥਾਨ ਹਾਸਿਲ ਕੀਤਾ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਗੁਰਸਿਮਰਨ ਸਿੰਘ— ਇੰਚਾਰਜ ਡੀਸੀਜੇ ਕਾਲਿਜੀਏਟ ਸੀ.ਸੈਕ. ਸਕੂਲ ਅਤੇ ਪ੍ਰਾਧਿਆਪਕਾਂ ਨੇ ਇਨ੍ਹਾਂ ਮੇਧਾਵੀ ਵਿਦਿਆਰਥੀਆਂ ਅਤੇ ਇਨ੍ਹਾਂ ਦੇ ਮਾਤਾ—ਪਿਤਾ ਨੂੰ ਇਸ ਉਪਲਬੱਧੀ ਲਈ ਮੁਬਾਰਕਬਾਦ ਦਿੱਤੀ ।