ਕੋਵਿਡ-19 ਮਾਮਲਿਆਂ 'ਚ ਵਾਧਾ ਹੋਣ ਕਾਰਨ, ਕਾਮਨ ਐਂਟਰੈਸ ਐਗਜਾਮ 25 ਅਪ੍ਰੈਲ ਨੂੰ

ਕੋਵਿਡ-19 ਮਾਮਲਿਆਂ 'ਚ ਵਾਧਾ ਹੋਣ ਕਾਰਨ, ਕਾਮਨ ਐਂਟਰੈਸ ਐਗਜਾਮ 25 ਅਪ੍ਰੈਲ ਨੂੰ

ਲੁਧਿਆਣਾ: ਦੱਸਿਆ ਗਿਆ ਹੈ ਕਿ ਸਿਵਿਲ ਪ੍ਰਸ਼ਾਸਨ ਦੀ ਸਲਾਹ 'ਤੇ ਪੰਜਾਬ ਅਤੇ ਖ਼ਾਸਕਰ ਲੁਧਿਆਣਾ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਵਾਧਾ ਹੋਣ ਕਾਰਨ ਸੈਨਿਕ ਜਨਰਲ ਡਿਊਟੀ ਦੇ ਅਹੁਦੇ ਲਈ ਕਾਮਨ ਐਂਟਰੈਂਸ ਐਗਜਾਮ (ਸੀ.ਈ.ਈ) ਜੋਕਿ 28 ਮਾਰਚ 2021 ਨੂੰ ਨਿਰਧਾਰਤ ਕੀਤੇ ਗਏ ਸੀ, ਹੁਣ 25 ਅਪ੍ਰੈਲ, 2021 ਨੂੰ ਹੋਣਗੇ।
 
ਫੌਜ ਭਰਤੀ ਦਫਤਰ ਲੁਧਿਆਣਾ ਦੇ ਅਧਿਕਾਰੀ ਨੇ ਦੱਸਿਆ ਕਿ ਖੰਨਾ ਵਿਖੇ ਕੀਤੀ ਗਈ ਰੈਲੀ ਦੌਰਾਨ ਸਰੀਰਕ ਅਤੇ ਡਾਕਟਰੀ ਜਾਂਚ ਸਫਲਤਾਪੂਰਵਕ ਪੂਰੀ ਕਰਨ ਵਾਲੇ ਉਮੀਦਵਾਰਾਂ ਨੇ ਕਾਮਨ ਐਂਟਰੈਂਸ ਐਗਜਾਮ ਦਿੱਤੇ ਸੀ। ਇਹ ਉਮੀਦਵਾਰ ਜ਼ਿਲ੍ਹਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਐਸ.ਏ.ਐਸ. ਨਗਰ (ਮੁਹਾਲੀ) ਦੇ ਜ਼ਿਲ੍ਹਿਆਂ ਦੇ ਹਨ, ਜਦੋਂ ਪੰਜਾਬ ਵਿੱਚ ਕੋਵਿਡ-19 ਦੀ ਸਥਿਤੀ ਕਾਬੂ ਹੇਠ ਆ ਜਾਵੇਗੀ ਤਾਂ ਇਨ੍ਹਾਂ ਉਮੀਦਵਾਰਾਂ ਨੂੰ ਇਸ ਪ੍ਰੀਖਿਆ ਵਿਚ ਸ਼ਾਮਲ ਕੀਤਾ ਜਾਵੇਗਾ।

ਫੌਜ ਦੀ ਭਰਤੀ ਦਫਤਰ ਲੁਧਿਆਣਾ ਨੇ 07 ਦਸੰਬਰ ਤੋਂ 27 ਦਸੰਬਰ 2020 ਤੱਕ ਏ.ਐਸ.ਕਾਲਜ ਗਰਾਉਂਡ ਖੰਨਾ ਵਿਖੇ ਭਰਤੀ ਰੈਲੀ ਕੀਤੀ ਸੀ। ਇਹ ਰੈਲੀ ਪੰਜਾਬ ਦੇ ਚਾਰ ਜ਼ਿਲ੍ਹਿਆਂ ਮੋਗਾ, ਲੁਧਿਆਣਾ, ਐਸ.ਏ.ਐਸ.ਨਗਰ (ਮੁਹਾਲੀ) ਅਤੇ ਰੂਪਨਗਰ ਦੇ ਉਮੀਦਵਾਰਾਂ ਲਈ ਸੀ। 14,000 ਰਜਿਸਟਰਡ ਉਮੀਦਵਾਰਾਂ ਵਿਚੋਂ 10,000 ਉਮੀਦਵਾਰ ਰੈਲੀ ਵਿਚ ਸ਼ਾਮਲ ਹੋਏ ਸਨ।

ਕੁੱਲ 1832 ਉਮੀਦਵਾਰਾਂ ਆਪਣੀ ਸਰੀਰਕ ਅਤੇ ਮੈਡੀਕਲ ਜਾਂਚ ਵਿੱਚ ਪਾਸ ਹੋਏ ਅਤੇ ਕਾਮਨ ਐਂਟਰੈਂਸ ਐਗਜਾਮ (ਸੀ.ਈ.ਈ) ਵਿਚ ਸ਼ਾਮਲ ਹੋਣ ਦੇ ਯੋਗ ਹੋ ਗਏ।

ਸੀ.ਈ.ਈ. 28 ਫਰਵਰੀ 2021 ਨੂੰ ਗੁਰੂਨਾਨਕ ਸਟੇਡੀਅਮ, ਲੁਧਿਆਣਾ ਵਿਖੇ ਤਹਿ ਕੀਤੇ ਗਏ ਸੀ। ਤਕਨੀਕੀ ਕਾਰਨਾਂ ਕਰਕੇ ਸੈਨਿਕ ਜਨਰਲ ਡਿਊਟੀ ਸ਼੍ਰੇਣੀ (1718 ਉਮੀਦਵਾਰ) ਲਈ ਸੀ.ਈ.ਈ. ਨਹੀਂ ਹੋ ਸਕਿਆ। 28 ਫਰਵਰੀ 2021 ਨੂੰ ਕਲੈਰੀਕਲ ਟ੍ਰੇਡ ਦੇ ਕੁੱਲ 114 ਉਮੀਦਵਾਰਾਂ ਨੇ ਇਮਤਿਹਾਨ ਵਿੱਚ ਸ਼ਿਰਕਤ ਕੀਤੀ।

ਸੈਨਿਕ ਜਨਰਲ ਡਿਊਟੀ ਲਈ ਸੀ.ਈ.ਈ. ਦੀ ਯੋਜਨਾ 28 ਮਾਰਚ 2021 ਨੂੰ ਲੁਧਿਆਣਾ ਵਿਖੇ ਰੱਖੀ ਗਈ ਸੀ।

ਏ.ਆਰ.ਓ. ਵੱਲੋਂ ਸਾਰੇ 1718 ਉਮੀਦਵਾਰਾਂ ਨੂੰ ਨਵੇਂ ਦਾਖਲੇ ਕਾਰਡ ਜਾਰੀ ਕੀਤੇ ਗਏ ਸਨ। ਪੰਜਾਬ ਅਤੇ ਖ਼ਾਸਕਰ ਲੁਧਿਆਣਾ ਵਿੱਚ ਕੋਵਿਡ-19 ਕੇਸਾਂ ਵਿੱਚ ਵਾਧਾ ਹੋਣ ਕਾਰਨ ਕਾਮਨ ਐਂਟਰੈਸ ਐਗਜਾਮ ਹੁਣ 25 ਅਪ੍ਰੈਲ 2021 ਨੂੰ ਹੋਣਗੇ।