ਜੀਐਨਡੀਯੂ ਸਪੋਰਟਸ ਕਮੇਟੀ ਦੇ ਉਪ-ਪ੍ਰਧਾਨ ਬਣੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ 

ਜੀਐਨਡੀਯੂ ਸਪੋਰਟਸ ਕਮੇਟੀ ਦੇ ਉਪ-ਪ੍ਰਧਾਨ ਬਣੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ 
ਜੀਐਨਡੀਯੂ ਸਪੋਰਟਸ ਕਮੇਟੀ ਦੇ ਚੁਨੇ ਗਏ ਉਪ-ਪ੍ਰਧਾਨ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪਤਵੰਤੇ ਸੱਜਣ।

ਜਲੰਧਰ, 28 ਸਤੰਬਰ, 2021: ਜੀਐਨਡੀਯੂ ਸਪੋਰਟਸ ਕਮੇਟ (ਮੁੰਡਿਆਂ) ਦੀ ਹਾਲ ਹੀ ਵਿੱਚ ਡਾ. ਜਸਪਾਲ ਸਿੰਘ ਸੰਧੂ ਦੀ ਨਿਗਰਾਨੀ ਵਿੱਚ ਹੋਈ ਵਾਰਸ਼ਿਕ ਜਨਰਲ ਮੀਟਿੰਗ ਵਿੱਚ ਦੋਆਬਾ ਕਾਲਜ ਦੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੂੰ ਇਸ ਕਮੇਟੀ ਦਾ ਉਪ-ਪ੍ਰਧਾਨ ਚੁਣਿਆ ਗਿਆ। ਇਸ ਮੀਟਿੰਗ ਵਿੱਚ ਵੱਖ ਵੱਖ ਕਾਲਜਾਂ ਦੇ ਪਿ੍ਰੰਸੀਪਲਾਂ ਨੇ ਸ਼ਿਰਕਤ ਕੀਤੀ ਜਿਸ ਵਿੱਚ ਡਾ. ਕਰਨਜੀਤ ਸਿੰਘ ਕਾਹਲੋਂ- ਰਜਿਸਟਰਾਰ, ਪ੍ਰੋ. ਅਨੀਸ਼ ਦੁਆ- ਡੀਨ ਸਟੂਡੈਂਟ ਵੇਲਫੇਅਰ, ਡਾ. ਸੁਖਦੇਵ ਸਿੰਘ- ਡਾਇਰੈਕਟਰ ਸਪੋਰਟਸ ਅਤੇ ਡਾ. ਕਨਵਰ ਮੰਦੀਪ ਸਿੰਘ- ਅਸਿਸਟੈਂਟ ਡਾਇਰੈਕਟਰ ਸਪੋਰਟਸ ਸ਼ਾਮਲ ਸਨ ਜਿਨਾਂ ਨੇ ਨਵਨਿਯੁਕਤ ਪਦਾਧਿਕਾਰਿਆਂ ਨੂੰ ਹਾਰਦਿਕ ਵਧਾਈ ਦਿੱਤੀ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਉਹ ਕਾਲਜ ਵਿੱਚ ਖਿਡਾਰੀਆਂ ਨੂੰ ਵਦਿਆ ਸਪੋਰਟਸ ਸੁਵਿਧਾਵਾਂ ਪ੍ਰਦਾਨ ਕਰਨ ਦਾ ਪੂਰਾ ਯਤਨ ਕਰੇਗਾ ਜਿਸਦੇ ਤਹਿਤ ਇਸ ਸੈਸ਼ਨ ਤੋਂ ਕਾਲਜ ਵਿੱਚ ਬੈਡਮਿੰਟਨ ਸਟੇਡਿਅਮ ਵਿੱਚ ਸਿਥੈਂਟਿਕ ਕਰੋਟ, ਸਵੀਮਿੰਗ ਪੂਲ, ਕ੍ਰਿਕੇਟ ਅਕਾਦਮੀ ਅਤੇ ਬਾਈਚੁੰਗ ਭੁਟਿਆ ਸਕੂਲ ਦੇ ਤਹਿਤ ਫੁਟਬਾਲ ਅਕਾਦਮੀ ਵੀ ਸ਼ੁਰੂ ਕੀਤੀ ਜਾ ਰਹੀ ਹੈ।