ਦੋਆਬਾ ਕਾਲਜ ਵਿਖੇ ਟ੍ਰਾਂਸਬੇਰਿਅਨ  ਵਿੱਚ ਸਾਇਕÇਲੰਗ ਰੇਸ ਪੂਰਨ ਕਰਨ ਵਾਲੇ ਡਾ. ਅਮਿਤ ਸਮਰਥ ਸਨਮਾਨਿਤ

ਦੋਆਬਾ ਕਾਲਜ ਵਿਖੇ ਟ੍ਰਾਂਸਬੇਰਿਅਨ  ਵਿੱਚ ਸਾਇਕÇਲੰਗ ਰੇਸ ਪੂਰਨ ਕਰਨ ਵਾਲੇ ਡਾ. ਅਮਿਤ ਸਮਰਥ ਸਨਮਾਨਿਤ
ਦੋਆਬਾ ਕਾਲਜ ਵਿਖੇ ਅਯੋਜਤ ਸਮਾਰੋਹ ਵਿੱਚ ਡਾ. ਅਮਿਤ ਸਮਰਥ, ਰੋਹਿਤ ਸ਼ਰਮਾ, ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੁਖਵਿੰਦਰ ਸਿੰਘ ਹਾਜਰਾ ਨੂੰ ਸੰਬੋਧਤ ਕਰਦੇ ਹੋਏ । 

ਜਲੰਧਰ,  23 ਜਨਵਰੀ, 2023: ਦੋਆਬਾ ਕਾਲਜ ਵਿਖੇ ਸਾਈਕਲਿੰਗ ਐਡਵੇਂਚਰ ਅਤੇ ਐਡੁਰਿਅੰਸ ਵਿਸ਼ੇ ’ਤੇ ਭਾਰਤ ਸਰਕਾਰ ਦੇ ਇੱਕ ਭਾਰਤ ਉੱਚ ਪ੍ਰੋੋਗਰਾਮ ਦੇ ਅਧੀਨ ਸੰਯੁਕਤ ਪ੍ਰਯਾਸਾ ਨਾਲ ਸੈਮਿਨਾਰ ਦਾ ਅਯਜਨ ਕੀਤਾ ਗਿਆ ਜਿਸ ਵਿੱਚ ਟ੍ਰਾਂਸਬੇਰਿਅਨ ਵਿਚ ਸਾਇਕÇਲੰਗ ਰੇਸ ਨੂੰ ਪੂਰਾ ਕਰਨ ਵਾਲੇ ਡਾ. ਅਮਿਤ ਸਮਰਥ ਪ੍ਰਸਿੱਧ  ਸਾਈਕਲਿੰਗ ਬਤੌਰ ਮੁੱਖ ਬੁਲਾਰੇ ਸ਼੍ਰੀ ਰੋਹਿਤ ਸ਼ਰਮਾ ਅਤੇ ਡਾ. ਜਸਪਾਲ ਮਠਾਰੂ ਬਤੌਰ ਮੁੱਖ ਮਹਿਮਾਨ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੁਖਵਿੰਦਰ ਸਿੰਘ, ਡਾ. ਸੁਰੇਸ਼ ਮਾਗੋ, ਡਾ. ਅਰਸ਼ਦੀਪ ਸਿੰਘ, ਪ੍ਰੋ. ਨਵੀਨ ਜੋਸ਼ੀ, ਪ੍ਰੋ. ਰਾਹੁਲ ਭਾਰਦਵਾਜ, ਪ੍ਰਾਧਿਆਪਕ ਅਤੇ 50 ਵਿਦਿਆਰਥਣਾਂ ਨੇ ਕੀਤਾ। 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋੋਏ ਕਿਹਾ ਕਿ ਇਹ ਬੜੇ ਹੀ ਮਾਣ ਦੀ ਗਲ ਹੈ ਕਿ ਅੱਜ ਵਿਦਿਆਰਥੀਆਂ ਨੂੰ  ਸਾਈਕਲਿੰਗ ਦੀ ਮਹੱਤਤਾ ਅਤੇ ਉਪਯੋਗਿਤਾ ਦੇ ਬਾਰੇ ਜਾਗਰੁਕ ਅਤੇ ਪ੍ਰੇਰਿਤ ਕਰਨ ਦੇ ਲਈ ਡਾ. ਅਮਿਤ ਸਮਰਥ ਹਾਜਰ ਹੋਏ ਜਿਨ੍ਹਾਂ ਨੇ ਆਪਾਰ ਸਾਹਸ ਅਤੇ ਟ੍ਰਾਂਸ ਸਾਇਬੇਰਿਅਨ ਵਿੱਚ ਹਜਾਰਾ ਮੀਲ ਦਾ ਰਸਤਾ ਸਾਇਕਲ ’ਤੇ ਤੇਅ ਕਰਕੇ ਸਾਇਕÇਲੰਗ ਨੂੰ ਰੋਮਾਂਚ ਦੇ ਰੂਪ ਵਿੱਚ ਦੁਨਿਆ ਦੇ ਸਾਹਮਣੇ ਵਧੀਆ ਉਦਾਹਰਣ ਪ੍ਰਸਤੁਤ ਕੀਤਾ ਹੈ । 

ਡਾ. ਅਮਿਤ ਸਮਰਥ ਨੇ ਕਿਹਾ ਕਿ ਹਜਾਰਾ ਮੀਲ ਦੀ  ਸਾਈਕਲਿੰਗ ਵਿੱਚ ਉਨ੍ਹਾਂ ਨੇ ਟ੍ਰਾਸਬੇਰਿਅਨ, ਅਮਰੀਕਾ ਅਤੇ ਭਾਰਤ ਦੇ ਕਈ ਇਲਾਕੇ ਦੇ ਮੈਦਾਨੀ ਇਲਾਕੇ ਤਂੋੋ ਲੈ ਕੇ ਪਹਾੜ੍ਹਾ, ਪਠਾਰਾ ਅਤੇ ਰੇਗਿਸਤਾਨਾਂ ਵਿੱਚ ਆਪਣਾ ਹੋਸਲਾ ਬਣਾਏ ਰਖਿਆ ਜਿਸ ਵਿੱਚ ਉਨ੍ਹਾਂ ਨੂੰ ਇਹ ਕਾਮਯਾਬੀ ਹਾਸਿਲ ਹੋਈ । ਉਨ੍ਹਾਂ ਨੇ ਆਪਣੇ ਉਦੇੇਸ਼ ਨੂੰ ਪ੍ਰਾਪਤ ਕਰਨ ਦੇ ਲਈ ਕਈ ਵੱਖ ਵੱਖ ਪਰਿਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਉਨ੍ਹਾਂ ਨੇ ਆਪਣਾ ਉਦੇਸ਼ ਨਹੀਂ ਛੱਡਿਆ ।  ਹਾਜਰਾਂ ਨੂੰ ਉਨ੍ਹਾਂ ਨੇ ਇਸੇ ਹੀ ਵਿਸ਼ਵਾਸ ਅਤੇ ਹੌਸਲੇ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ ਤਾਂਕਿ ਉਹ ਆਪਣੇ ਜੀਵਨ ਦੇ ਉਦੇਸ਼ ਨੂੰ ਹਾਸਲ ਕਰ ਸਕਨ । ਰੋੋਹਿਤ ਸ਼ਰਮਾ-ਹਾੱਕ ਰਾਇਡਰ ਕਲੱਬ, ਜਲੰਧਰ ਨੇ ਕਿਹਾ ਕਿ ਸਾਇਕÇਲੰਗ ਇੱਕ ਬਹੁਤ ਹੀ ਵਧੀਆ ਸਾਕਾਰਾਤਮਕ ਕ੍ਰਿਆ ਹੈ  ਜਿਸ ਵਿੱਚ ਅਸੀਂ ਆਪਣੇ ਮਾਨਸਿਕ ਅਤੇ ਸ਼ਾਰੀਰਿਕ ਤੰਦਰੁਸਤੀ ਨੂੰ ਵਧੀਆ ਬਣਾ ਸਕਦੇ ਹਾਂ ।  ਪ੍ਰੋ. ਸੁਖਵਿੰਦਰ ਸਿੰਘ ਨੇ ਵੀ ਪ੍ਰਤਿਭਾਗਿਆ ਦਾ ਧੰਨਵਾਦ  ਕੀਤਾ ।