ਦੋਆਬਾ ਕਾਲਜ ਵਿਖੇ ਡਾ. ਅਜੇ ਸ਼ਰਮਾ ਦਾ ਨਾਵਲ ਰਲੀਜ਼

ਦੋਆਬਾ ਕਾਲਜ ਵਿਖੇ ਡਾ. ਅਜੇ ਸ਼ਰਮਾ ਦਾ ਨਾਵਲ ਰਲੀਜ਼
ਦੋਆਬਾ ਕਾਲਜ ਵਿੱਚ ਉਪਨਿਆਸਕਾਰ ਕਮਰਾ ਨੰ. 909 ਦਾ ਵਿਮੋਚਨ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੋਮਨਾਥ ਸ਼ਰਮਾ, ਡਾ. ਅਜੇ ਸ਼ਰਮਾ, ਡਾ. ਓਮਿੰਦਰ ਜੋਹਲ ਅਤੇ ਪ੍ਰੋ. ਸੰਦੀਪ ਚਾਹਲ।

ਜਲੰਧਰ: ਦੋਆਬਾ ਕਾਲਜ ਦੇ ਹਿੰਦੀ ਵਿਭਾਗ ਅਤੇ ਹਿੰਦੀ ਸਾਹਿਤ ਸਭਾ ਵਲੋਂ ਦੇਸ਼ ਦੇ ਪ੍ਰਸਿਧ ਹਿੰਦੀ ਉਪਨਿਆਸਕਾਰ ਡਾ. ਅਜੇ ਸ਼ਰਮਾ- (ਪੰਜਾਬ ਸ਼ਿਰੋਮਣੀ ਸਾਹਿਤ ਪੁਰਸਕਾਰ ਅਤੇ ਯੂਪੀ ਸਾਹਿਤ ਸਮਾਨ ਤੋਂ ਸਮਾਨਿਤ) ਦੇ 14ਵੇਂ ਹਿੰਦੀ ਉਪਨਿਆਸਕਾਰ ਕਮਰਾ ਨੰਬਰ 909 ਦਾ ਵਿਮੋਚਣ ਕਾਲਜ ਵਿੱਚ ਕੀਤਾ ਗਿਆ। ਇਸ ਮੌਕੇ ਤੇ ਡਾ. ਅਜੇ ਸ਼ਰਮਾ, ਪਾਰੁਲ ਸ਼ਰਮਾ-ਅੰਗ੍ਰੇਜੀ ਉਪਨਿਆਸਕਾਰ ਹਾਜ਼ਿਰ ਹੋਏ। ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੋਮਨਾਥ ਸ਼ਰਮਾ (ਹਿੰਦੀ ਵਿਭਾਗਮੁੱਖੀ), ਡਾ. ਓਮਿੰਦਰ ਜੋਹਲ (ਪੰਜਾਬੀ ਵਿਭਾਗਮੁੱਖੀ) ਅਤੇ ਪ੍ਰੋ. ਸੰਦੀਪ ਚਾਹਲ- ਸਟਾਫ ਸੈਕਰੇਟਰੀ ਨੇ ਕੀਤਾ।

    ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਡਾ. ਅਜੇ ਦੇਸ਼ ਦੇ ਨਾਮਵਰ ਲੇਖਕ ਹਨ ਜਿਨਾਂ ਨੇ ਉਪਨਿਆਸ, ਨਾਟਕ, ਕਹਾਣਿਆ ਅਤੇ ਲਘੁ ਨਾਟਿਕਾਵਾਂ ਦੇ ਖੇਤਰ ਤੋਂ ਆਪਣੀ ਲੇਖਣੀ ਦੀ ਮਨੋਵਿਗਿਆਨਕ ਥਯੂਰੀ ਦਾ ਇਸਤੇਮਾਲ ਕਰ ਹਿੰਦੀ ਲੇਖਨ ਵਿੱਚ ਆਪਣੀ ਵਸ਼ਿਸ਼ਟ ਸ਼ੈਲੀ ਸਥਾਪਤ ਕੀਤੀ ਹੈ। ਕੋਰੋਨਾ ਮਹਾਮਾਰੀ ਦੇ ਕਾਲ ਵਿੱਚ ਦੇਸ਼ ਦਾ ਪਹਿਲਾ ਉਪਨਿਆਸ ਇਸੀ ਸਮਸਿਆ ਤੇ ਅਧਾਰਿਤ  ਕਮਰਾ ਨੰ. 909 ਲਿਖ ਕੇ ਇਸ ਮਹਾਮਾਰੀ ਦਾ ਖੋਫ, ਇਸ ਤੋਂ ਹੋਣ ਵਾਲੇ ਮਰੀਜਾਂ ਦਾ ਮਨੋਸਥਿਤੀ, ਦੇਸ਼ ਦੇ ਚਰਮਾਉਂਦੇ ਹੋਏ ਮੂਲਭੂਤ ਸੇਹਤ ਸੇਵਾਵਾਂ ਦੀ ਬੇਬਸੀ ਅਤੇ ਇਸ਼ੋਰੇਂਸ ਸੇਕਟਰ ਦੀ ਮਰਜੀ ਆਦਿ ਦੀ ਸੰਜੀਵ ਵਿਅਖਿਆ ਕੀਤੀ ਗਈ।

    ਪ੍ਰੋ. ਸੋਮਨਾਥ ਸ਼ਰਮਾ ਨੇ ਕਿਹਾ ਕਿ ਸਮਾਜ ਵਿਚੱ ਜਦੋਂ ਚਾਰੋਂ ਪਾਸੇ ਅਰਾਜਕਤਾ ਫੈਲੀ ਹੋਈ ਸੀ ਅਤੇ ਆਪਣਿਆ ਨੂੰ ਆਪਣਿਆਂ ਤੋਂ ਡਰ ਲਗਨ ਲਗਨ ਲਗ ਪਿਆ ਸੀ ਤਾਂ ਇਸ ਵਿੱਚ ਇਸ ਤਰਾਂ ਦੇ ਨਾਵਲ ਵਿੱਚ ਕੋਵਿਡ ਮਹਾਮਾਰੀ ਦੇ ਸ਼ਿਕਾਰ ਅਮੀਰ-ਗਰੀਬ, ਉਂਚ –ਨੀਂਚ, ਗੁਰੂ-ਚੇਲਾ ਘੰਟਾਲ-ਮੂਰਖ ਆਦਿ ਦੇ ਵਲੋਂ ਇਕ ਦਰਦਨਾਕ ਦ੍ਰਿਸ਼ ਪੇਸ਼ ਕੀਤਾ ਗਿਆ। 

    ਡਾ. ਓਮਿੰਦਰ ਜੋਹਲ ਨੇ ਕਿਹਾ ਕਿ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਭਾਰਤ ਵਿੱਚ ਇਸ ਸਮਸਿਆ ਨੂੰ ਲੈ ਕੇ ਕਿਸੇ ਵੀ ਲੇਖਕ ਵਲੋਂ ਲਿਖਿਆ ਗਿਆ ਇਹ ਪਹਿਲਾ ਨਾਵਲ ਹੈ। ਜਿਸ ਵਿੱਚ ਦਸਿਆ ਗਿਆ ਹੈ ਕਿ ਕੋਰੋਨਾ ਕਾਲ ਨੇ ਕਿਸ ਤਰਾਂ ਰਿਸ਼ਤਿਆਂ ਦਾ ਨਾਸ਼ ਕੀਤਾ ਹੈ। ਆਪ ਦਾ ਖੂਨ ਕਿਵੇਂ ਸਫੇਦ ਹੋ ਜਾਂਦਾ ਹੈ ਆਦਿ ਦਾ ਚਿੱਤਰਨ ਵੀ ਬੜੇ ਵਦਿਆ ਢੰਗ ਨਾਲ ਮਿਲਦਾ ਹੈ।

    ਡਾ. ਅਜੇ ਸ਼ਰਮਾ ਨੇ ਦਸਿਆ ਕਿ ਜਦੋਂ ਉਹਨਾਂ ਨੇ ਇਹ ਉਪਨਿਆਸ ਲਿਖਿਆ ਤਾਂ ਉਹਨਾਂ ਦੇ ਸਾਮਨੇ ਬਹੁਤ ਵੱਡੀ ਚੁਨੋਤੀ ਸੀ ਕਿਉਂਕੀ ਕਿਸੇ ਵੀ ਹਾਸਪਿਟਲ ਦੇ ਕਮਰੇ ਵਿੱਚ ਬੈਠ ਕੇ ਉਸਦਾ ਸਰਿਜਨ ਕਰਨਾ ਬਹੁਤ ਹੀ ਅੋਖਾ ਕੰਮ ਹੈ ਅਤੇ ਫਿਰ ਵੀ ਉਹਨਾਂ ਨੂੰ ਨੇਪੜੇ ਚਾੜਿਆ।

    ਪ੍ਰੋ. ਸੰਦੀਪ ਚਾਹਲ ਨੇ ਦਸਿਆ ਕਿ ਇਸ ਉਪਨਿਆਸ ਵਿੱਚ ਲੇਖਕ ਨੇ ਇਸ ਤਰਾਂ ਦਾ ਵਾਤਾਵਰਨ ਬਣਾ ਕੇ ਰਖਿਆ  ਹੈ ਜਿਸ ਤੋਂ ਇਹ ਲਗਦਾ ਹੈ ਕਿ ਸੋਸ਼ਲ ਡਿਸਟੇਂਸਿੰਗ ਇਮੋਸ਼ਨਲ ਡਿਸਟੇਂਸਿੰਗ ਤਬਦੀਲ ਹੋ ਗਈ ਹੈ।

    ਅੰਗ੍ਰੇਜੀ ਦੇ ਉਪਨਿਾਸਕਾਰ ਪਾਰੁਲ ਸ਼ਰਮਾ ਨੇ ਦਸਿਆ ਕਿ ਇਹ ਉਪਨਿਆਸਕਾਰ ਲੋਕਲ ਤੋਂ ਗਲੋਬਲ ਤਕ ਕਿਸ ਤਰਾਂ ਯਾਤਰਾ ਤਯ ਕਰਕੇ ਇਸਦਾ ਦਿਲਚਸਪ ਬਿਅੋਰਾ ਵੀ ਇਸ ਉਪਨਿਆਸਕਾਰ ਵਿੱਚ ਦੇਖਣ ਨੂੰ ਮਿਲਦਾ ਹੈ।