ਦੋਆਬਾ ਕਾਲਜ ਵਿੱਚ ਆਰਟੀਫਿਸ਼ੀਅਲ ਇੰਟੇਲਿਜੇਂਸ ਦੇ ਵੱਧਦੇ ਪ੍ਰਚਲਣ ’ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿੱਚ ਆਰਟੀਫਿਸ਼ੀਅਲ ਇੰਟੇਲਿਜੇਂਸ ਦੇ ਵੱਧਦੇ ਪ੍ਰਚਲਣ ’ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿੱਚ ਸ਼੍ਰੀ ਓਮ ਕਨੌਜਿਯਾ ਹਾਜਰ ਨੂੰ ਸੰਬੋਧਤ ਕਰਦੇ ਹੋਏ ।

ਜਲੰਧਰ, 5 ਅਗਸਤ, 2025: ਦੋਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਐਂਡ ਆਈ.ਟੀ. ਵਿਭਾਗ ਦੁਆਰਾ ਆਰਟੀਫਿਸ਼ੀਅਲ ਇੰਟੇਲਿਜੇਂਸ ਦੇ ਵੱਧਦੇ ਪ੍ਰਚਲਣ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਓਮ ਕਨੌਜਿਯਾ—ਆਰਟੀਫਿਸ਼ੀਅਲ ਇੰਟੇਲਿਜੇਂਸ ਮਾਹਿਰ, ਅਲਾਰ ਸੋਲੁਸ਼ਨ ਐਲਐਲਪੀ ਬਤੌਰ ਮੁੱਖ ਬੁਲਾਰੇ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪੋ੍ਰ. ਨਵੀਨ ਜੋਸ਼ੀ— ਵਿਭਾਗਮੁੱਖੀ, ਪ੍ਰੋ. ਗੁਰਸਿਮਰਨ ਸਿੰਘ, ਡਾ. ਓਪਿੰਦਰ ਸਿੰਘ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ । 

ਓਮ ਕਨੌਜਿਆ ਨੇ ਹਾਜ਼ਰ ਨੂੰ ਆਰਟੀਫਿਸ਼ੀਅਲ ਇੰਟੈਲਿਜੈਂਸ ਦੇ ਸਾਰੇ ਖੇਤਰਾਂ—ਮੈਡੀਕਲ, ਵਰਚੁਅਲ, ਹੈਲਥ, ਐਜੁਕੇਸ਼ਲ ਆਦਿ ਖੇਤਰਾਂ ਦੇ ਵੱਧਦੇ ਪ੍ਰਭਾਵਾਂ ਦੀ ਚਰਚਾ ਕੀਤੀ । ਇਸ ਮੌਕੇ ’ਤੇ ਉਨ੍ਹਾਂ ਨੇ ਰਿਅਲ ਵਰਲਡ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਆਰਟੀਫਿਸ਼ੀਅਲ ਇੰਟੇਲਿਜੇਂਸ ਦੇ ਮਾਧਿਅਮ ਰਾਹੀਂ— ਏਆਈ ਮੈਡੀਕਲ ਇਮੇਜੀ, ਜਨਰੇਟਿਵ ਏਆਈ, ਵਰਚੁਅਲ ਹੈਲਪ ਅਸਿਸਟੇਂਟ ਅਤੇ ਪ੍ਰਿ—ਡਿਕੇਟਿਵ ਡਾਇਗਨੋਸਿਸ ਦੇ ਬਾਰੇ ਦੱਸਿਆ । ਫਾਇਨੈਂਸ ਦੇ ਖੇਤਰ ਵਿੱਚ ਉਨ੍ਹਾਂ ਨੇ ਏਆਈ ਦੀ ਮਦਦ ਨਾਲ ਫ੍ਰਾਡ ਡਿਡੈਕਸ਼ਨ, ਕ੍ਰੇਡਿਟ ਸਕੋਰਿੰਗ ਅਤੇ ਐਲੋਗਰੈਧਿਮ ਟ੍ਰੈਡਿੰਗ ਦੇ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮਸ਼ੀਨ ਲਰਨਿੰਗ ਟੂਲਜ਼ ਜਿਵੇਂ ਕਿ ਏਮੇਜਨ ਪ੍ਰੋਡੈਕਟ ਰੇਕੇਮੇਡੇਸ਼ਨ, ਨੈਚੁਰਲ ਲੈਂਗਵਿਜ ਪ੍ਰੋਸੈਸਿੰਗ ਦੇ ਅੰਤਰਗਤ ਚੈਟ ਬਾਕਸ ਅਤੇ ਚੈਟ ਜੀਪੀਟੀ ਅਤੇ ਗੁਗਲ ਟ੍ਰਾਂਸਲੇਟਰ ਅਤੇ ਕੰਪਿਊਟਰ ਵਿਜ਼ਨ ਦੇ ਅੰਤਰਗਤ ਟੈਸਲਾ ਸੈਲਫ ਡ੍ਰਾਇਵਿੰਗ ਕੈਮਰਾਜ਼ ਅਤੇ ਏਅਰਪੋਰਟ ਸੁਰੱਖਿਆ ਅਤੇ ਸਵਿਅਰਲੰਸ ਦੇ ਬਾਰੇ ਵੀ ਜਾਣਕਾਰੀ ਦਿੱਤੀ । ਡਾ. ਕਨੌਜਿਯਾ ਨੇ ਵਿਦਿਆਰਥੀਆਂ ਨੂੰ ਸਪੀਚ ਰੈਕੋਗਨੇਸ਼ਨ ਦੇ ਅੰਤਰਗਤ ਸੀਰੀ, ਅਲੈਕਸਾ ਅਤੇ ਗੁਗਲ ਅਸਿਸਟੈਂਟ ਦੇ ਬਾਰੇ ਵੀ ਦੱਸਿਆ । ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰੈਕਟਿਕਲ ਡੈਮੋਸਟੇ੍ਰਸ਼ਨ ਦੇ ਅੰਤਰਗਤ ਨੋ—ਕੋਡ ਟੂਲਜ਼ ਦੇ ਏਆਈ ਐਜੰਡ ਦੇ ਦੁਆਰਾ ਡਾਇਲਾੱਗ ਫਲੋ, ਬਾੱਟ ਪ੍ਰੈਸ ਅਤੇ ਚੈਟ ਜੀਪੀਟੀ ਕਸਟਮ ਦੇ ਉਪਯੋਗ ਦੇ ਬਾਰੇ ਵੀ ਸਿਖਲਾਈ ਦਿੱਤੀ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਆਰਟੀਫਿਸ਼ੀਅਲ ਇੰਟੈਲੀਜੇਂਸ ਦੇ ਟੂਲਜ਼ ਬਹੁਤ ਉਪਯੋਗੀ ਸਾਬਤ ਹੋ ਰਹੇ ਹਨ ਜਿਨ੍ਹਾਂ ਦੀ ਜਾਣਕਾਰੀ ਹਰੇਕ ਵਿਦਿਆਰਥੀ ਨੂੰ ਹੋਣੀ ਚਾਹੀਦੀ ਹੈ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੇਤਾਵਨੀ ਦਿੰਦਿਆਂ ਹੋਇਆ ਕਿਹਾ ਕਿ ਏ.ਆਈ. ਦੇ ਯੁੱਗ ਵਿੱਚ ਵਿਦਿਆਰਥੀਆਂ ਵਿੱਚ ਮੌਲਿਕ ਸੋਚ ਅਤੇ ਵਿਸ਼ਲੇਸ਼ਣ ਦੀ ਯੋਗਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਇਸਨੂੰ ਵਿਕਸਤ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ । ਵਿਦਿਆਰਥੀ ਪਲਕ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ।