ਦੋਆਬਾ ਕਾਲਜ ਵਿਖੇ ਰਨ ਫਾਰ ਵਾਰੀਅਰਜ਼ ਦੌੜ ਦਾ ਅਯੋਜਨ

ਦੋਆਬਾ ਕਾਲਜ ਵਿਖੇ ਰਨ ਫਾਰ ਵਾਰੀਅਰਜ਼ ਦੌੜ ਦਾ ਅਯੋਜਨ
ਦੋਆਬਾ ਕਾਲਜ ਵਿੱਚ ਰਨ ਫਾਰ ਵਾਰੀਅਰਜ਼ ਵਿੱਚ ਭਾਗ ਲੈਂਦੇ ਸ਼ਹਿਰ ਵਾਸੀ ।

ਜਲੰਧਰ, 26 ਜੁਲਾਈ, 2025: ਦੋਆਬਾ ਕਾਲਜ ਦੀ ਦਿਸ਼ਾ ਕਮੇਟੀ ਅਤੇ ਹੈਲਥ ਵੇਲਬਿੰਗ ਕਮੇਟੀ ਵੱਲੋਂ ਹਾੱਕ ਰਾਇਡਰਸ ਦੇ ਸੰਯੋਗ ਨਾਲ ਕਾਰਗਿਲ ਜੇਤੂ ਦਿਵਸ ਦੀ 26ਵੀਂ ਵਰੇ੍ਹਗੰਢ ਨੂੰ ਸਮਰਪਿਤ ਰਨ ਫਾਰ ਵਾਰੀਅਰਜ਼ ਦੌੜ ਦਾ ਅਯੋਜਨ ਕੀਤਾ ਗਿਆ । ਇਸ ਸਮਾਗਮ ਵਿੱਚ ਸ਼੍ਰੀ ਸਰਬਜੀਤ ਸਿੰਘ ਸਮਰਾ—ਮੈਨੇਜਿੰਗ ਡਾਇਰੈਕਟਰ, ਕੈਪਿਟਲ ਸਮਾਲ ਫਾਇਨੈਂਸ ਬੈਂਕ ਲਿਮ. ਬਤੌਰ ਮੁੱਖ ਮਹਿਮਾਨ, ਸ਼੍ਰੀ ਰਾਜਨ ਸਯਾਲ— ਪਰਿੰਦੇ ਡਾਂਸ ਅਕੈਡਮੀ, ਡਾ. ਮਨੀਸ਼ ਸਿੰਗਲ ਅਤੇ ਡਾ. ਮੰਜੂਲਾ ਸਿੰਗਲ—ਐਮ.ਐਮ. ਹਸਪਤਾਲ, ਡਾ. ਪਿਯੂਸ਼ ਸੂਦ—ਨੈਸ਼ਨਲ ਆਈ ਹਸਪਤਾਲ, ਡਾ. ਮੰਜੂ ਦੋਆਬਾ ਡੈਂਟਲ ਕਲੀਨਿਕ, ਡਾ. ਸੁਮਿਤ ਅਗਰਵਾਲ—ਐਚਪੀ ਓਰਥੋਕੇਅਰ, ਡਾ. ਨਰੇਸ਼, ਡਾ. ਰੂਚੀ—ਟੀਮ ਪੰਜਾਬੀ ਫੋਕ ਭੰਗੜਾ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੌਹਲ, ਪ੍ਰੋ. ਸੁਖਵਿੰਦਰ ਸਿੰਘ, ਡਾ. ਸੁਰੇਸ਼ ਮਾਗੋ ਅਤੇ ਪ੍ਰੋ. ਨਵੀਨ ਜੋਸ਼ੀ ਨੇ ਕੀਤਾ । 
     ਸਮਾਰੋਹ ਦਾ ਸ਼ੁਭ ਆਰੰਭ ਪਰਿੰਦੇ ਡਾਂਸ ਅਕੈਡਮੀ ਦੇ ਸ਼੍ਰੀ ਰਾਜਨ ਸਯਾਲ ਦੇ ਮਨੋਰਮ ਦੇਸ਼ ਭਗਤੀ ਦੇ ਡਾਂਸ ਨਾਲ ਹੋਇਆ । 
     ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਪਤਵੰਤਿਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਰਨ ਫਾਰ ਵਾਰੀਅਰਜ਼ ਦੌੜ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਕਾਰਗਿਲ ਵਿਜੇ ਦਿਵਸ ਮਨਾਉਣ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਰੀਰਕ ਤੰਦਰੁਸਤੀ ਬਾਰੇ ਜਾਗਰੂਕ ਕਰਨ ਲਈ ਅਯੋਜਤ ਕੀਤੀ ਗਈ ਹੈ । ਮੁੱਖ ਮਹਿਮਾਨ ਸ਼੍ਰੀ ਸਰਬਜੀਤ ਸਮਰਾ ਨੇ ਕਿਹਾ ਕਿ ਅੱਜ ਦੀ ਦੌੜ ਵਿੱਚ ਵਿਦਿਆਰਥੀਆਂ ਨੂੰ ਖੇਡਾਂ ਨੂੰ ਵੀ ਆਪਣੇ ਕਰਿਅਰ ਦੇ ਰੂਪ ਵਿੱਚ ਲੈ ਸਕਦੇ ਹਨ ਕਿਉਂਕਿ ਹੁਣ ਖਿਡਾਰੀਆਂ ਨੂੰ ਬਹੁਤ ਹੀ ਸਤਿਕਾਰ ਦਿੱਤਾ ਜਾ ਰਿਹਾ ਹੈ । ਇਸ ਲਈ ਨੌਜਵਾਨਾਂ ਨੂੰ ਸਪੋਰਟਸ ਵਿੱਚ ਵੱਧ—ਚੜ੍ਹ ਕੇ ਹਿੱਸਾ ਲੈਣ ਦੇ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਯਤਨ ਕਰਨ ਦੇ ਲਈ ਦੋਆਬਾ ਕਾਲਜ ਦੀ ਭਰਪੂਰ ਪ੍ਰਸ਼ੰਸਾ ਕੀਤੀ । 
    ਇਸ ਤੋਂ ਬਾਅਦ ਰਨ ਫਾਰ ਵਾਰਿਅਰਸ ਵਿੱਚ ਸ਼ਾਮਿਲ ਸ਼ਹਿਰ ਵਾਸੀਆਂ ਨੂੰ ਦੋਆਬਾ ਕਾਲਜ ਕੈਂਪਸ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਜਿਸ ਵਿੱਚ ਸਾਰੇ ਦੌੜਾਕ ਪਠਾਨਕੋਟ ਬਾਈਂ—ਪਾਸ, ਲੰਬਾ ਪਿੰਡ ਚੌਕ ਅਤੇ ਕਿਸ਼ਨਪੁਰਾ ਚੌਕ ਤੋਂ ਦੌੜਦੇ ਹੋਏ ਵਾਪਿਸ 5 ਕਿ.ਮੀ. ਦਾ ਸਫਰ ਤੈਅ ਕਰਕੇ ਦੋਆਬਾ ਕਾਲਜ ਕੈਂਪਸ ਵਿੱਚ ਪਹੁੰਚੇ । ਇਸ ਮੌਕੇ ’ਤੇ ਇਸ ਦੌੜ ਵਿੱਚ ਲੜਕੇ—ਲੜਕਿਆਂ ਅਤੇ ਅੰਡਰ ਫਿਫਟੀਨ ਵਰਗ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਦੌੜਾਕਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਡਾ. ਸੁਰੇਸ਼ ਮਾਗੋ ਨੇ ਪਤਵੰਤਿਆਂ ਦਾ ਧੰਨਵਾਦ ਕੀਤਾ । ਪ੍ਰੋ. ਸਾਕਸ਼ੀ ਚੋਪੜਾ ਅਤੇ ਪ੍ਰੋ. ਸਾਕਸ਼ੀ ਭਾਰਦਵਾਜ ਨੇ ਮੰਚ ਸੰਚਾਲਨ ਬਖੂਬੀ ਕੀਤਾ ।