ਦੋਆਬਾ ਕਾਲਜ ਦੇ ਡਾ. ਨਰਿੰਦਰ ਕੁਮਾਰ ਦੇ ਸ਼ੋਧ ਪੱਤਰ ਵਿਦੇਸ਼ੀ ਜਨਰਲ ਵਿੱਚ ਪ੍ਰਕਾਸ਼ਿਤ
ਜਲੰਧਰ, 20 ਨਵੰਬਰ, 2024: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆ ਹੋਇਆ ਕਿਹਾ ਕਿ ਕਾਲਜ ਦੇ ਫਿਜ਼ਿਕਸ ਵਿਭਾਗ ਦੇ ਪ੍ਰਾਧਿਆਪਕ ਡਾ. ਨਰਿੰਦਰ ਕੁਮਾਰ ਨੇ ਵਿਸ਼ਵ ਪੱਧਰੀ ਸ਼ੋਧ ਜ਼ਨਰਲ ਵਿੱਚ ਸ਼ੋਧ ਪੱਤਰ ਪ੍ਰਕਾਸ਼ਿਤ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ । ਉਨ੍ਹਾਂ ਦਾ ਪਹਿਲਾ ਸ਼ੋਧ ਪੱਤਰ ਜਾਪਾਨ ਦੇ ਪ੍ਰੋਗ੍ਰੈਸ ਆਫ ਥਿਊਰੈਟਿਕਲ ਐਂਡ ਐਕਸਪੈਰੀਮੈਂਟ ਫਿਜਿਕਸ ਅੰਤਰਰਾਸ਼ਟਰੀ ਜ਼ਨਰਲ ਵਿੱਚ ਪ੍ਰਕਾਸ਼ਿਤ ਹੋਇਆ ਹੈ ਜਿਸਦਾ ਇਮਪੈਕਟ ਫੈਕਟਰ 8.3 ਹੈ । ਉਨ੍ਹਾਂ ਦਾ ਦੂਜਾ ਸ਼ੋਧ ਪੱਤਰ ਚੀਨ ਦੇ ਚਾਇਨੀਜ਼ ਫਿਜਿਕਸ ਅੰਤਰਰਾਸ਼ਟਰੀ ਜਨਰਲ ਵਿੱਚ ਪ੍ਰਕਾਸ਼ਿਤ ਹੋਇਆ ਹੈ ਜਿਸਦਾ ਇਮਪੈਕਟ ਫੈਕਟਰ 3.6 ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਵਿੱਚ ਕੰਮ ਕਰਦੇ ਪ੍ਰੋਫੈਸਰਾਂ ਵੱਲੋਂ ਕੀਤਾ ਗਿਆ ਸ਼ੋਧ ਕਾਰਜ ਕਾਲਜ ਲਈ ਹੀ ਨਹੀਂ ਸਗੋਂ ਵਿਦਿਆਰਥੀਆਂ ਦੇ ਲਈ ਵੀ ਵੱਡਮੁੱਲੇ ਹੁੰਦੇ ਹਨ। ਇਸ ਨਾਲ ਸਿੱਖਿਆ ਦੀ ਗੁਣਵੱਤਾ ਵਿੱਚ ਵਾਧਾ ਹੁੰਦਾ ਹੈ ਅਤੇ ਵਿਦਿਆਰਥੀ ਆਪਣੇ ਵਿਸ਼ੇ ਵਿੱਚ ਹੋਣ ਵਾਲੇ ਨਵੇਂ ਵਿਕਾਸ ਤੋਂ ਵੀ ਜਾਣੂ ਹੁੰਦੇ ਹਨ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਡਾ. ਨਰਿੰਦਰ ਕੁਮਾਰ ਨੂੰ ਇਸ ਉਪਲਬੱਧੀ ਦੇ ਲਈ ਤਹਿ ਦਿਲੋਂ ਵਧਾਈ ਦਿੱਤੀ ।
City Air News 

