ਦੁਆਬਾ ਕਾਲਜ ਦੇ ਅੰਗ੍ਰੇਜੀ ਵਿਭਾਗ ਦੇ ਯੂਜੀਸੀ ਨੈਟ ਅਤੇ ਟੈਟ ਦੀਆਂ ਪ੍ਰੀਖਿਆਵਾਂ ਵਿੱਚ ਪਾਸ ਵਿਦਿਆਰਥੀਆਂ ਦੀ ਵਧੀਆ ਕਾਰਗੁਜ਼ਾਰੀ
ਜਲੰਧਰ, 14 ਜੁਲਾਈ, 2023: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਕਾਲਜ ਦੇ ਅੰਗ੍ਰੇਜੀ ਵਿਭਾਗ ਦੀ ਮੁੱਖੀ ਪ੍ਰੋ. ਇਰਾ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿਾ ਅੰਗ੍ਰੇਜੀ ਵਿਭਾਗ ਕੇ ਵਿਦਿਆਰਥੀਆਂ ਨੇ ਯੂਜੀਸੀ ਨੈਟ, ਪੰਜਾਬ ਸਟੇਟ ਟੀਚਰ ਅਲੀਜੀਬਿਲਟੀ ਟੈਸਟ ਅਤੇ ਪੀਐਸਟੈਟ ਅਤੇ ਸੀਟੈਟ ਪਾਸ ਕਰਕੇ ਵਿਭਾਗ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਦੱਸਿਆ ਕਿ ਕਾਲਜ ਦੇ ਅੰਗ੍ਰੇਜੀ ਵਿਭਾਗ ਦੀ ਵਿਦਿਆਰਥਣ ਆਬਰੂ ਸ਼ਰਮਾ, ਨਕੁਲ ਕੁੰਦਰਾ, ਦਿਗਵਿਜੇ ਸਿੰਘ, ਅਰਪਣਾ ਭਾਰਦਵਾਜ, ਗੁਰਪ੍ਰੀਤ ਕੌਰ, ਸੁਧਾਂਸ਼ੁ ਭਾਰਤੀ, ਰਜਨੀਸ਼ ਸੇਹਰਾ, ਨੀਰਜ ਸ਼ਰਮਾ, ਯੂਬੀ ਗਿੱਲ, ਚਰਣਜੀਤ ਸਿੰਘ, ਸਿਮਰਨ ਖੁਰਾਨਾ ਅਤੇ ਰਾਹੁਲ ਭਾਰਦਵਾਜ ਯੂਜੀਸੀ ਨੈਟ ਪ੍ਰੀਖਿਆ ਪਾਸ ਕਰ ਕੇ ਪੰਜਾਬ ਅਤੇ ਦੇਸ਼ ਦੇ ਬਾਕੀ ਰਾਜਾਂ ਦੇ ਕਾਲਜਾਂ ਅਤੇ ਯੂਨੀਵਰਸਟਿਆਂ ਵਿੱਚ ਬਤੌਰ ਪ੍ਰਾਧਿਆਪਕ ਪੜ੍ਹਾ ਰਹੇ ਹਨ।
ਇਸੀ ਤਰਾਂ ਡਾ. ਭੰਡਾਰੀ ਨੇ ਦੱਸਿਆ ਕਿ ਵਿਭਾਗ ਦੀ ਨਿੱਧੀ ਪਰਾਸ਼ਰ, ਗੋਰਵੀ, ਰੋਹਿਤ ਸਿੰਘ ਸੈਣੀ, ਜਵੀਸ਼ ਕੁਮਾਰ, ਸੁਖਵਰਸ਼ਾ ਭਗਤ, ਪਵਨ ਕਪਿਲ, ਅਨਮੋਲ ਅਰੋੜਾ, ਸੰਦੀਪ ਕੌਰ ਅਤੇ ਸੁਰੇਸ਼ ਕੁਮਾਰ ਪੀਐਸਟੈਟ ਅਤੇ ਸੀਟੈਟ ਪਾਸ ਕਰ ਕੇ ਸਰਕਾਰੀ ਅਤੇ ਆਰਮੀ ਸਕੂਲਾਂ ਵਿੱਚ ਬਤੌਰ ਲੈਕਚਰਾਰ ਪੜ੍ਹਾ ਕੇ ਅੰਗ੍ਰੇਜੀ ਵਿਭਾਗ ਦਾ ਨਾਮ ਰੋਸ਼ਨ ਕਰ ਰਹੇ ਹਨ।
ਡਾ. ਭੰਡਾਰੀ ਨੇ ਦੱਸਿਆ ਕਿ ਪ੍ਰਾਧਿਆਪਕ ਐਮ.ਏ. ਅੰਗੇ੍ਰਜੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਲੈਬਸ ਦੇ ਨਾਲ ਯੂਜੀਸੀ ਨੈਟ, ਪੀਐਸਟੈਟ ਅਤੇ ਸੀਟੈਟ ਦੀ ਲਿੱਖਤ ਪ੍ਰੀਖਿਆ ਦੀ ਤਿਆਰੀ ਸਾਰਾ ਸਾਲ ਕਰਵਾਉਂਦੇ ਹਨ ਜਿਸਦੀ ਵਜ੍ਹਾ ਨਾਲ ਸਨਾਤਕੋਤਰ ਅੰਗ੍ਰੇਜੀ ਵਿਭਾਗ ਦਾ ਨਾਮ ਸਾਰੇ ਪੰਜਾਬ ਵਿੱਚ ਹੈ।
City Air News 

