ਦੋਆਬਾ ਕਾਲਜ ਦੀ ਸਟੂਡੈਂਟ ਕਾਊਂਸਿਲ ਨੇ ਮਨਾਇਆ ਅਧਿਆਪਕ ਦਿਵਸ

ਦੋਆਬਾ ਕਾਲਜ ਦੀ ਸਟੂਡੈਂਟ ਕਾਊਂਸਿਲ ਨੇ ਮਨਾਇਆ ਅਧਿਆਪਕ ਦਿਵਸ

ਜਲੰਧਰ () 05 ਸਤੰਬਰ, 2026 ਦੋਆਬਾ ਕਾਲਜ ਦੀ ਸਟੂਡੈਂਟ ਕਾਊਂਸਿਲ ਵੱਲੋਂ ਅਧਿਆਪਕ ਦਿਵਸ ਮਨਾਇਆ ਗਿਆ । 
     ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਸ਼ੁਭ ਦਿਨ ਦੇ ਮੌਕੇ ’ਤੇ ਸਾਨੂੰ ਸਾਰੀਆਂ ਨੂੰ ਆਪਣੇ ਪ੍ਰਾਧਿਆਪਕ ਹੋਣ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿਉਂਕਿ ਪ੍ਰਾਧਿਆਪਕ ਹੀ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੇ ਕੇ ਉਨ੍ਹਾਂ ਦੀ ਪ੍ਰਤਿਭਾ ਨੂੰ ਉਜਾਗਰ ਕਰ ਦੇਸ਼ ਦਾ ਵਧੀਆ ਨਾਗਰਿਕ ਬਣਾਉਣ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦਿੰਦਾ ਹੈ । ਉਨ੍ਹਾਂ ਨੇ ਸਾਰੇ ਅਧਿਆਪਕਾਂ ਨੂੰ ਇਸ ਖ਼ਾਸ ਦਿਨ ’ਤੇ ਅਧਿਆਪਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ । 
    ਇਸ ਮੌਕੇ ’ਤੇ ਵਿਦਿਆਰਥੀਆਂ ਨੇ ਪ੍ਰਾਧਿਆਪਕਾਂ ਦੇ ਲਈ ਫਨ ਗੇਮਜ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਾਧਿਆਪਕਾਂ ਨੇ ਲਿਫਟ ਦਾ ਬੋਟਲ, ਮਿਊਜ਼ਿਕਲ ਚੇਅਰ ਅਤੇ ਵਰਡ ਗੇਮ ਵਿੱਚ ਵੱਧ—ਚੜ੍ਹ ਕੇ ਭਾਗ ਲਿਆ । ਲਿਫਟ ਦ ਬੋਟਲ ਗੇਮ ਵਿੱਚ ਪ੍ਰੋ. ਵਿਸ਼ਾਲ ਸ਼ਰਮਾ ਜੇਤੂ ਰਹੇ । ਮਿਊਜ਼ਿਕਲ ਚੇਅਰ ਗੇਮ ਵਿੱਚ ਪ੍ਰੋ. ਇੰਦਰਜੀਤ ਅਤੇ ਵਿਸ਼ਾਲ ਸ਼ਰਮਾ ਸਾਂਝੇ ਤੌਰ ’ਤੇ ਜੇਤੂ ਘੋਸ਼ਿਤ ਕੀਤੇ ਗਏ । ਇਸ ਮੌਕੇ ’ਤੇ ਡੀ.ਸੀ. ਕਾਲਿਜੀਏਟ ਸੀ. ਸੈ. ਸਕੂਲ ਦੀ ਵਿਦਿਆਰਥਣਾਂ ਖੁਸ਼ੀ ਅਤੇ ਖੁਸ਼ੀ ਨੇ ਇੱਕ ਸੁੰਦਰ ਨਾਚ ਪੇਸ਼ ਕੀਤਾ । ਇਸੀ ਤਰ੍ਹਾਂ ਐਜੁਕੇਸ਼ਨ ਵਿਭਾਗ ਦੀ ਵਿਦਿਆਰਥਣਾਂ ਦੀਪ ਸ਼ਿਖ਼ਾ ਅਤੇ ਨਵਜੋਤ ਨੇ ਬਾਲੀਵੁੱਡ ਨਾਚ ਪੇਸ਼ ਕੀਤਾ । ਵਿਦਿਆਰਥਣਾਂ— ਹਰਲੀਨ, ਅਨੁਸ਼੍ਰੀ, ਆਦਿਤੀ ਅਤੇ ਰੀਤਿਕਾ ਨੇ ਪੰਜਾਬੀ ਨਾਚ ਪੇਸ਼ ਕਰ ਸਾਰੀਆਂ ਦਾ ਮਨ ਮੋਹ ਲਿਆ । 
     ਮੰਚ ਸੰਚਾਲਨ ਵਿਦਿਆਰਥੀ ਆਂਚਲ, ਭੂਮਿਕਾ, ਹਿਮਾਂਸ਼ੂ, ਆਦਿਤਯ, ਚਾਹਤ, ਇਸ਼ਿਕਾ ਅਤੇ ਤਰੂਣ ਨੇ ਬਖ਼ੂਬੀ ਕੀਤਾ । 

ਦੋਆਬਾ ਕਾਲਜ ਵਿੱਚ ਮਨਾਏ ਗਏ ਅਧਿਆਪਕ ਦਿਵਸ ਵਿੱਚ ਭਾਗ ਲੈਂਦੇ ਪ੍ਰਾਧਿਆਪਕ ਅਤੇ ਟੀਚਿੰਗ ਸਟਾਫ ਦੇ ਨਾਲ ਪ੍ਰਿੰ. ਡਾ. ਪ੍ਰਦੀਪ ਭੰਡਾਰੀ ।