ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਚੁਣਿਆ ਗਿਆ ਦੋਆਬਾ ਕਾਲਜ

ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਚੁਣਿਆ ਗਿਆ ਦੋਆਬਾ ਕਾਲਜ
ਦੋਆਬਾ ਕਾਲਜ ਦੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ 8ਵਾਂ ਅੰਤਰਰਾਸ਼ਟਰੀ ਯੋਗ ਮਹੋਤਸਵ ਦੀ ਜਾਣਕਾਰੀ ਦਿੰਦੇ ਹੋਏ।

ਜਲੰਧਰ, 15 ਜੂਨ, 2022: ਦੋਆਬਾ ਕਾਲਜ ਦੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਭਾਰਤ ਦੀ ਆਜ਼ਾਦੀ ਦੀ 75ਵੀਂ ਸਾਲਗਿਰਾ ਦੇ ਮੌਕੇ ਤੇ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਮਨਾਉਣ ਦੇ ਲਈ ਦੇਸ਼ ਦੀ 75 ਲੋਕੇਸ਼ਨਾਂ ਵਿਚੋਂ ਇੱਕ ਦੇ ਰੂਪ ਵਿੱਚ ਦੋਆਬਾ ਕਾਲਜ ਜਲੰਧਰ ਨੂੰ ਚੁਣਿਆ ਗਿਆ ਹੈ । ਡਾ. ਭੰਡਾਰੀ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਮਹੋਤਸਵ ਕਾਲਜ ਪੰਤਜਲੀ ਯੋਗ ਸਮਿਤੀ ਅਤੇ ਯੂਵਾ ਭਾਰਤ ਅਤੇ ਪੰਤਜਲੀ ਕਿਸਾਨ ਸੇਵਾ ਸਮਿਤੀ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ ਜਿਸ ਵਿੱਚ ਸ਼ਹਿਰ ਦੇ ਸਾਰੇ ਨਾਗਰਿਕ ਅਤੇ ਉਨਾਂ ਦੇ ਪਰਿਵਾਰਕ ਮੈਂਬਰ ਦਾ ਜੀ ਆਇਆ ਨੂੰ ਹੈ । ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਇਸ ਯੋਗ ਮਹੋਤਸਵ ਦਾ ਹਿੱਸਾ ਬਨਣਾ ਦੋਆਬਾ ਕਾਲਜ ਦੇ ਲਈ ਇੱਕ ਖੁਸ਼ੀ ਅਤੇ ਮਾਣ ਦੀ ਗੱਲ ਹੈ । 
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਯੋਗ ਭਾਰਤੀ ਸੰਗੀਤ ਦਾ ਅਭਿੰਨ ਅੰਗ ਹੈ ਕਿਉਂਕਿ ਯੋਗ ਪ੍ਰਾਨਾਯਾਮ ਜੀਵਨ ਨੂੰ ਰੁਪਾਂਤਰਿਤ ਕਰਦਾ ਹੈ ਅਤੇ ਸ਼ਰੀਰਕ ਅਤੇ ਮਾਨਸਿਕ ਰੋਗ ਜਿਵੇਂ ਬੀ.ਪੀ., ਸ਼ੁਗਰ, ਦਿਲ ਦੀ ਬਿਮਾਰੀ, ਮੋਟਾਪਾ, ਮਾਇਗ੍ਰੇਨ ਅਤੇ ਮਾਨਸਿਕ ਤਨਾਅ ਆਦਿ ਦਾ ਜੜ ਮੂਲ ਨਾਲ ਨਿਵਾਰਨ ਕਰਦਾ ਹੈ ।