ਦੋਆਬਾ ਕਾਲਜ ਵਿੱਚ ਪਲਾਜਮਾ ਫਿਜਿਕਸ ਅਤੇ ਸਪੇਸ ਵੇਦਰ ’ਤੇ ਸੈਮੀਨਾਰ ਅਯੋਜਤ

ਜਲੰਧਰ, 9 ਸਤੰਬਰ 2025: ਦੋਆਬਾ ਕਾਲਜ ਦੀ ਪਰੂਡੈਂਸ਼ਿਯਾ ਸਾਇੰਸ ਐਸੋਸਿਏਸ਼ਨ ਦੁਆਰਾ ਪਲਾਜਮਾ ਫਿਜਿਕਸ ਅਤੇ ਸਪੇਸ ਵੇਦਰ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਕੇਸ਼ਵ ਵਾਲਿਆ— ਉੱਘੇ ਭੌਤਿਕ ਵਿਗਿਆਨੀ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ, ਪ੍ਰੋ. ਨਰਿੰਦਰ ਕੁਮਾਰ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਡਾ. ਕੇਸ਼ਵ ਵਾਲਿਆ ਨੇ ਪਲਾਜਮਾ ਫਿਜਿਕਸ ਅਤੇ ਸਪੇਸ ਵੇਦਰ ਦੇ ਮੁੱਖ ਸਿਧਾਂਤਾਂ ਨੂੰ ਬਹੁਤ ਹੀ ਸਰਲਤਾ ਨਾਲ ਸਮਝਾਉਂਦੇ ਹੋਏ ਕਿਹਾ ਕਿ ਇਨ੍ਹਾਂ ਦੋਨਾਂ ਦੀ ਸਹਾਇਤਾ ਨਾਲ ਅਸੀਂ ਸੌਰ ਗਤੀਵਿਧੀਆਂ ਅਤੇ ਭੂ—ਚੁੰਬਕੀ ਤੁਫਾਨਾਂ ਦੇ ਵੱਖ—ਵੱਖ ਸੰਚਾਰ ਉਪਗ੍ਰਹਾਂ ’ਤੇ ਪੈਂਦੇ ਪ੍ਰਭਾਵਾਂ ਦਾ ਅਧਿਅਨ ਅਤੇ ਮੁਲਾਂਕਣ ਕਰ ਸਕਦੇ ਹਾਂ । ਉਨ੍ਹਾਂ ਨੇ ਸੂਰਜ ਦੇ ਧਰਾਤਲ ਤੋਂ ਉਠਣ ਵਾਲੇ ਘਾਤਕ ਸੋਲਰ ਫਲੇਅਰਸ ਦੇ ਬਾਰੇ ਵੀ ਜਾਣਕਾਰੀ ਦਿੱਤੀ । ਇਸ ਤੋਂ ਇਲਾਵਾ ਉਨ੍ਹਾਂ ਨੇ ਨਾਰਥਨ ਲਾਇਟਸ ਤੋਂ ਨਿਕਲਣ ਵਾਲੀ ਰੰਗੀਨ ਚਮਕੀਲੀ ਆਰੋਰੋ ਬੋਰੇਲਿਸ ਦੇ ਬਾਰੇ ਵੀ ਦੱਸਿਆ । ਉਨ੍ਹਾਂ ਨੇ ਕਿਹਾ ਕਿ ਸੂਰਜ ਦੀ ਭੌਤਿਕ ਗਤੀਵਿਧੀਆਂ ਦੇ ਅਧੀਨ ਆਉਂਦੇ ਹੋਏ ਸੋਲਰ ਘਟਨਾਕ੍ਰਮਾਂ ਜਿਸ ਵਿੱਚ ਸੋਲਰ ਫਲੇਅਰਸ ਅਤੇ ਪਲਾਜਮਾ ਦੀ ਊਰਜਾ ਧਰਤੀ ਦੇ ਆਸੇ—ਪਾਸੇ ਮੌਜੂਦ ਵੱਖ—ਵੱਖ ਸੰਚਾਰ ਉਪਗ੍ਰਹਾਂ ਬਿਜਲੀ ਦੇ ਪਾਵਰ ਦੀ ਗ੍ਰਿਡੋ ਅਤੇ ਸੰਚਾਰ ਮਾਧਿਅਮ ਨੂੰ ਪ੍ਰਭਾਵਿਤ ਕਰਦੀ ਹੈ । ਇਨ੍ਹਾਂ ਸਾਰੀਆਂ ਭੂ—ਚੁੰਬਕੀ ਗਤੀਵਿਧੀਆਂ ਦੇ ਰਾਹੀਂ ਹੀ ਸਪੇਸ ਵੇਦਰ ਨੂੰ ਸਮਝੀਆ ਜਾ ਸਕਦਾ ਹੈ ।
ਇਸ ਮੌਕੇ ’ਤੇ ਸਾਇੰਸ ਦੇ ਵਿਦਿਆਰਥੀਆਂ ਨੇ ਸਪੇਸ ਸਾਇੰਸ, ਐਸਟੋ੍ਰ ਫਿਜਿਕਸ ਅਤੇ ਚੰਦਰਯਾਨ ਮਿਸ਼ਨ ’ਤੇ ਸਪੇਸ ਨਾਲ ਸੰਬੰਧਤ ਪੋਸਟਰਜ ਦੀ ਪ੍ਰਦਰਸ਼ਨੀ ਵੀ ਲਗਾਈ । ਜਿਸ ਵਿੱਚ ਲਸ਼ਿਤਾ ਨੇ ਪਹਿਲਾ, ਸ਼੍ਰੇਆ ਨੇ ਦੂਜਾ ਅਤੇ ਅਭਿਲਕਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਮੁਸਕਾਨ ਨੂੰ ਸਾਂਤਵਨਾ ਪੁਰਸਕਾਰ ਦਿੱਤਾ ਗਿਆ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪਤਵੰਤਿਆਂ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।