ਦੋਆਬਾ ਕਾਲਜ ਵਿਖੇ ‘ਜੀ-20 ਅਤੇ ਸਸਟੇਨੇਬਲ ਡਿਵੈਲਪਮੇਂਟ’ ਵਿਸ਼ੇ ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿਖੇ ‘ਜੀ-20 ਅਤੇ ਸਸਟੇਨੇਬਲ ਡਿਵੈਲਪਮੇਂਟ’ ਵਿਸ਼ੇ ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਮੋਹਮਦ ਇਮਤਿਆਜ਼, ਪ੍ਰੋ. ਗੁਰਸਿਮਰਨ ਸਿੰਘ,      ਡਾ. ਨਰਿਦੰਰ ਕੁਮਾਰ ਹਾਜ਼ਿਰੀ ਨੂੰ ਸੰਬੋਧਤ ਕਰਦੇ ਹੋਏ। 

ਜਲੰਧਰ, 21 ਅਗਸਤ, 2023: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਜਨਰਲਿਜ਼ਮ ਅਤੇ ਮਾਸ ਕਮਿਉਨਿਕੇਸ਼ਨ ਵਿਭਾਗ ਦੁਆਰਾ ਆਲ ਇੰਡਿਆਂ ਰੇਡਿਓ ਦੇ ਸਹਿਯੋਗ ਨਾਲ ‘ਜੀ-20 ਅਤੇ ਸਸਟੇਨੇਬਲ ਡਿਵੈਲਪਮੇਂਟ’ ਵਿਸ਼ੇ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਮੋਹਮਦ ਇਮਤਿਆਜ਼ਾ- ਪ੍ਰੋਗਰਾਮ ਅਗਜੀਕਿਉਟਿਵ, ਆਲ ਇੰਡਿਆ ਰੇਡਿਓ, ਪ੍ਰੋ. ਗੁਰਸਿਮਰਨ ਸਿੰਘ, ਡਾ. ਨਰਿੰਦਰ ਕੁਮਾਰ ਅਤੇ ਪ੍ਰੋ. ਮਨਜੀਤ ਕੌਰ ਬਤੌਰ ਮੁੱਖ ਵਕਤਾ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸੁਆਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ- ਵਿਭਾਗਮੁੱਖੀ, ਪ੍ਰੋ. ਪਿ੍ਰਆ ਚੋਪੜਾ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।

    ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕੁਦਰਤ ਨਾਲ ਤਾਲਮੇਲ ਬਨਾ ਕੇ ਰਖਣਾ ਹਮੇਸ਼ਾ ਭਾਰਤੀਏ ਸੰਸਕ੍ਰਤੀ ਵਿੱਚ ਵਿਰਾਜਮਾਨ ਰਿਹਾ ਹੈ। ਉਨਾਂ ਨੇ ਕਿਹਾ ਕਿ ਜੀ-20 ਦੀ ਭਾਰਤ ਦੇ ਪ੍ਰਧਾਨਗੀ ਦੇ ਦੌਰ ਵਿੱਚ ਸਾਰੇ ਭਾਰਤੀਆਂ ਨੂੰ ਇਹ ਚਾਹੀਦਾ ਹੈ ਕਿ ਉਹ ਇਨਾਂ ਮੂਲ ਭਾਵਾਂ ਨੂੰ ਆਪਣੇ ਅੰਦਰ ਸੰਚਾਰਿਤ ਕਰ ਕੇ ਦੇਸ਼ ਨੂੰ ਵਿਸ਼ਵ ਗੁਰੂ ਬਣਾਉਨ ਵਿੱਚ ਆਪਣਾ ਸਹਿਯੋਗ ਦੇਣ।

    ਪ੍ਰੋ. ਗੁਰਸਿਮਰਨ ਸਿੰਘ ਨੇ ਜੀ-20 ਅਤੇ ਸਸਟੇਨੇਬਲ ਡਿਵੈਲਪਮੇਂਟ ਦੇ ਅੰਤਰਗਤ ਆਰਟੀਫਿਸ਼ਿਅਲ ਇੰਟੇਲਿਜੇਂਸ ਅਤੇ ਉਸ ਵਿੱਚ ਟੈਕਨਾਲਜੀ ਦੇ ਰੋਲ ਤੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਡਾ. ਨਰਿੰਦਰ ਕੁਮਾਰ ਨੇ ਵਾਤਾਵਰਣ ਵਿੱਚ ਆ ਰਹੇ ਬਦਲਾਵਾਂ ਅਤੇ ਗਲੋਬਲ ਵਾਰਮਿੰਗ ਤੇ ਚਰਚਾ ਕੀਤੀ। ਪ੍ਰੋ. ਮਨਜੀਤ ਕੌਰ ਨੇ ਨਵੀ ਐਜੂਕੇਸ਼ਨ ਪੋਲਿਸੀ 2020 ਦੇ ਬਾਰੇ ਵਿੱਚ ਦੱਸਿਆ ਕਿ ਜਿਸ ਦੇ ਅੰਤਰਗਤ ਉਨਾਂ ਨੇ ਕੇਂਦਰ ਸਰਕਾਰ ਦੀ ਟ੍ਰਾਂਸਫੋਰਮੇਟਿਵ ਵਿਜ਼ਨ ਦੇ ਬਾਰੇ ਵਿੱਚ ਵੀ ਚਰਚਾ ਕੀਤੀ।

    ਮੋਹਮਦ ਇਮਤਿਆਜ਼ ਨੇ ਹਾਜ਼ਿਰੀ ਨੂੰ ਜੀ-20 ਅਤੇ ਸਸਟੇਨੇਬਲ ਡਿਵੈਲਪਮੇਂਟ ਦੇ ਵੱਖ ਵੱਖ ਬਿੰਦੁਆਂ ਤੇ ਚਰਚਾ ਕਰਦੇ ਹੋਏ ਕਿਹਾ ਕਿ ਗਲੋਬਲ ਬਾਓਡਾਇਵਰਸਿਟੀ ਫਰੇਮਵਰਕ, ਡਿਜ਼ਾਸਟਰ ਰਿਸਕ ਰਿਡਕਸ਼ਨ, ਬਾਓਲੋਜਿਕਲ ਡਾਇਵਰਸਿਟੀ ਆਦਿ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ। ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ ਅਤੇ ਪ੍ਰੋ. ਪਿ੍ਰਆ ਚੋਪੜਾ ਅਤੇ ਵਕਤਾਵਾਂ ਨੂੰ ਸੰਮਾਨ ਚਿੰਨ ਦੇ ਕੇ ਸੰਮਾਨਤ ਕੀਤਾ। ਪ੍ਰੋ. ਪਿ੍ਰਆ ਚੋਪੜਾ ਨੇ ਹਾਜ਼ਿਰੀ ਦਾ ਧੰਨਵਾਦ ਕੀਤਾ।