ਦੋਆਬਾ ਕਾਲਜ ਵਿੱਚ ਡਿਜੀਟਲ ਵੇਲਨੇਸ ਅਤੇ ਮੈਂਟਲ ਹੈਲਥ ’ਤੇ ਸੈਮੀਨਾਰ ਅਯੋਜਤ
ਜਲੰਧਰ, 18 ਨਵੰਬਰ, 2025: ਦੋਆਬਾ ਕਾਲਜ ਦੀ ਹੈਲਥ ਅਤੇ ਵੇਲਬਿੰਗ ਕਮੇਟੀ ਵੱਲੋਂ ਬ੍ਰਹਮ ਕੁਮਾਰੀਸ ਇਸ਼ਵਰੀਯ ਵਿਸ਼ਵਵਿਦਿਆਲਾ ਦੇ ਸਹਿਯੋਗ ਨਾਲ ਡਿਜੀਟਲ ਵੇਲਨੇਸ ਅਤੇ ਮੈਂਟਲ ਹੈਲਥ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸੌਰਭ ਗਰਗ ਬਤੌਖ ਮੁੱਖ ਬੁਲਾਰੇ, ਸੰਦਿਰਾ —ਸੈਂਟ੍ਰਲ ਹੈਡ ਬਤੌਰ ਬੁਲਾਰੇ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਗਰਿਮਾ ਚੌਢਾ, ਪ੍ਰੋ. ਸੁਰੇਸ਼ ਮਾਗੋ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਸੌਰਭ ਗਰਗ ਨੇ ਹਾਜ਼ਰ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਅੱਜ ਦੇ ਡਿਜੀਵਟਲ ਯੁੱਗ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਅਸੀ ਸਾਰੇ ਆਪਣੇ ਮਾਨਸਿਕ ਸੰਤੁਲਨ ਨੂੰ ਕਾਯਮ ਰੱਖਣ ਅਤੇ ਭਾਵਨਾਤਮਕ ਸਥਿਤੀ ਨੂੰ ਸੰਤੁਲਿਤ ਕਰ ਸਹੀ ਦਿਸ਼ਾ ਵਿੱਚ ਸੰਚਾਲਤ ਕਰਨ ਦੇ ਯੋਗ ਬਣ ਸਕਣ । ਇਸ ਦੇ ਲਈ ਉਨ੍ਹਾਂ ਨੇ ਡਿਜੀਟਲ ਅਨੁਸ਼ਾਸਨ ਤਕਨੀਕ ਦਾ ਸਹੀ ਤਰੀਕੇ ਨਾਲ ਇਸਤੇਮਾਲ ਅਤੇ ਸਮੇਂ—ਸਮੇਂ ’ਤੇ ਆਪਣੀ ਮਨ ਦੀ ਸਥਿਤੀ ਨੂੰ ਨਿਯੰਤਰਨ ਰੱਖਣ ਵਿੱਚ ਮੈਡੀਟੇਸ਼ਨ ਕਰਨ ’ਤੇ ਜ਼ੋਰ ਦਿੱਤਾ ।
ਸੰਦਿਰਾ ਨੇ ਹਾਜ਼ਰ ਨੂੰ ਮੈਡੀਟੇਸ਼ਨ ਦੇ ਸੈਸ਼ਨ ਦੇ ਦੌਰਾਨ ਇਸਦੇ ਇਸਦੀ ਬਾਰੀਕਿਆਂ ਅਤੇ ਵੱਖ—ਵੱਖ ਪਹਿਲੂਆਂ ’ਤੇ ਚਾਨਣਾ ਪਾਇਆ ਅਤੇ ਸਾਰੀਆਂ ਨੂੰ ਆਪਣਾ ਧਿਆਨ ਕੇਂਦਰਿਤ ਕਰਨਾ ਸਿਖਾਇਆ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਭੱਜ ਦੌੜ ਦੇ ਯੁੱਗ ਵਿੱਚ ਕੰਮ ਵਾਲੀ ਥਾਂ ਅਤੇ ਸਮਾਜ ਵਿੱਚ ਬਹੁਤ ਹੀ ਤਨਾਅ ਹੈ ਜਿਸ ਦੇ ਲਈ ਧਿਆਨ ਕੇਂਦਰਿਤ ਕਰਨਾ ਸਿਖਣਾ, ਆਪਣਾ ਮਾਨਸਿਕ ਸੰਤੁਲਨ ਸਹੀ ਬਣਾਈ ਰੱਖਣਾ ਇੱਕ ਵੱਡੀ ਚੁਣੋਤੀ ਹੈ ਜਿਸ ਨੂੰ ਅਸੀਂ ਸਿਰਫ਼ ਆਪਣੇ ਮਨ ਨੂੰ ਅਨੁਸ਼ਾਸਿਤ ਕਰਕੇ ਅਤੇ ਧਿਆਨ ਦੁਆਰਾ ਕੇਂਦਰਿਤ ਕਰਕੇ ਹੀ ਕਾਬੂ ਕਰ ਸਕਦੇ ਹਾਂ ।
City Air News 

