ਦੋਆਬਾ ਕਾਲਜ ਵਿਖੇ ਡੀਸੀਜੇ ਨਿਊਜ਼ ਦਰਪਣ— ਮੈਗ਼ਜ਼ੀਨ ਰਿਲੀਜ਼

ਦੋਆਬਾ ਕਾਲਜ ਵਿਖੇ ਕਾਲਜ ਦੀ ਡੀਸੀਜੇ ਨਿਊਜ਼ ਦਰਪਣ—ਮੈਗ਼ਜ਼ੀਨ ਰਿਲੀਜ਼ ਦਾ ਸਮਾਰੋਹ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਪੁਨਿਤ ਸਹਿਗਲ—ਡਾਇਰੈਕਟਰ ਦੂਰਦਰਸ਼ਨ ਕੇਂਦਰ ਜਲੰਧਰ ਬਤੌਰ ਮੁੱਖ ਮਹਿਮਾਨ, ਸ਼੍ਰੀਮਤੀ ਪ੍ਰਵੀਨ ਅਬਰੋਲ— ਪ੍ਰਸਿੱਧ ਸਮਾਜਸੇਵਿਕਾ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੰਦੀਪ ਚਾਹਲ—ਐਡੀਟਰ, ਪ੍ਰੋ. ਨਵੀਨ ਜੋਸ਼ੀ ਅਤੇ ਸ਼੍ਰੀ ਕਪਿਲ ਦੇਵ ਸ਼ਰਮਾ— ਆਫਿਸ ਸੁਪਰਡੈਂਟ ਅਤੇ ਵਿਦਿਆਰਥੀਆਂ ਨੇ ਕੀਤਾ । 

ਦੋਆਬਾ ਕਾਲਜ ਵਿਖੇ ਡੀਸੀਜੇ ਨਿਊਜ਼ ਦਰਪਣ— ਮੈਗ਼ਜ਼ੀਨ ਰਿਲੀਜ਼
ਦੋਆਬਾ ਕਾਲਜ ਵਿੱਖੇ ਡੀਸੀਜੇ ਨਿਊਜ਼ ਦਰਪਣ—ਮੈਗ਼ਜ਼ੀਨ ਨੂੰ ਰਿਲੀਜ਼ ਕਰਦੇ ਹੋਏ ਪੁਨਿਤ ਸਹਿਗਲ—ਪ੍ਰਵੀਨ ਅਬਰੋਲ, ਪ੍ਰਿੰ. ਡਾ. ਪ੍ਰਦੀਪ ਭੰਡਾਰੀ। 

ਜਲੰਧਰ, 19 ਮਾਰਚ, 2024: ਦੋਆਬਾ ਕਾਲਜ ਵਿਖੇ ਕਾਲਜ ਦੀ ਡੀਸੀਜੇ ਨਿਊਜ਼ ਦਰਪਣ—ਮੈਗ਼ਜ਼ੀਨ ਰਿਲੀਜ਼ ਦਾ ਸਮਾਰੋਹ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਪੁਨਿਤ ਸਹਿਗਲ—ਡਾਇਰੈਕਟਰ ਦੂਰਦਰਸ਼ਨ ਕੇਂਦਰ ਜਲੰਧਰ ਬਤੌਰ ਮੁੱਖ ਮਹਿਮਾਨ, ਸ਼੍ਰੀਮਤੀ ਪ੍ਰਵੀਨ ਅਬਰੋਲ— ਪ੍ਰਸਿੱਧ ਸਮਾਜਸੇਵਿਕਾ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੰਦੀਪ ਚਾਹਲ—ਐਡੀਟਰ, ਪ੍ਰੋ. ਨਵੀਨ ਜੋਸ਼ੀ ਅਤੇ ਸ਼੍ਰੀ ਕਪਿਲ ਦੇਵ ਸ਼ਰਮਾ— ਆਫਿਸ ਸੁਪਰਡੈਂਟ ਅਤੇ ਵਿਦਿਆਰਥੀਆਂ ਨੇ ਕੀਤਾ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਸਾਰੇ ਸੱਤਰ ਵਿੱਚ ਹੋਣ ਵਾਲੀ ਵੱਖ—ਵੱਖ ਸਿੱਖਿਅਕ ਅਤੇ ਗੈਰ ਸਿੱਖਿਅਕ ਗਤੀਵਿਧੀਆਂ ਨੂੰ ਡੀਸੀਜੇ ਨਿਊਜ਼ ਦਰਪਣ ਮੈਗ਼ਜ਼ੀਨ ਵਿੱਚ ਬਹੁਤ ਹੀ ਮੇਹਨਤ ਅਤੇ ਖੂਬਸੂਰਤ ਢੰਗ ਨਾਲ ਦਿਖਾਇਆ ਜਾਂਦਾ ਹੈ ਤਾਕਿ ਕਾਲਜ ਨਾਲ ਸੰਬੰਧਤ ਸਾਰੇ ਸਟੇਕ ਹਾਲਡਰ— ਵਰਤਮਾਨ ਵਿੱਚ ਪੜ੍ਹਨ ਵਾਲੇ ਵਿਦਿਆਰਥੀ, ਉਨ੍ਹਾਂ ਦੇ ਮਾਤਾ—ਪਿਤਾ ਅਤੇ ਕਾਲਜ ਤੋਂ ਪੜ੍ਹ ਕੇ ਜਾ ਚੁੱਕੇ ਵਿਦਿਆਰਥੀਆਂ ਤੱਕ ਕਾਲਜ ਦੀ ਗਤੀਵਿਧੀਆਂ ਨੂੰ ਵਧੀਆਂ ਢੰਗ ਨਾਲ ਪਹੁੰਚਾਇਆ ਜਾ ਸਕੇ । 

ਪੁਨਿਤ ਸਹਿਗਲ, ਪ੍ਰਵੀਨ ਅਬਰੋਲ, ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੰਦੀਪ ਚਾਹਲ—ਐਡੀਟਰ, ਪ੍ਰੋ. ਨਵੀਨ ਜੋਸ਼ੀ, ਕਪਿਲ ਦੇਵ ਸ਼ਰਮਾ ਨੇ ਡੀਸੀਜੇ ਨਿਊਜ਼ ਦਰਪਣ ਮੈਗਜ਼ੀਨ ਨੂੰ ਰਿਲੀਜ਼ ਕੀਤਾ । ਪ੍ਰੋ. ਸੰਦੀਪ ਚਾਹਲ ਨੇ ਕਿਹਾ ਕਿ ਕਾਲਜ ਦੇ ਅਕਾਦਮਿਕ, ਪਲੇਸਮੈਂਟ, ਵਰਕਸ਼ਾਪ, ਗੈਸਟ ਲੈਕਚਰਜ਼ ਅਤੇ ਹੋਰ ਗਤੀਵਿਧੀਆਂ ਦਾ ਇਸ ਮੈਗ਼ਜ਼ੀਨ ਵਿੱਚ ਸਮਾਵੇਸ਼ ਕੀਤਾ ਗਿਆ ਹੈ ਤਾਕਿ ਸਾਰੇ ਵਿਦਿਆਰਥੀਆਂ ਨੂੰ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਣਾ ਮਿਲ ਸਕੇ ।