ਖੇਡਾਂ ਵਤਨ ਪੰਜਾਬ ਦੀਆਂ - ਜਰਖੜ ਹਾਕੀ ਅਕੈਡਮੀ ਨੇ ਅੰਡਰ-17 'ਚ ਸੋਨ ਤਗਮਾ, ਅੰਡਰ-14 'ਚ ਚਾਂਦੀ ਅਤੇ ਅੰਡਰ-21 'ਚ ਕਾਂਸੀ ਦਾ ਤਗਮਾ ਜਿੱਤਿਆ
ਲੁਧਿਆਣਾ, 1 ਅਕਤੂਬਰ, 2026: ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ "ਖੇਡਾਂ ਵਤਨ ਪੰਜਾਬ ਦੀਆਂ" ਦੇ ਹਾਕੀ ਮੁਕਾਬਲੇ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ* ਵਿਖੇ ਬੜੇ ਜੋਸ਼ੋ-ਖਰੋਸ਼ ਨਾਲ ਚੱਲ ਰਹੇ ਹਨ।
ਇਨ੍ਹਾਂ ਮੁਕਾਬਲਿਆਂ ਵਿੱਚ *ਜਰਖੜ ਹਾਕੀ ਅਕੈਡਮੀ* ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਤਗਮੇ ਆਪਣੇ ਨਾਮ ਕੀਤੇ ਹਨ :-
*1. ਅੰਡਰ-17 ਸਾਲ - ਸੋਨ ਤਗਮਾ -* ਫਾਈਨਲ ਮੁਕਾਬਲੇ ਵਿੱਚ ਜਰਖੜ ਹਾਕੀ ਅਕੈਡਮੀ ਨੇ *ਮਾਲਵਾ ਖਾਲਸਾ ਅਕੈਡਮੀ ਲੁਧਿਆਣਾ* ਨੂੰ *3-2* ਨਾਲ ਹਰਾ ਕੇ ਸੋਨ ਤਗਮਾ ਜਿੱਤਿਆ।
*2. ਅੰਡਰ-14 ਸਾਲ - ਚਾਂਦੀ ਦਾ ਤਗਮਾ -* ਇਸ ਵਰਗ ਦੇ ਫਾਈਨਲ ਵਿੱਚ ਜਰਖੜ ਹਾਕੀ ਅਕੈਡਮੀ ਦਾ ਮੁਕਾਬਲਾ *ਗੁਰੂ ਤੇਗ ਬਹਾਦਰ ਹਾਕੀ ਅਕੈਡਮੀ ਚਚਰਾੜੀ* ਨਾਲ ਹੋਇਆ, ਜਿਸ ਵਿੱਚ ਜਰਖੜ ਦੀ ਟੀਮ *1-2* ਨਾਲ ਹਾਰ ਗਈ ਅਤੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ।
*3. ਅੰਡਰ-21 ਸਾਲ - ਕਾਂਸੀ ਦਾ ਤਗਮਾ -* ਇਸ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਨੇ *ਐਚ.ਟੀ.ਸੀ ਸੈਂਟਰ ਰਾਮਪੁਰ* ਨੂੰ *2-0* ਨਾਲ ਹਰਾ ਕੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ।
ਸਨਮਾਨ ਸਮਾਰੋਹ :-*ਇਸ ਮੌਕੇ ਅਮਰੀਕ ਸਿੰਘ ਮਿਨਹਾਸ, ਸਾਬਕਾ ਏ.ਆਈ.ਜੀ ਪੰਜਾਬ ਪੁਲਿਸ ਅਤੇ ਪ੍ਰਧਾਨ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਜਰਖੜ ਹਾਕੀ ਅਕੈਡਮੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ : ਗੁਰਸਤਿੰਦਰ ਸਿੰਘ ਪਰਗਟ ਚੀਫ ਕੋਚ ਜਰਖੜ ਹਾਕੀ ਅਕੈਡਮੀ, ਹਰਮੀਤ ਸਿੰਘ ਕਾਦਰਾਬਾਦ, ਸੰਗਰਾਮ ਸਿੰਘ, ਤਨੂੰ ਸੁਧਾਰ, ਲਵਪ੍ਰੀਤ ਸਿੰਘ, ਗੁਰਤੇਜ ਸਿੰਘ, ਛਿੰਦਾ ਚਹਿਲ, ਪਰਮਜੀਤ ਸਿੰਘ ਗਰੇਵਾਲ ਪੰਮਾ, ਯੁੱਧਵਿੰਦਰ ਸਿੰਘ ਜੋਨੀ, ਨਰਿੰਦਰ ਸਿੰਘ ਨੋਨਾ, ਬਲਜੀਤ ਕੌਰ, ਸਤਿੰਦਰ ਕੌਰ, ਅਕਵਿੰਦਰ ਕੌਰ, ਕੁਲਜਿੰਦਰ ਸਿੰਘ, ਮਨਪ੍ਰੀਤ ਸਿੰਘ ਮੁੰਡੀਆ ਚੀਫ ਆਰਗੇਨਾਈਜ਼ਰ ਮੁੰਡੀਆ ਹਾਕੀ ਸੈਂਟਰ, ਹਰਪ੍ਰੀਤ ਕੌਰ ਸੰਧੂ ਸਮੇਤ ਵੱਡੀ ਗਿਣਤੀ ਵਿੱਚ ਕੋਚ ਸਾਹਿਬਾਨ, ਪ੍ਰਬੰਧਕ ਅਤੇ ਹਾਕੀ ਪ੍ਰੇਮੀ ਹਾਜ਼ਰ ਸਨ।

City Air News

