ਦੋਆਬਾ ਕਾਲਜ ਵਿਖੇ ਡੀਸੀਜੇ ਕ੍ਰਿਕੇਟ ਚੈਂਮਿਅਨਸ਼ਿਪ ਅਯੋਜਤ

ਦੋਆਬਾ ਕਾਲਜ ਵਿਖੇ ਡੀਸੀਜੇ ਕ੍ਰਿਕੇਟ ਚੈਂਮਿਅਨਸ਼ਿਪ ਅਯੋਜਤ
ਦੋਆਬਾ ਕਾਲਜ ਵਿੱਚੇ ਅਯੋਜਤ ਡੀਸੀਜੇ ਕ੍ਰਿਕੇਟ ਟੀਮ ਚੈਂਮਪਿਅਨਸ਼ਿਪ ਦੀ ਜੇਤੂ ਟੀਮ ਦੇ ਨਾਲ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕ।

ਜਲੰਧਰ, 20 ਫਰਵਰੀ, 2024: ਦੋਆਬਾ ਕਾਲਜ ਵਿਖੇ ਡੀਸੀਜੇ ਕ੍ਰਿਕੇਟ ਚੈਂਪਿਅਨਸ਼ਿਪ—ਵਨ ਟੀਮ— ਡ੍ਰੀਮ ਥੀਮ ’ਤੇ ਆਧਾਰਿਤ ਸੀਜ਼ਨ—3 ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰੋ. ਸੁਖਵਿੰਦਰ ਸਿੰਘ—ਇਵੇਂਟ ਕੋਆਰਡੀਨੇਟਰ, ਪੋੋ੍ਰ. ਗੁਰਸਿਮਰਨ ਸਿੰਘ, ਪ੍ਰੋ. ਗੁਲਸ਼ਨ ਕੁਮਾਰ, ਪ੍ਰੋ. ਕੇ.ਕੇ. ਯਾਦਵ—ਡੀਨ ਅਕਾਦਮਿਕਸ, ਡਾ. ਓਮਿੰਦਰ ਜੌਹਲ— ਸਪੋਰਟਸ ਇੰਚਾਰਜ਼, ਪ੍ਰੋ. ਵਿਨੋਦ ਕੁਮਾਰ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।

ਇਸ ਮੌਕੇ ਤੇ ਕਾਲਜ ਦੀ 15 ਵਿਦਿਆਰਥੀਆਂ ਦੀ ਟੀਮ ਵਿੱਚ ਕ੍ਰਿਕੇਟ ਦੇ ਨੋਕ ਆਊਟ ਫਾਰਮੇਂਟ ਵਿੱਚ ਭਾਗ ਲਿਆ ਜਿਸ ਵਿੱਚ ਪਹਿਲੇ ਸੈਮੀਨਾਰ ਵਿੱਚ ਸਕਾਈ ਪਲੇਅਰਸ ਦੀ ਟੀਮ ਨੇ ਹਿਊਮੇਨਿਟਿਸ ਦੀ ਟੀਮ ਨੂੰ 5 ਰਨ ਤੋਂ ਹਰਾਇਆ । ਦੂਜੇ ਸੈਮੀ ਫਾਇਨਲ ਵਿੱਚ ਵੇਵ—ਮੇਕਰਜ਼ ਦੀ ਟੀਮ ਨੇ ਬੈਜਰ ਬਟਾਲਿਅਨ ਦੀ ਟੀਮ ਨੂੰ 10 ਰਨ ਤੋਂ ਹਰਾਇਆ । ਫਾਇਨਲ ਵਿੱਚ ਸਕਾਈ ਪਲੇਅਰਸ ਦੀ ਟੀਮ ਨੇ ਵੇਵ—ਮੇਕਰਜ਼ ਦੀ ਟੀਮ ਨੂੰ 7 ਵਿਕਟਾਂ ਤੋਂ ਹਰਾ ਕੇ ਚੈਂਮਪਿਅਨਸ਼ਿਪ ਵਿੱਚ ਆਪਣਾ ਕਬਜਾ ਜਮਾਇਆ ਜਿਸ ਵਿੱਚ ਸਕਾਈ ਪਲੇਅਰਜ਼ ਦੇ ਖਿਡਾਰੀ ਅਮਨ ਨੇ 24 ਬਾਲਾਂ ਵਿੱਚ 83 ਰਨ ਬਣਾਏ ਜਿਸ ਵਿੱਚ 12 ਛੱਕੇ ਅਤੇ 2 ਚੌਕੇ ਸ਼ਾਮਲ ਸਨ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਦੀ ਟੀਮ ਨੂੰ 5100/— ਰੁ. ਨਕਦ ਪ੍ਰਾਇਜ਼, ਮੈਡਲ ਅਤੇ ਵੇ—ਮੈਕਰਜ਼ ਦੀ ਟੀਮ ਨੂੰ 3100/— ਰੁੁ. ਅਤੇ ਮੈਡਲਸ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਤੇ ਟੀਚਿੰਗ ਅਤੇ ਨਾਨ—ਟੀਚਿੰਗ ਸਟਾਫ ਦਾ ਸ਼ੋ ਮੈਚ ਦਾ ਅਯੋਜਨ ਡੀਸੀਜੇ ਡਾਇਮੈਂਡ ਅਤੇ ਡੀਸੀਜੇ ਰਾਇਲਜ਼ ਦੇ ਵਿੱਚ ਕਰਵਾਇਆ ਗਿਆ ਜਿਸ ਵਿੱਚ ਡੀਸੀਜੇ ਡਾਇਮੈਂਡ ਦੀ ਟੀਮ ਨੇ ਪ੍ਰੋ. ਕੇ.ਕੇ. ਯਾਦਵ ਦੀ ਕਪਤਾਨੀ ਵਿੱਚ ਵਧੀਆ ਖੇਡਦੇ ਹੋਏ ਡੀਸੀਜੇ ਰਾਇਲਸ— ਡਾ. ਓਮਿੰਦਰ ਜੌਹਲ ਦੀ ਕਪਤਾਨੀ ਦੀ ਟੀਮ ਨੂੰ 60 ਰਨ ਤੋਂ ਹਰਾਇਆ । ਜੇਤੂ ਟੀਮ ਨੂੰ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਮੈਡਲਸ ਦੇ ਕੇ ਸਨਮਾਨਿਤ ਕੀਤਾ ।

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਹਾਜਰ ਹੋਏ ਪਤਵੰਤਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਕਾਲਜ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ—ਨਾਲ ਖੇਡ—ਕੂਦ ਦੀ ਗਤੀਵਿਧੀਆਂ ਨੂੰ ਵਧਾਵਾ ਦੇਣ ਲਈ ਕਾਲਜ ਵਿੱਚ ਕ੍ਰਿਕੇਟ ਅਕੈਡਮੀ, ਫੁਟਬਾਲ ਅਕੈਡਮੀ, ਅੰਤਰਾਸ਼ਟਰੀ ਪੱਧਰ ਦਾ ਇਨਡੋਰ ਬੈਡਮਿੰਟਨ ਸਟੇਡਿਅਮ, ਸਵਿਮਿੰਗ ਪੂਲ ਅਤੇ ਹੋਰ ਖੇਡਾਂ ਕਰਵਾਈ ਜਾਂਦੀ ਹੈ ਤਾਕਿ ਵਿਦਿਆਰਥੀਆਂ ਦਾ ਮਾਨਸਿਕ ਵਿਕਾਸ ਦੇ ਨਾਲ—ਨਾਲ ਸ਼ਾਰੀਰਿਕ ਫਿਟਨੇਸ ਨੂੰ ਵੀ ਵਧਾਵਾ ਦਿੱਤਾ ਜਾ ਸਕੇ ।