ਦੋਆਬਾ ਕਾਲਜ ਵਿਖੇ ਦਯਾਨੰਦ ਸਕਾਲਰਸ਼ਿਪ ਸਕੀਮ ਸ਼ੁਰੂ

ਦੋਆਬਾ ਕਾਲਜ ਵਿਖੇ ਦਯਾਨੰਦ ਸਕਾਲਰਸ਼ਿਪ ਸਕੀਮ ਸ਼ੁਰੂ
ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਸੰਪਰਕ ਸਕਾਲਰਸ਼ਿਪ ਦੀ ਜਾਣਕਾਰੀ ਦਿੰਦੇ ਹੋਏ।

ਜਲੰਧਰ, 20 ਅਪ੍ਰੈਲ, 2024: ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਸੈਸ਼ਨ 2024—25 ਵਿੱਚ ਵੱਖ—ਵੱਖ ਬੋਰਡਾਂ ਤੋਂ ਪ੍ਰੀਖਿਆ ਦੇਣ ਵਾਲੇ 10O2 ਦੇ
ਵਿਦਿਆਰਥੀਆਂ ਨੂੰ ਕਾਲਜ ਵਿੱਚ ਸਨਾਤਕ ਪੱਧਰ ’ਤੇ ਸਮੈਸਟਰ ਪਹਿਲੇ ਵਿੱਚ ਦਾਖਿਲਾ ਲੈਣ ਲਈ ਸਵਾਮੀ ਦਯਾਨੰਦ ਸਰਸਵਤੀ ਦੇ 200ਵੀਂ ਜਯੰਤੀ ਨੂੰ ਸਮਰਪਿਤ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਗਈ ਹੈ । ਇਸ ਵਿੱਚ 95 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 100 ਪ੍ਰਤੀਸ਼ਤ ਕਨਸੈਸ਼ਨ, 90 ਤੋਂ 94.9 ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 60 ਪ੍ਰਤੀਸ਼ਤ ਕਨਸੈਸ਼ਨ, 80 ਤੋਂ 89.9 ਅੰਕ
ਪ੍ਰਾਪਤ ਕਰਨ ਵਾਲੇ ਵਿਦਿਅਰਥੀਆਂ ਨੂੰ 10 ਪ੍ਰਤੀਸ਼ਤ ਕਨਸੈਸ਼ਨ ਪ੍ਰਦਾਨ ਕੀਤਾ ਜਾਵੇਗਾ । ਇਸ ਤੋਂ ਇਲਾਵਾ ਸਿੰਗਲ ਗਰਲ ਚਾਇਲਡ ਦੇ ਲਈ ਸੁਕਨਿਆ ਸਿੱਖਿਆ ਸਕਾਲਰਸ਼ਿਪ, ਪੈਰੰਟ ਲੇਸ ਅਤੇ ਫਾਦਰ ਲੇਸ
ਚਾਇਲਡ ਦੇ ਲਈ ਸਰੰਕਸ਼ਨ ਸਕਾਲਰਸ਼ਿਪ, ਭੈਣ—ਭਰਾ ਦੇ ਲਈ ਧਰੋਹਰ ਸਕਾਲਰਸ਼ਿਪ, ਸੁਰੱਖਿਆ ਬਲਾਂ ਦੇ ਬੱਚਿਆਂ ਦੇ ਲਈ ਸਸ਼ਤਰ ਸੇਵਾ ਸ਼ੋਰਿਆ ਸਕਾਲਰਸ਼ਿਪ, ਕਾਲਜ ਦੇ ਪਹਿਲਾਂ ਤੋਂ ਰਜਿਸਟਰਡ
ਵਿਦਿਆਰਥੀਆਂ ਦੇ ਰੈਫਰੰਸ ਦੇ ਲਈ ਸੰਸਕ੍ਰਿਤ ਸਕਾਲਰਸ਼ਿਪ ਪ੍ਰਦਾਨ ਕੀਤੇ ਜਾਣਗੇ ।
ਕਾਲਜ ਦੇ ਅੰਡਰ ਗੈ੍ਰਜੂਏਟ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਯੂਨਿਵਰਸਿਟੀ ਦੀ ਮੈਰਿਟ ਲਿਸਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼
ਸਕਾਲਰਸ਼ਿਪ ਪ੍ਰਦਾਨ ਕੀਤੇ ਜਾਣਗੇ । ਕਾਲਜ ਵਿੱਚ ਪਹਿਲੇ ਸਥਾਨ ’ਤੇ ਆਉਣ ਵਾਲੇ ਵੱਖ—ਵੱਖ ਵਿਦਿਆਰਥੀਆਂ ਨੂੰ ਕੁੱਲ ਫੀਸ ਦੇ 10 ਪ੍ਰਤੀਸ਼ਤ ਕਨਸੈਸ਼ਨ ਪ੍ਰਦਾਨ ਕੀਤਾ ਜਾਵੇਗਾ ।