ਦੋਆਬਾ ਕਾਲਜ ਦੇ ਐਨਸੀਸੀ ਵਲੋਂ ਸ਼ਹੀਦ ਸਮਾਰਕ ਦਾ ਖੂਬਸੂਰਤੀਕਰਨ ਕੀਤਾ 

ਦੋਆਬਾ ਕਾਲਜ ਦੇ ਐਨਸੀਸੀ ਵਲੋਂ ਸ਼ਹੀਦ ਸਮਾਰਕ ਦਾ ਖੂਬਸੂਰਤੀਕਰਨ ਕੀਤਾ 
ਦੋਆਬਾ ਕਾਲਜ ਦੇ ਐਨਸੀਸੀ ਕੈਡੇਟਸ ਸ਼ਹੀਦ ਲੈਫਟਿਨੇਂਟ ਸਚਿਨ ਖਿੰਡਰਿਆ ਦੀ ਪ੍ਰਤਿਮਾ ਨੂੰ ਨਮਨ ਕਰਦੇ ਹੋਏ।

ਜਲੰਧਰ: ਦੋਆਬਾ ਕਾਲਜ ਦੇ ਐਨਸੀਸੀ ਵਿਭਾਗ ਵਲੋਂ ਕਾਰਗਿਲ ਵਿਜੇ ਦਿਵਸ ਦੇ ਮੌਕੇ ਤੇ ਪੈਦਲ ਮਾਰਚ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਐਨਸੀਸੀ ਦੇ ਆਰਮੀ ਅਤੇ ਏਅਰ ਵਿੰਗ ਦੇ ਕੈਡੇਟਾਂ ਨੇ ਕਾਲਜ ਪਰਿਸਰ ਤੋਂ ਸ਼ਹੀਦ ਲੈਫਟਿਨੇਂਟ ਸਚਿਨ ਖਿੰਡਰਿਆ ਦੀ ਪ੍ਰਤਿਮਾ ਤਕ ਪੈਦਲ ਮਾਰਚ ਕੀਤਾ ਅਤੇ ਸ਼ਹੀਦ ਸਮਾਰਕ ਦੀ ਸਾਫ ਸਫਾਈ ਕਰਦਿਆਂ ਹੋਇਆ ਉਸਦੇ ਖੂਬਸੂਰਤੀਕਰਨ ਵਿੱਚ ਆਪਣਾ ਯੋਗਦਾਨ ਦਿੱਤਾ। ਸ਼ਹੀਦ ਲੈਫਟਿਨੇਂਟ ਸਚਿਨ ਖਿੰਡਰਿਆ ਨੇ ਦੇਸ਼ ਦੀ ਰੱਖਿਆ ਕਰਦੇ ਹੋਏ ਸਿਆਚਨ ਗਲੇਸ਼ਿਅਰ ਦੇ ਔਖੇ ਹਲਾਤਾਂ ਵਿੱਚ ਸ਼ਹਾਦਤ ਪ੍ਰਾਪਤ ਕੀਤੀਾ। ਇਸ ਮੌਕੇ ਤੇ ਪਿ੍ਰੰ. ਡਾ ਪ੍ਰਦੀਪ ਭੰਡਾਰੀ ਨੇ ਐਨਸੀਸੀ ਕੈਡੇਟਸ ਅਤੇ ਸਾਰੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਅਨੁਸ਼ਾਸਨ ਸਮਰਪਣ ਅਤੇ ਦੇਸ਼ ਪ੍ਰੇਮ ਦੀ ਭਾਵਨਾ ਨੂੰ ਆਪਣੇ ਅੰਦਰ ਸ੍ਰਜਣ ਕਰਨ ਦਾ ਸੰਦੇਸ਼ ਦਿੱਤਾ। ਉਨਾਂ ਨੇ ਕਿਹਾ ਕਿ ਇਹੋ ਗੁਣ ਹੀ ਸਾਡੇ ਸਮਜਾਜ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਇੱਕ ਮਿੱਕ ਰਖਣਗੇ। ਉਨਾਂ ਨੇ ਐਨਸੀਸੀ ਦੇ ਕੈਡੇਟਸ ਨੂੰ ਸ਼ਹੀਦ ਕੈਪਟਨ ਵਿਕਰਮ ਬਤਰਾ ਦੀ ਬਹਾਦਰੀ ਅਤੇ ਸ਼ਹਾਦਤ ਤੋਂ ਪ੍ਰੇਰਣਾ ਲੈਣ ਲਈ ਉਤਸ਼ਾਹਿਤ ਕੀਤਾ। ਉਨਾਂ ਨੇ ਕਾਲਜ ਐਨਸੀਸੀ ਯੁਨਿਟ ਏਐਨਓ ਲੈਫਟਿਨੇਂਟ ਰਾਹੁਲ ਭਾਰਦਵਾਜ ਅਤੇ ਕੈਡੇਟਸ ਨੂੰ ਸ਼ਲਾਘਾਯੋਗ ਕਾਰਜ ਕਰਨ ਲਈ ਵਧਾਈ ਦਿੱਤੀ।