ਜਰਖੜ ਹਾਕੀ ਅਕੈਡਮੀ ਦੀ ਇਕ ਹੋਰ ਮਾਣਮੱਤੀ ਪ੍ਰਾਪਤੀ

ਫੁੱਲਬੈਕ ਜੋਗਿੰਦਰ ਸੈਂਟਰਲ ਰੇਲਵੇ ਵਿਚ ਹੋਇਆ ਟਿਕਟ ਕੁਲੈਕਟਰ ਭਰਤੀ  

ਜਰਖੜ ਹਾਕੀ ਅਕੈਡਮੀ ਦੀ ਇਕ ਹੋਰ ਮਾਣਮੱਤੀ ਪ੍ਰਾਪਤੀ

ਲੁਧਿਆਣਾ: ਮਾਤਾ ਸਾਹਿਬ ਕੌਰ ਹਾਕੀ ਅਕੈਡਮੀ  ਜਰਖੜ  ਤੋਂ ਟਰੇਨਿੰਗ ਲੈ ਕੇ ਸਰਕਾਰੀ ਨੌਕਰੀਆਂ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ 33 ਹੋ ਗਈ ਹੈ ਜਰਖੜ ਹਾਕੀ ਅਕੈਡਮੀ ਦੀ  ਮਾਣ ਮੱਤੀ ਪ੍ਰਾਪਤੀ ਵਿਚ ਉਸ ਵੇਲੇ ਇੱਕ ਹੋਰ ਵਾਧਾ ਹੋਇਆ ਜਦੋਂ ਅਕੈਡਮੀ ਦੀ ਟ੍ਰੇਨਿੰਗ ਨਾਲ ਤਰਾਸ਼ਿਆ   ਫੁਲਬੈਕ ਖਿਡਾਰੀ ਜੋਗਿੰਦਰ ਸਿੰਘ ਸੈਣੀ  ਨੂੰ ਸੈਂਟਰਲ ਰੇਲਵੇ ਨੇ ਓੁਸਦੇ ਹਾਕੀ ਹੁਨਰ ਦੀ ਕਦਰ ਕਰਦਿਆਂ ਟਿਕਟ ਕੁਲੈਕਟਰ ਭਰਤੀ ਕੀਤਾ ਹੈ।

ਜਰਖੜ ਹਾਕੀ ਅਕੈਡਮੀ  ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ   ਜੋਗਿੰਦਰ ਸਿੰਘ ਨੇ ਮੁੰਬਈ ਵਿਖੇ ਇਹ ਨੌਕਰੀ ਜੁਆਇਨ ਕਰ ਲਈ ਹੈ ਜੋਗਿੰਦਰ ਸਿੰਘ ਨੇ ਪਿਛਲੇ ਸਾਲ ਸੀਨੀਅਰ   10ਵੀਂ ਕੌਮੀ ਹਾਕੀ ਚੈਂਪੀਅਨਸ਼ਿਪ ਵਿੱਚ 4 ਗੋਲ ਕਰਕੇ ਸਰਵੋਤਮ ਖਿਡਾਰੀ ਦਾ ਖ਼ਿਤਾਬ ਹਾਸਲ ਕੀਤਾ ਸੀ ਇਸ ਤੋਂ ਪਹਿਲਾਂ ਉਸ ਨੇ ਜਰਖੜ ਹਾਕੀ ਅਕੈਡਮੀ ਵੱਲੋਂ ਖੇਡਦਿਆਂ  ਸਬ ਜੂਨੀਅਰ ਅੰਡਰ 17 ਅਤੇ ਜੂਨੀਅਰ ਵਰਗ ਅੰਡਰ 19 ਵਿੱਚ ਸਕੂਲ ਕੌਮੀ ਹਾਕੀ ਚੈਂਪੀਅਨਸ਼ਿਪ ਵਿੱਚ ਖੇਡਦਿਆਂ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕੀਤੀਆਂ  ਅਤੇ ਤਿੰਨ ਵਾਰ ਆਲ ਇੰਡੀਆ ਅੰਤਰ ਯੂਨੀਵਰਸਿਟੀ ਹਾਕੀ ਖੇਡਣ ਦਾ ਮਾਣ ਹਾਸਲ ਕੀਤਾ ਜੋਗਿੰਦਰ ਸਿੰਘ ਕੋਲੇ ਲੁਕਵੇਂ ਹਾਕੀ ਹੁਨਰ ਤੋਂ ਇਲਾਵਾ ਪੈਨਲਟੀ ਕਾਰਨਰ ਲਾਉਣ ਦੀ ਵੱਡੀ ਮੁਹਾਰਤ ਹਾਸਲ ਹੈ  ਇਸ ਮੁਹਾਰਤ ਜ਼ਰੀਏ ਹੀ ਉਸ ਨੇ ਜਰਖੜ ਹਾਕੀ ਅਕੈਡਮੀ ਨੂੰ ਕਈ ਵੱਡੇ ਟੂਰਨਾਮੈਂਟ ਵਿੱਚ ਚੈਂਪੀਅਨ ਬਣਨ ਦਾ ਮਾਣ  ਦਿੱਤਾ ਹੈ। ਜੋਗਿੰਦਰ ਸਿੰਘ ਥੋਡ਼੍ਹਾ ਸਮਾਂ ਏਅਰ ਇੰਡੀਆ ਵੱਲੋਂ ਵੀ  ਸਟਾਈਫੰਡ  ਤੇ ਖੇਡਿਆ ।  ਜੋਗਿੰਦਰ ਸਿੰਘ ਆਪਣੀਆਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਆਪਣੇ ਕੋਚ ਗੁਰਸਤਿੰਦਰ ਸਿੰਘ ਪਰਗਟ ਅਤੇ ਕੋਚ ਹਰਮਿੰਦਰਪਾਲ ਸਿੰਘ ਨੂੰ ਦਿੰਦਾ ਹੈ ।ਸਰਕਾਰੀ ਨੌਕਰੀ ਮਿਲਣ ਤੇ ਬਾਗੋਬਾਗ ਹੋਏ ਖਿਡਾਰੀ ਜੋਗਿੰਦਰ  ਸਿੰਘ ਨੇ ਆਖਿਆ ਕਿ ਉਹ ਆਪਣੀ ਪਹਿਲੀ ਤਨਖਾਹ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਦੇ ਭਲੇ ਲਈ ਦੇਣਗੇ।  

ਜੋਗਿੰਦਰ ਸਿੰਘ ਦੇ ਰੇਲਵੇ ਵਿਚ ਭਰਤੀ ਹੋਣ ਤੇ ਜਰਖੜ ਹਾਕੀ ਅਕੈਡਮੀ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ  , ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ, ਸਕੱਤਰ ਜਗਦੀਪ ਸਿੰਘ ਕਾਹਲੋਂ, ਟਰੱਸਟ ਦੇ ਪ੍ਰਧਾਨ ਹਰਕਮਲ ਸਿੰਘ, ਕੋਚ ਹਰਮਿੰਦਰਪਾਲ ਸਿੰਘ  ,ਕੋਚ ਗੁਰਸਤਿੰਦਰ ਸਿੰਘ ਪਰਗਟ , ਤਕਨੀਕੀ ਡਾਇਰੈਕਟਰ ਨਰਾਇਣ ਸਿੰਘ  ਗਰੇਵਾਲ ਆਸਟ੍ਰੇਲੀਆ, ਨਵਤੇਜ ਸਿੰਘ ਤੇਜਾ ਆਸਟ੍ਰੇਲੀਆ , ਮੋਹਣਾਂ ਜੋਧਾਂ ਸਿਆਟਲ  , ਯਾਦਵਿੰਦਰ ਸਿੰਘ ਤੂਰ,  ਨੇ ਵਧਾਈ ਦਿੰਦੇ ਭਵਿੱਖ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ  । ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ  ਸੈਂਟਰਲ ਰੇਲਵੇ ਵਿਚ ਨੌਕਰੀ ਹਾਸਲ ਕਰਨ ਵਾਲੇ ਜੋਗਿੰਦਰ ਸਿੰਘ ਨੂੰ ਜਰਖੜ ਹਾਕੀ ਅਕੈਡਮੀ ਜਲਦੀ ਹੀ ਇਕ  ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਸਨਮਾਨਤ ਕਰੇਗੀ ।