ਦੋਆਬਾ ਕਾਲਜ ਵਿਖੇ 80ਵੀਂ ਐਨੁਅਲ ਐਥਲੈਟਿਕ ਮੀਟ ਅਯੋਜਤ

ਦੋਆਬਾ ਕਾਲਜ ਵਿਖੇ 80ਵੀਂ ਐਨੁਅਲ ਐਥਲੈਟਿਕ ਮੀਟ ਅਯੋਜਤ
ਦੁਆਬਾ ਕਾਲਜ ਵਿੱਖੇ ਅਯੋਜਤ ਐਥਲੈਟਿਕ ਮੀਟ ਵਿੱਚ ਜੈਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸ਼੍ਰੀ ਚੰਦਰ ਮੋਹਨ, ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ।

ਜਲੰਧਰ 12 ਅਪ੍ਰੈਲ, 2022: ਦੋਆਬਾ ਕਾਲਜ ਵਿਖੇ 80ਵੀਂ ਐਨੁਅਲ ਐਥਲੈਟਿਕ ਮੀਟ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਚੰਦਰ ਮੋਹਨ- ਪ੍ਰਧਾਨ, ਕਾਲਜ ਮੈਨੇਜਿੰਗ ਕਮੇਟੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੋਹਲ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਸੰਦੀਪ ਚਾਹਲ, ਪ੍ਰੋ. ਗੁਰਸਿਮਰਨ ਸਿੰਘ, ਪ੍ਰੋ.ਰਜਨੀ, ਪ੍ਰੋ. ਕੇ.ਕੇ. ਯਾਦਵ, ਪ੍ਰੋ. ਅਰਵਿੰਦ ਨੰਦਾ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। ਪਤਵੰਤੇ ਸੱਜਣਾ ਨੇ ਪਾਯਲਟਿੰਗ ਕਰਦੇ ਹੋਏ ਐਨਸੀਸੀ ਕੈਡਟਸ ਮੁੱਖ ਮੈਦਾਨ ਤੱਕ ਪਰੇਦ ਦਾ ਨਰੀਕਸ਼ਨ ਕਰਨ ਦੇ ਲਈ ਲਿਆਏ। ਸਮਾਰੋਹ ਦਾ ਸ਼ੁਭਾਰੰਭ ਮਨੋਰਮ ਪਰੇਡ ਦੇ ਨਾਲ ਹੋਇਆ ਜਿਸ ਵਿੱਚ ਕਾਲਜ ਦੇ ਐਨਐਸਅਸ, ਆਰਮੀ ਅਤੇ ਏਅਰ ਵਿੰਗ ਦੇ ਕੈਡਟਾਂ ਅਤੇ ਸਪੋਰਟਸ ਦੇ ਵਿਦਿਆਰਥੀ ਨੇ ਭਾਗ ਲਿਆ। ਸ਼੍ਰੀ ਚੰਦਰ ਮੋਹਨ, ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਾਂ ਨੇ ਗੁਬਾਰੇ ਛੱਡ ਕੇ ਵਾਰਸ਼ਿਕ ਐਥਲੈਟਿਕ ਮੀਟ ਦਾ ਸ਼ੁਭਾਰੰਭ  ਕਰਨ ਦੀ ਘੋਸ਼ਣਾ ਕੀਤੀ। ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਸ਼੍ਰੀ ਚੰਦਰ ਮੋਹਨ ਨੇ ਵਾਰਸ਼ਿਕ ਅਥਲੈਕਿਟ ਮੀਟ ਦੇ ਅਯੋਜਨ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਖੇਲ ਗਤਿਵਿਧਿਆਂ ਵਿਦਿਆਰਥੀਆਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਦੇਣ ਦੇ ਲਈ ਬਹੁਤ ਹੀ ਮਹਤਵਪੂਰਨ ਹੈ। ਉਨਾਂ ਨੇ ਆਈਪੀਐਲ ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਹੁਣ ਖੇਲ ਵੀ ਇਕ ਕਰਿਅਰ ਦਾ ਰੂਪ ਲੈ ਰਿਹਾ ਹੈ। 

ਪਿ੍ਰੰ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਦੁਆਰਾ ਯੁੂਨੀਵਰਸਿਟੀ ਅਤੇ ਇੰਟਰ ਯੂਨੀਵਰਸਿਟੀ ਸੱਤਰ ਤੇ ਉਪਲਬਧੀਆਂ ਦੇ ਬਾਰੇ ਵੀ ਦੱਸਿਆ। ਉਨਾਂ ਨੇ ਕਿਹਾ ਕਿ ਖੇਲ ਵਿਦਿਆਰਥੀਆਂ ਦੇ ਸਰਵਗੁਣ ਵਿਕਾਸ ਦੇ ਲਈ ਬਹੁਤ ਜ਼ਰੂਰੀ ਹੈ। 
ਕਾਲਜ ਦੇ ਨਾਨ ਪਲੇਅਰ ਵਿਦਿਆਰਥੀਆਂ ਅਤੇ ਖਿਲਾੜੀਆਂ ਨੇ 50 ਮੀਟਰ ਪਲੇਅਰਸ ਲੜਕਿਆਂ ਵਿੱਚ ਸ਼ਰੁਤੀ ਨੇ ਪਹਿਲਾ, ਪਸ਼ਪਾ ਨੇ ਦੂਸਰਾ ਅਤੇ ਸੋਨੀਆ ਨੇ ਤੀਸਰਾ, 100 ਮੀਟਰ ਲੜਕਿਆਂ ਵਿੱਚ ਦੀਪਾ ਨੇ ਪਹਿਲਾ, ਪਰਮਿੰਦਰ ਨੇ ਦੂਸਰਾ ਅਤੇ ਗਾਇਤਰੀ ਨੇ ਤੀਸਰਾ, ਲਾਂਗ ਜੰਪ ਵਿੱਚ ਪ੍ਰਭਜੋਤ ਨੇ ਪਹਿਲਾ, ਪਰਮਿੰਦਰ ਨੇ ਦੂਸਰਾ ਅਤੇ ਕੁਸੁਮ ਨੇ ਤੀਸਰਾ, ਸ਼ਾਰਟਪੁਟ ਵਿੱਚ ਦੀਪਾ ਨੇ ਪਹਿਲਾ, ਸਨਵੀਰ ਨੇ ਦੂਸਰਾ ਅਤੇ ਪ੍ਰਭ ਨੇ ਤੀਸਰਾ, ਥ੍ਰੀ ਲੈਗਡ ਰੈਸ ਵਿੱਚ ਲੱਕਸ਼ਮੀ ਅਤੇ ਰੂਚੀ ਨੇ ਪਹਿਲਾ, ਪੁਸ਼ਪਾ ਅਤੇ ਹਿਨਾ ਨੇ ਦੂਸਰਾ, ਜੋਤੀ ਅਤੇ ਆਰਤੀ ਨੇ ਤੀਸਰਾ, ਸੈਕ ਰੇਸ ਵਿੱਚ ਰੂਚੀ ਨੇ ਪਹਿਲਾ, ਪੁਸ਼ਪਾ ਨੇ ਦੂਸਰਾ ਅਤੇ ਲੱਕਸ਼ਮੀ ਨੇ ਤੀਸਰਾ, 400 ਮੀਟਰ ਰੇਸ ਵਿੱਚ ਨੇਹਾ ਨੇ ਪਹਿਲਾ, ਗਾਇਤਰੀ ਨੇ ਦੂਸਰਾ, ਪਰਮਿੰਦਰ ਨੇ ਤੀਸਰਾ, 200 ਮੀਟਰ ਰੇਸ ਪਲੇਅਰ ਵਿੱਚ ਪਰਮਿੰਦਰ ਨੇ ਪਹਿਲਾ, ਕੁਸੁਮ ਨੇ ਦੂਸਰਾ, ਗਾਇਤਰੀ ਨੇ ਤੀਸਰਾ, 4X100 ਮੀਟਰ ਰੀਲੇ ਰੈਸ ਵਿੱਚ ਪਰਮਿੰਦਰ, ਕੁਸੁਮ, ਨੇਹਾ, ਅੰਜੁ ਨੇ ਪਹਿਲਾ, ਵਿਸ਼ਾਖਾ, ਪ੍ਰਭਜੋਤ, ਗਾਇਤਰੀ,  ਨਿਕਿਤਾ ਨੇ ਦੂਸਰਾ, ਦੀਪਾ, ਪਿ੍ਰਆ, ਨਿਸ਼ੁ ਅਤੇ ਪ੍ਰਭਾ ਨੇ ਤੀਸਰਾ, ਸਪੂਨ ਐਂਡ ਮਾਰਬਲ ਰੇਸ ਵਿੱਚ ਪੁਸ਼ਪਾ ਨੇ ਪਹਿਲਾ, ਲੱਕਸ਼ਮੀ ਨੇ ਦੂਸਰਾ ਅਤੇ ਰੂਚੀ ਨੇ ਤੀਸਰਾ। 
ਮੁੰਡਿਆਂ ਵਿੱਚ ਪ੍ਰਦੀਪ ਨੇ ਪਹਿਲਾ, ਨਮਣ ਨੇ ਦੂਸਰਾ ਅਤੇ ਕੁਸ਼ ਨੇ ਤੀਸਰਾ, 200 ਮੀਟਰ ਨਾਨ ਪਲੇਅਰ ਵਿੱਚ ਗੁਰਜੀਤ ਸਿੰਘ ਨੇ ਪਹਿਲਾ, ਲਖਣ ਨੇ ਦੂਸਰਾ, ਅਤੇ ਚਕਸ਼ੁ ਨੇ ਤੀਸਰਾ, 400 ਮੀਟਰ ਰੇਸ ਵਿੱਚ ਨਮਣ ਨੇ ਪਹਿਲਾ, ਅਭਿਸ਼ੇਕ ਨੇ ਦੂਸਰਾ ਅਤੇ ਦੀਪਕ ਨੇ ਤੀਸਰਾ, ਲਾਂਗ ਜੰਪ ਵਿੱਚ ਨਮਣ ਨੇ ਪਹਿਲਾ, ਦੀਪਕ ਨੇ ਦੂਸਰਾ ਅਤੇ ਪਰਮਿੰਦਰ ਨੇ ਤੀਸਰਾ, ਸ਼ਾਰਟ ਪੁਟ ਵਿੱਚ ਮੋਹਿਤ ਨੇ ਪਹਿਲਾ, ਕੁਸ਼ ਨੇ ਦੂਸਰਾ ਅਤੇ ਪਰਮਿੰਦਰ ਨੇ ਤੀਸਰਾ, ਲਾਂਗ ਜੰਪ ਵਿੱਚ ਲਖਣ ਨੇ ਪਹਿਲਾ, ਗੁਰਜੀਤ ਨੇ ਦੂਸਰਾ ਅਤੇ ਸੰਜੀਵ ਨੇ ਤੀਸਰਾ, ਇਸ ਅਥਲੈਟਿਕ ਮੀਟ ਦੇ ਜੈਤੂ ਵਿਦਿਆਰਥੀਆਂ ਨੂੰ ਸਨਮਾਣ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਖਿਡਾਰੀਆਂ ਨੂੰ ਵਿੱਚ ਨਮਣ ਅਤੇ ਗੈਰ ਖਿਡਾਰੀਆਂ ਵਿੱਚ ਗੁਰਜੀਤ ਸਿੰਘ ਨੂੰ ਬੈਸਟ ਐਥਲੀਟ, ਖਿਡਾਰੀਆਂ ਵਿੱਚ ਲੜਕਿਆਂ ਵਿੱਚੋਂ ਪਰਮਿੰਦਰ ਕੌਰ ਅਤੇ ਗੈਰ ਖਿਡਾਰੀਆਂ ਵਿੱਚ ਸ਼ਰੁਤੀ ਨੂੰ ਬੈਸਟ ਐਥਲੀਟ ਘੋਸ਼ਿਤ ਕੀਤਾ ਗਿਆ। ਟੀਚਿੰਗ ਸਟਾਫ ਦੀ ਕ੍ਰਿਕੇਟ ਟੀਮ ਨੇ ਨਾਨ ਟੀਚਿੰਗ ਸਟਾਫ ਦੀ ਟੀਮ ਤੇ ਜਿੱਤ ਪ੍ਰਾਪਤ ਕੀਤੀ। ਇਸੀ ਤਰਾਂ ਪ੍ਰਾਧਿਆਪਕਾਂ ਨੇ ਬੈਡਮਿੰਟਨ ਚੈਂਪਿਅਨਸ਼ਿਪ ਵਿੱਚ ਡਾ. ਰਾਕੇਸ਼ ਕੁਮਾਰ ਨੇ ਪਹਿਲਾ, ਪ੍ਰੋ. ਗੁਰਸਿਮਰਨ ਸਿੰਘ ਨੇ ਦੂਸਰਾ ਅਤੇ ਡਾ. ਓਮਿੰਦਰ ਜੌਹਲ ਨੇ ਤੀਸਰਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਸਪੋਰਟਸ ਦੀ ਅੋਰਗਨਾਇਜਿੰਗ ਕਮੇਟੀ ਨੇ ਸਾਰੇ ਜੂੇਤੂ ਖਿਡਾਰੀਆਂ ਨੂੰ ਮੋਮੇਨਟੋ ਦੇ ਕੇ ਸਨਮਾਨਿਤ ਕੀਤਾ।