7ਵੀਂ ਸੀਨੀਅਰ ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸਿੱਪ ਲੜਕੀਆਂ ਸਫ਼ਲਤਾ ਪੂਰਨ ਸਪੰਨ
ਮਾਲੇਰਕੋਟਲਾ/ਅਮਰਗੜ੍ਹ, 1 ਦਸੰਬਰ, 2023: ਪੰਜਾਬ ਸਰਕਾਰ ਵੱਲੋਂ ਲੜਕੀਆਂ ਦੀ 7ਵੀਂ ਸੀਨੀਅਰ ਸਟੇਟ ਬਾਕਸਿੰਗ ਚੈਂਪੀਅਨਸਿੱਪ ਡਿਪਟੀ ਕਮਿਸ਼ਨਰ ਡਾ. ਪਲਵੀ ਦੀ ਪ੍ਰਧਾਨਗੀ ਹੇਠ ਜਿਲ੍ਹਾ ਬਾਕਸਿੰਗ ਐਸੋਸੀਏਸ਼ਨ ਵੱਲੋਂ ਜਿਲ੍ਹਾ ਮਾਲੇਰਕੋਟਲਾ ਅਧੀਨ ਪਿੰਡ ਦੱਲਣਵਾਲ ਦੇ ਖੇਡ ਮੈਦਾਨ ’ਚ ਕਰਵਾਈ ਗਈ।ਜਿਸ ’ਚ 12 ਭਾਰ ਵਰਗਾਂ ਦੇ ਮੁਕਾਬਲੇ ਕਰਵਾਏ ਗਏ।ਇਸ ਚੈਂਪੀਅਨਸਿਪ ਦੀਆਂ ਸੋਨ ਤਮਗਾ ਜੇਤੂ ਲੜਕੀਆਂ 20 ਦਸੰਬਰ ਨੂੰ ਨੋਇਡਾ ਵਿਖੇ ਹੋ ਰਹੀ ਰਾਸ਼ਟਰੀ ਚੈਂਪੀਅਨਸਿੱਪ ’ਚ ਹਿੱਸਾ ਲੈਣਗੀਆਂ।
ਜਿਲ੍ਹਾ ਬਾਕਸਿੰਗ ਐਸੋਸੀਏਸ਼ਨ ਪ੍ਰਧਾਨ ਮੁਹੰਮਦ ਯਾਕੂਬ ਅਤੇ ਸਕੱਤਰ ਮੁਹੰਮਦ ਹਬੀਬ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਸਾਲ 7ਵੀਂ ਸੀਨੀਅਰ ਸਟੇਟ ਬਾਕਸਿੰਗ ਚੈਂਪੀਅਨਸਿੱਪ ਲੜਕੀਆਂ ਦੱਲਣਵਾਲ ਸਪੋਰਟਸ ਪ੍ਰੋਮੋਸ਼ਨ ਤੇ ਸੋਸਲ ਵੈਲਫੇਅਰ ਸੁਸਾਇਟੀ (ਰਜਿਸਟਰਡ ਯੁਵਕ ਸੇਵਾਵਾਂ ਕਲੱਬ) ਦੇ ਸਹਿਯੋਗ ਨਾਲ ਪਿੰਡ ਦੱਲਣਵਾਲ ਦੇ ਖੇਡ ਮੈਦਾਨ ’ਚ ਕਰਵਾਈ ਗਈ। ਚੈਂਪੀਅਨਸਿੱਪ ’ਚ 12 ਭਾਰ ਵਰਗ 45-48, 48-50, 50-52, 52-54, 54-57, 57-60, 60-63, 63-66, 66-70, 70-75, 75-81, 81 ਕਿਲੋਗ੍ਰਾਮ ਤੋਂ ਉੱਪਰ ਭਾਰ ਦੇ ਮੁਕਾਬਲੇ ਰੱਖੇ ਗਏ ਸਨ, ਜਿਨ੍ਹਾਂ ’ਚੋਂ 10 ਭਾਰ ਵਰਗਾਂ ’ਚ ਲੜਕੀਆਂ ਨੇ ਹਿੱਸਾ ਲਿਆ।
48 ਕਿਲੋਗ੍ਰਾਮ ਭਾਰ ਵਰਗ ’ਚ ਲਕਸ਼ਮੀ ਥਾਪਾ ਮੋਹਾਲੀ ਨੇ ਸੋਨ ਤਮਗਾ ਪ੍ਰਾਪਤ ਕੀਤਾ, 50 ਕਿਲੋਗ੍ਰਾਮ ਭਾਰ ਵਰਗ ’ਚ ਏਕਤਾ ਮੋਹਾਲੀ ਨੇ ਸੋਨ ਤਮਗਾ ਪ੍ਰਾਪਤ ਕੀਤਾ, 52 ਕਿਲੋਗ੍ਰਾਮ ਭਾਰ ਵਰਗ ’ਚ ਕੋਮਲ ਮੋਹਾਲੀ ਨੇ ਸੋਨ ਤਮਗਾ ਪ੍ਰਾਪਤ ਕੀਤਾ, 54 ਕਿਲੋਗ੍ਰਾਮ ਭਾਰ ਵਰਗ ’ਚ ਸੰਦੀਪ ਮਾਲੇਰਕੋਟਲਾ ਨੇ ਸੋਨ ਤਮਗਾ ਪ੍ਰਾਪਤ ਕੀਤਾ, 57 ਕਿਲੋਗ੍ਰਾਮ ਭਾਰ ਵਰਗ ’ਚ ਸੰਦੀਪ ਕੌਰ ਮਲੇਰਕੋਟਲਾ ਨੇ ਸੋਨ ਤਮਗਾ ਪ੍ਰਾਪਤ ਕੀਤਾ, 60 ਕਿਲੋਗ੍ਰਾਮ ਭਾਰ ਵਰਗ ’ਚ ਸਿਮਰਨਜੀਤ ਕੌਰ ਮੋਹਾਲੀ ਨੇ ਸੋਨ ਤਮਗਾ ਪ੍ਰਾਪਤ ਕੀਤਾ, 63 ਕਿਲੋਗ੍ਰਾਮ ਭਾਰ ਵਰਗ ’ਚ ਵਿਸਾਖਾ ਐਸਟੀਸੀ ਬਾਦਲ ਨੇ ਸੋਨ ਤਮਗਾ ਪ੍ਰਾਪਤ ਕੀਤਾ, 66 ਕਿਲੋਗ੍ਰਾਮਗ੍ਰਾਮ ਭਾਰ ਵਰਗ ’ਚ ਕੋਮਲਪ੍ਰੀਤ ਮੋਹਾਲੀ ਨੇ ਸੋਨ ਤਮਗਾ ਪ੍ਰਾਪਤ ਕੀਤਾ, 70 ਕਿਲੋਗ੍ਰਾਮ ਭਾਰ ਵਰਗ ’ਚ ਖੁਸੀ ਵੱਲੋਂ ਸੋਨ ਤਮਗਾ ਪ੍ਰਾਪਤ ਕੀਤਾ ਗਿਆ ਅਤੇ 75 ਕਿਲੋਗ੍ਰਾਮ ਭਾਰ ਵਰਗ ’ਚ ਕੋਮਲ ਮਲੇਰਕੋਟਲਾ ਵੱਲੋਂ ਸੋਨ ਤਮਗਾ ਪ੍ਰਾਪਤ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਉਪਰੋਕਤ ਚੈਂਪੀਅਨਸਿੱਪ ’ਚੋਂ ਸੋਨ ਤਮਗਾ ਜੇਤੂ ਖਿਡਾਰਨਾਂ ਨੋਇਡਾ ਵਿਖੇ 20 ਦਸੰਬਰ ਤੋਂ ਹੋ ਰਹੀ ਸੀਨੀਅਰ ਰਾਸ਼ਟਰੀ ਚੈਂਪੀਅਨਸਿੱਪ ’ਚ ਭਾਗ ਲੈਣਗੀਆਂ। ਇਸ ਚੈਂਪੀਅਨਸਿੱਪ ਨੂੰ ਕਰਵਾਉਣ ’ਚ ਰਣਬੀਰ ਸਿੰਘ ਢੰਡੇ ਬਲਾਕ ਐਕਸਟੈਸ਼ਨ ਐਜੂਕੇਟਰ, ਬਲਰਾਜ ਸਿੰਘ ਸਿੱਧੂ ਪ੍ਰਧਾਨ ਸਪੋਰਟਸ ਕਲੱਬ ਦੱਲਣਵਾਲ, ਮੁਹੰਮਦ ਤਾਹਿਰ ਮੀਤ ਪ੍ਰਧਾਨ, ਪ੍ਰਦੀਪ ਕੁਮਾਰ, ਮੁਹੰਮਦ ਹਨੀਫ ਆਜਾਦ, ਹਰਵਿੰਦਰ ਸਿੰਘ ਮਾਨ, ਸਤਨਾਮ ਸਿੰਘ ਸਿੱਧੂ ਆਦਿ ਦਾ ਵਿਸ਼ੇਸ ਸਹਿਯੋਗ ਰਿਹਾ।