ਦੋਆਬਾ ਕਾਲਜ ਵਿਖੇ 7 ਦਿਨਾਂ ਆਡੀਓ ਅਤੇ ਸਾਊਂਡ ਪ੍ਰੋਡੈਕਸ਼ਨ’ਤੇ ਵਰਕਸ਼ਾਪ ਅਯੋਜਤ

ਦੋਆਬਾ ਕਾਲਜ ਦੇ ਪੀਜੀ ਡਿਪਾਰਟਮੈਂਟ ਆਫ ਜਰਨਾਜ਼ਿਲਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ ਬੀਏਜੇਐਮਸੀ ਅਤੇ ਐਮਏਜੇਐਮਸੀ ਦੇ ਵਿਦਿਆਰਥੀਆਂ ਦੇ ਲਈ 7 ਦਿਨਾਂ ਆਡੀਓ ਅਤੇ ਸਾਊਂਡ ਪ੍ਰੋਡੈਕਸ਼ਨ ’ਤੇ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਸੁਖਦੀਪ ਸਿੰਘ—ਅਨਹਦ ਸਟੂਡੀਓ ਅਤੇ ਸ਼੍ਰੀ ਕੁਨਾਲ ਅਗਰਵਾਲ— ਸੋਨਿਕ ਕਲਚਰ ਬਤੌਰ ਕਾਰਜਸ਼ਾਲਾ ਸੰਚਾਲਨ  ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ—ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।

ਦੋਆਬਾ ਕਾਲਜ ਵਿਖੇ 7 ਦਿਨਾਂ ਆਡੀਓ ਅਤੇ ਸਾਊਂਡ ਪ੍ਰੋਡੈਕਸ਼ਨ’ਤੇ ਵਰਕਸ਼ਾਪ ਅਯੋਜਤ
ਦੋਆਬਾ ਕਾਲਜ ਵਿੱਖੇ ਅਯੋਜਤ ਵਰਕਸ਼ਾਪ ਵਿਦਿਆਰਥੀਆਂ ਨੂੰ ਕੰਮ ਕਰਵਾਉਂਦੇ ਹੋਏ ਸੁਖਦੀਪ ਸਿੰਘ ਅਤੇ ਕੁਨਾਲ ਅਗਰਵਾਲ। 

ਜਲੰਧਰ, 15 ਮਾਰਚ, 2024: ਦੋਆਬਾ ਕਾਲਜ ਦੇ ਪੀਜੀ ਡਿਪਾਰਟਮੈਂਟ ਆਫ ਜਰਨਾਜ਼ਿਲਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ ਬੀਏਜੇਐਮਸੀ ਅਤੇ ਐਮਏਜੇਐਮਸੀ ਦੇ ਵਿਦਿਆਰਥੀਆਂ ਦੇ ਲਈ 7 ਦਿਨਾਂ ਆਡੀਓ ਅਤੇ ਸਾਊਂਡ ਪ੍ਰੋਡੈਕਸ਼ਨ ’ਤੇ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸੁਖਦੀਪ ਸਿੰਘ—ਅਨਹਦ ਸਟੂਡੀਓ ਅਤੇ ਕੁਨਾਲ ਅਗਰਵਾਲ— ਸੋਨਿਕ ਕਲਚਰ ਬਤੌਰ ਕਾਰਜਸ਼ਾਲਾ ਸੰਚਾਲਨ  ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ—ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਮੀਡੀਆ ਇੰਡਸਟ੍ਰੀ ਵਿੱਚ ਜਰਨਾਲਿਜ਼ਮ ਦੇ ਵਿਦਿਆਰਥੀਆਂ ਨੂੰ ਬੋਲਚਾਲ ਦੇ ਤੌਰ ਤਰੀਕੇ, ਵੱਖ—ਵੱਖ ਆਡੀਓ ਦੇ ਬਾਰੀਕਿਆਂ ਅਤੇ ਸਾਊਂਡ ਪ੍ਰੋਡੈਕਸ਼ਨ ਦੀ ਤਕਨੀਕੀ ਪਹੁਲਿਆਂ ਦੇ ਕੰਪੋਨੈਂਟਸ ਬਾਰੇ ਜਾਣਕਾਰੀ ਹੋਣਾ ਬਹੁਤ ਹੀ ਜ਼ਰੂਰੀ ਹੈ ਜਿਸ ਦੇ ਲਈ ਇਹ ਵਰਕਸ਼ਾਪ ਇਨ੍ਹਾਂ ਖੇਤਰਾਂ ਦੇ ਮਾਹੀਰਾਂ ਰਾਹੀਂ ਲਗਾਈ ਜਾ ਰਹੀ ਹੈ । ਡਾ. ਭੰਡਾਰੀ ਨੇ ਕਿਹਾ ਕਿ ਇਸ ਕੜੀ ਵਿੱਚ ਜਰਲਾਲਿਜ਼ਮ ਦੇ ਵਿਦਿਆਰਥੀਆਂ ਨੂੰ ਹੋਰ ਵੀ ਵਧੀਆ ਬਣਾਉਣ ਦੇ ਲਈ ਪ੍ਰਾਧਿਆਪਕ ਅਤੇ ਟੈਕਨੀਸ਼ੀਅਨ ਸਮੇਂ—ਸਮੇਂ ‘ਤੇ ਕਾਲਜ ਵਿੱਚ ਬਣੇ ਹੋਏ ਕਮਿਊਨਿਟੀ ਰੇਡੀਓ ਰਾਬਤਾ ਅਤੇ ਸ਼੍ਰੀ ਯਸ਼ਰਾਜ ਚੋਪੜਾ ਸਟੂਡੀਓ ਵਿੱਚ ਬਖੂਬੀ ਕੰਮ ਕਰਵਾਉਂਦੇ ਹਨ ।

ਸੁਖਦੀਪ ਸਿੰਘ ਅਤੇ ਸ਼੍ਰੀ ਕੁਨਾਲ ਅਗਰਵਾਲ ਨੇ ਵਿਦਿਆਰਥੀਆਂ ਨੂੰ ਥੈ੍ਰਟਿਕਲੀ ਅਤੇ ਪ੍ਰੈਕਟੀਕਲੀ ਆਡੀਓ ਰਿਕਾਰਡਿੰਗ, ਸਾਊਂਡ ਕਵਾਲਿਟੀ, ਡਬਿੰਗ ਤੀ ਤਕਨੀਕ, ਵਾਇਸ ਓਵਰ ਦੇ ਪਹਿਲੂਆਂ ਅਤੇ ਵਾਇਸ ਮਾਡੂਲਸ ਸਟੋਰੀ ਟੈਲਿੰਗ ਤਕਨੀਕ, ਸਾਊਂਡ ਐਡੀਟਿੰਗ ਅਤੇ ਵੱਖ—ਵੱਖ ਪਰਫਾਰਮੈਂਟ ਵਿੱਚ ਸਾਊਂਡ ਇਫੈਕਟਸ ਲਗਾਉਣ ਦੇ ਤੌਰ ਤਰੀਕੇ ਦੱਸੇ । ਉਨ੍ਹਾਂ ਨੇ ਕਿਹਾ ਕਿ ਸਾਊਂਡ ਪ੍ਰੋਡੈਕਸ਼ਨ ਦੀ ਵੱਖ—ਵੱਖ ਤਕਨੀਕਾਂ ਨਾਲ ਅਸੀਂ ਕਿਸੀ ਵੀ ਸੀਨ, ਟੀਵੀ ਅਤੇ ਕਿਸੀ ਵੀ ਫਿਲਮ ਦੇ ਵੱਖ—ਵੱਖ ਪ੍ਰਕਾਰ ਦੇ ਸਾਊਂਡ ਇਫੈਕਟਸ ਪਾ ਕੇ ਵੱਖ ਵੱਖ ਮਾਹੌਲ ਜਿਵੇਂ ਕਿ ਕਾਮੇਡੀ, ਡਰਾਵਣੇ ਸੀਨ ਆਦਿ ਦਾ ਪ੍ਰਭਾਵ ਦਿਖਾ ਸਕਦੇ ਹਨ ।

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਸਿਮਰਨ ਸਿੱਧੂ ਨੇ ਦੋਵਾਂ ਰਿਸੋਰਸ ਪਰਸਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।