ਦੋਆਬਾ ਕਾਲਜ ਜਲੰਧਰ ਵਿੱਚ ਐਨਐਸਐਸ ਵੱਲੋਂ 7 ਦਿਨਾਂ ਦਾ ਵਿਸ਼ੇਸ਼ ਕੈਂਪ ਅਰੰਭ
ਜਲੰਧਰ, 7 ਜਨਵਰੀ 2026: ਦੋਆਬਾ ਕਾਲਜ, ਜਲੰਧਰ ਦੇ ਐਨਐਸਐਸ ਵਿਭਾਗ ਵੱਲੋਂ ਦੇਸ਼ ਦੇ ਡਿਜੀਟਲ ਸਾਖਰਤਾ ਵਿੱਚ ਨੌਜਵਾਨਾਂ ਦੀ ਭੂਮਿਕਾ ’ਤੇ 7—ਦਿਨਾਂ ਦਾ ਵਿਸ਼ੇਸ਼ ਐਨਐਸਐਸ ਕੈਂਪ ਦਾ ਅਰੰਭ ਕੀਤਾ ਗਿਆ ਜਿਸ ਵਿੱਚ ਰਾਜੀਵ ਧਮੀਜਾ ਸਾਬਕਾ ਵਿਦਿਆਰਥੀ, ਵਾਤਾਵਰਣਵਾਦੀ ਅਤੇ ਸਮਾਜ ਸੇਵੀ ਪ੍ਰਧਾਨ ਸੂਰਯ ਇੰਕਲੈਵ ਵੈਲਫੇਅਰ ਸੋਸਾਇਟੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ— ਐਨਐਸਐਸ ਸੰਯੋਜਕ, ਪ੍ਰੋਗ੍ਰਾਮ ਅਫਸਰਾਂ— ਡਾ. ਰਾਕੇਸ਼ ਕੁਮਾਰ, ਪ੍ਰੋ. ਰਜਨੀ ਧੀਰ ਅਤੇ ਪ੍ਰੋ. ਵਿਕਾਸ ਜੈਨ, ਵਲੰਟੀਅਰਜ਼ ਅਤੇ ਵਿਦਿਆਰਥੀਆਂ ਨੇ ਕੀਤਾ ।
ਮੁੱਖ ਮਹਿਮਾਨ ਰਾਜੀਵ ਧਮੀਜਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਟੀਮ ਦੇ ਨਾਲ ਵਾਤਾਵਰਣ ਸੁਰੱਖਿਆ ਅਤੇ ਟਿਕਾਊ ਵਿਕਾਸ ਦੇ ਕੰਮਾਂ ਦੇ ਅੰਤਰਗਤ ਸਖ਼ਤ ਮਿਹਨਤ ਨਾਲ ਰਾਜ਼ ਦੇ ਹਾਈਵੇ ਦੇ ਨਾਨ ਕੰਸਟ੍ਰਕਸ਼ਨ ਜੋਨ ਸੰਭਾਲ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਤਾਕਿ ਵਾਤਾਵਰਣ ਨੂੰ ਸੁਰੱਖਿਅਤ ਕੀਤਾ ਜਾ ਸਕੇ । ਉਨ੍ਹਾਂ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਨੌਜਵਾਨਾਂ ਦੀ ਬਹੁਤ ਵੱਡੀ ਭੂਮਿਕਾ ਹੈ । ਇਸਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ਨਾਲ ਜੁੜਨ, ਪ੍ਰਦੁਸ਼ਣ, ਵੇਸਟ ਮੈਨੇਜਮੈਂਟ ਅਤੇ ਸਾਫ—ਸਫਾਈ ਦੇ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਐਨਐਸਐਸ ਦੇ ਵਲੰਟੀਅਰਜ਼ ਨੂੰ ਕਿਹਾ ਕਿ ਇਹ ਬਹੁਤ ਹੀ ਜ਼ਰੂਰੀ ਹੈ ਕਿ ਵਿਦਿਆਰਥੀ ਆਪਣੇ ਆਕਾਦਮਿਕ ਗਿਆਨ ਦੇ ਨਾਲ ਸਮਾਜ ਸੇਵਾ ਦੇ ਭਾਵ ਨੂੰ ਅਪਣਾ ਕੇ ਸਮਾਜ ਕਲਿਆਣ ਦੇ ਲਈ ਆਪਣਾ ਸਾਕਾਰਾਤਮਕ ਯੋਗਦਾਨ ਦੇਣ । ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀਆਂ ਨੂੰ ਕੈਂਪ ਦੇ ਦੌਰਾਨ ਮੋਬਾਇਲ ਫੋਨ ਨੂੰ ਘੱਟ ਤੋਂ ਘੱਟ ਇਸਤੇਮਾਲ ਕਰਨ ਦੇ ਲਈ ਪ੍ਰੇਰਿਤ ਕੀਤਾ ਤਾਕਿ ਉਹ ਆਪਣੇ ਸਾਮਾਜਿਕ ਕੰਮ ਨੂੰ ਪੂਰੇ ਤਰੀਕੇ ਨਾਲ ਕਰ ਸਕਣ । ਸੰਯੋਜਕ ਡਾ. ਅਰਸ਼ਦੀਪ ਸਿੰਘ ਨੇ ਹਾਜ਼ਰ ਨੂੰ ਇਸ ਐਨਐਸਐਸ ਦੇ 7 ਦਿਨਾਂ ਕੈਂਪ ਦੇ ਦੌਰਾਨ ਕਰਵਾਈ ਜਾਣ ਵਾਲੀ ਸਮਾਜ ਕਲਿਆਣ ਦੀ ਵੱਖ—ਵੱਖ ਗਤੀਵਿਧੀਆਂ ’ਤੇ ਚਾਨਣਾ ਪਾਇਆ ।
ਇਸ ਦੌਰਾਨ ਕਾਲਜ ਦੇ ਐਨਐਸਐਸ ਯੂਨਿਟ ਵੱਲੋਂ ਪਿੱਛਲੇ ਸਾਲ ਕਰਵਾਏ ਗਏ ਵੱਖ—ਵੱਖ ਸਮਾਜ ਕਲਿਆਣ ਦੀ ਗਤੀਵਿਧੀਆਂ ਦਾ ਮਨੋਰਮ ਵੀਡੀਓ ਵੀ ਦਿਖਾਇਆ ਗਿਆ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ ਅਤੇ ਪ੍ਰੋਗ੍ਰਾਮ ਅਫਸਰਾਂ ਨੇ ਰਾਜੀਵ ਧਮੀਜਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਡਾ. ਰਾਕੇਸ਼ ਕੁਮਾਰ ਨੇ ਹਾਜ਼ਰ ਦਾ ਧੰਨਵਾਦ ਕੀਤਾ । ਇਸ ਤੋਂ ਬਾਅਦ ਐਨਐਸਐਸ ਦੇ ਵਲੰਟੀਅਰਜ਼ ਨੂੰ ਕਾਲਜ ਦੇ ਬੋਟੈਨਿਕਲ ਗਾਰਡਨ ਵਿੱਚ ਲੈ ਜਾਇਆ ਗਿਆ ਜਿਥੇ ਡਾ. ਰਾਕੇਸ਼ ਕੁਮਾਰ ਨੇ ਵੱਖ—ਵੱਖ ਮੈਡਿਸਨਲ ਪਲਾਂਟਸ ਦੀ ਜਾਣਕਾਰੀ ਦਿੱਤੀ ਅਤੇ ਆਰਗੇਨਿਕ ਕੰਪੋਸਟ ਮਸ਼ੀਨ ਅਤੇ ਵਰਮੀ ਕੰਪੋਸਟ ਦੇ ਬਾਰੇ ਵਿੱਚ ਵਿਸਥਾਰ ਨਾਲ ਦੱਸਿਆ ।
City Air News 

