ਦੋਆਬਾ ਕਾਲਜ ਜਲੰਧਰ ਵਿੱਚ 7 ਦਿਨਾਂ ਦਾ ਵਿਸ਼ੇਸ਼ ਐਨਐਸਐਸ ਕੈਂਪ ਸਮਾਪਤ

ਦੋਆਬਾ ਕਾਲਜ ਜਲੰਧਰ ਵਿੱਚ 7 ਦਿਨਾਂ ਦਾ ਵਿਸ਼ੇਸ਼ ਐਨਐਸਐਸ ਕੈਂਪ ਸਮਾਪਤ
ਦੋਆਬਾ ਕਾਲਜ ਵਿੱਚ ਅਯੋਜਤ ਵਿਸ਼ੇਸ਼ ਐਨਐਸਐਸ ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਡਾ. ਸੁਰਜੀਤ ਲਾਲ ਹਾਜ਼ਰ ਨੂੰ ਸੰਬੋਧਤ ਕਰਦੇ ਹੋਏ ।

ਜਲੰਧਰ, 22 ਜਨਵਰੀ, 2026: ਦੋਆਬਾ ਕਾਲਜ, ਜਲੰਧਰ ਦੇ ਐਨਐਸਐਸ ਵਿਭਾਗ ਵੱਲੋਂ ਦੇਸ਼ ਦੇ ਡਿਜੀਟਲ ਸਾਖਰਤਾ ਵਿੱਚ ਨੌਜਵਾਨਾਂ ਦੀ ਭੂਮਿਕਾ ’ਤੇ ਆਧਾਰਿਤ 7—ਦਿਨਾਂ ਦਾ ਵਿਸ਼ੇਸ਼ ਐਨਐਸਐਸ ਕੈਂਪ ਦਾ ਸਮਾਪਤੀ ਸਮਾਰੋਹ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਸੁਰਜੀਤ ਲਾਲ (ਕਾਲਜ ਦੇ ਸਾਬਕਾ ਵਿਦਿਆਰਥੀ)— ਸੈਕ੍ਰੇਟਰੀ ਰੇਡ ਕਰਾੱਸ ਸੋਸਾਇਟੀ ਜਲੰਧਰ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ—ਸੰਯੋਜਨ ਐਨਐਸਐਸ, ਪ੍ਰੋਗ੍ਰਾਮ ਅਫਸਰਾਂ ਅਤੇ ਐਨਐਸਐਸ ਦੇ ਵਲਅੰਟੀਅਰਜ਼ ਨੇ ਕੀਤਾ । 
    ਆਪਣੇ ਸੰਬੋਧਨ ਵਿੱਚ ਡਾ. ਸੁਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੇ ਜੀਵਨ ਦੇ ਉਦੇਸ਼ ਨੂੰ ਪ੍ਰਾਪਤ ਕਰਨ ਦੇ ਲਈ ਇਕਾਗਰਤਾ ਨਾਲ ਸਖ਼ਤ ਮਿਹਨਤ ਕਰਕੇ ਆਪਣ ਉਦੇਸ਼ ਨੂੰ ਪ੍ਰਾਪਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕਦੇ ਵੀ ਅਸਫਲਤਾ, ਨਾਕਾਰਾਤਮਕਤਾ ਸੋਚ ਅਤੇ ਆਲੋਚਨਾਂ ਤੋਂ ਘਬਰਾਉਣਾ ਨਹੀ ਂਚਾਹੀਦਾ ਬਲਕਿ ਸਾਕਾਰਾਤਮਕ ਵਿਚਾਰਧਾਰਾ ਨੂੰ ਅਪਣਾ ਕੇ ਹਰੇਕ ਰੁਕਾਵਟ ਨੂੰ ਪਾਰ ਕਰਨਾ ਚਾਹੀਦਾ ਹੈ । ਡਾ. ਅਰਸ਼ਦੀਪ ਸਿੰਘ ਨੇ ਇਸ ਦੌਰਾਨ ਇਸ ਵਿਸ਼ੇਸ਼ 7—ਦਿਨਾਂ ਐਨਐਸਐਸ ਕੈਂਪ ਵਿੱਚ ਕਰਵਾਈ ਗਈ ਵੱਖ—ਵੱਖ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ । 
    ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਐਨਐਸਐਸ ਦੇ ਵਲਅੰਟੀਅਰਜ਼ ਨੂੰ ਨਿਸਵਾਰਥ ਸੇਵਾ ਦੀ ਭਾਵਨਾ ਨਾਲ ਸਮਾਜ ਦੀ ਭਲਾਈ ਅਤੇ ਉਨੱਤੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਕਾਲਜ ਦੀ ਐਨਐਸਐਸ ਟੀਮ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਵਿਦਿਆਰਥੀਆਂ ਦੇ ਵਿਅਕਤੀਤਵ ਨੂੰ ਨਿਖਾਰਣ ਦੇ ਲਈ ਇਸ ਕੈਂਪ ਦਾ ਅਯੋਜਨ ਕੀਤਾ । 
    ਇਸ ਦੌਰਾਨ ਇਸ ਕੈਂਪ ਵਿੱਚ ਵਧੀਆ ਪ੍ਰਦਰਸ਼ਣ ਕਰਨ ਵਾਲੇ ਐਨਐਸਐਸ ਦੇ ਵਲਅੰਟੀਅਰਜ਼, ਵਿਦਿਆਰਥੀ ਲਕਯਸ਼ ਨੂੰ ਬੇਸਟ ਮੇਲ ਵਲਅੰਟੀਅਰ ਅਤੇ ਪ੍ਰਿਯੰਕਾ ਨੂੰ ਬੇਸਟ ਫਿਮੇਲ ਵਲਅੰਟੀਅਰ ਦੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ । 
     ਰੇਡ ਕਰਾੱਸ ਸੋਸਾਇਟੀ ਵੱਲੋਂ 5 ਐਨਐਸਐਸ ਦੇ ਵਲਅੰਟੀਅਰਜ਼ ਵਿਦਿਆਰਥੀ — ਸਿਧਾਰਥ, ਪੂਜਾ, ਲਕਸ਼ਯ, ਪ੍ਰਿਯੰਕਾ ਅਤੇ ਵਿਵੇਕ ਨੂੰ ਸਨਮਾਨਿਤ ਕੀਤਾ ਗਿਆ । ਡਾ. ਰਾਕੇਸ਼ ਕੁਮਾਰ ਨੇ ਧਨਵਾਦ ਪ੍ਰਸਤਾਵ ਪੇਸ਼ ਕੀਤਾ ।