ਦੁਆਬਾ ਕਾਲਜ ਵਿੱਖੇ 66ਵਾਂ ਕਾਨਵੋਕੇਸ਼ਨ ਅਯੋਜਤ

ਦੁਆਬਾ ਕਾਲਜ ਵਿੱਖੇ 66ਵਾਂ ਕਾਨਵੋਕੇਸ਼ਨ ਅਯੋਜਤ
ਦੁਆਬਾ ਕਾਲਜ ਵਿਖੇ ਅਯੋਜਤ ਕਾਨਵੋਕੇਸ਼ਨ ਸਮਾਰੋਹ ਵਿੱਚ ਜੀਐਨਡੀਯੂ ਦੇ ਮੈਰਿਟ ਹੋਲਡਰ ਵਿਦਿਆਰਥੀਆਂ ਨਾਲ ਮੁੱਖ ਮਹਿਮਾਨ ਮੇਜਰ ਜਨਰਲ ਅਨੁਰਾਗ ਛਿੱਬਰ, ਚੰਦਰ ਮੋਹਨ, ਆਲੋਕ ਸੋਂਧੀ,  ਡਾ. ਪ੍ਰਦੀਪ ਭੰਡਾਰੀ ਅਤੇ ਡਾ. ਸੁਸ਼ਮਾ ਚਾਵਲਾ। ਨਾਲ ਹੀ ਮੁੱਖ ਮਹਿਮਾਨ ਮੇਜਰ ਜਨਰਲ ਅਨੁਰਾਗ ਛਿੱਬਰ ਨੂੰ ਦੁਆਬਾ ਅਵਾਰਡ ਨਾਲ ਸੰਮਾਨਤ ਕਰਦੇ ਹੋਏ ਉਪਰੋਕਤ ਗਣਮਾਣ।

ਜਲੰਧਰ, 18 ਮਾਰਚ, 2023: ਦੁਆਬਾ ਕਾਲਜ ਦੇ ਵੀਰੇਂਦਰ ਸਭਾਗਾਰ ਵਿਖੇ ਕਾਲਜ ਵਿੱਚ 66ਵੇਂ ਕਾਨਵੋਕੇਸ਼ਨ ਸਮਾਰੋਹ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਮੇਜਰ ਜਨਰਲ ਅਨੁਰਾਗ ਛਿੱਬਰ, ਵੀਐਸਐਮ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸੁਵਾਗਤ ਆਰੀਆ ਸਿਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਸਮਿਤੀ ਦੇ ਪ੍ਰਧਾਨ ਚੰਦਰ ਮੋਹਨ, ਆਲੋਕ ਸੋਂਧੀ- ਮਹਾਸਚਿਵ, ਡਾ. ਸੁਸ਼ਮਾ ਚਾਵਲਾ- ਉਪ-ਪ੍ਰਧਾਨ, ਕਾਲਜ ਪ੍ਰਬੰਧਕੀ ਸਮਿਤੀ, ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਇਰਾ ਸ਼ਰਮਾ, ਡਾ. ਸੁਰਿੰਦਰ ਸ਼ਰਮਾ ਅਤੇ ਡਾ. ਰਾਜੀਵ ਖੋਸਲਾ- ਸੰਯੋਜਕਾਂ, ਰਿਸੈਪਸ਼ਨ ਕਮੇਟੀ ਅਤੇ ਪ੍ਰਾਅਧਿਆਪਕਾਂ ਨੇ ਕੀਤਾ।  

ਸਮਾਰੋਹ ਦਾ ਸ਼ੁਭ ਆਰੰਭ ਸ਼ਮਾ ਰੋਸ਼ਨ ਦੀ ਰਸਮ ਅਤੇ ਦੁਆਬਾ ਜੈਗਾਨ ਨਾਲ ਕੀਤਾ ਗਿਆ। ਮੁੱਖ ਮਹਿਮਾਨਾਂ ਦਾ ਸੁਆਗਤ ਕਰਦਿਆਂ ਹੋਇਆਂ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਹ ਬੜੇ ਮਾਣ ਦੀ ਗੱਲ ਹੈ ਕਿ ਕਾਲਜ ਦੇ ਨਾਮਵਰ ਪੂਰਵ ਵਿਦਿਆਰਥੀ ਮੇਜਰ ਜਨਰਲ ਅਨੁਰਾਗ ਛਿੱਬਰ ਨੂੰ ਆਪਣੇ ਵਿੱਚ ਪਾ ਕੇ ਸਾਰਾ ਦੋਆਬਾ ਪਰਿਵਾਰ ਬੜਾ ਮਾਣ ਮਹਿਸੂਸ ਕਰ ਰਿਹਾ ਹੈ। ਸਮਾਰੋਹ ਦੀ ਅੱਧਕਸ਼ਤਾ ਕਰਦੇ ਹੋਏ ਚੰਦਰ ਮੋਹਨ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਨੂੰ ਸਾਰੀਆਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਉਹ ਕਿਸ ਥਾਂ ਤੋਂ ਕਿਸ ਧਰਤੀ ਤੋਂ ਆਏ ਹਨ ਜਦਕਿ ਉਨਾਂ ਨੂੰ ਆਪਣੇ ਜ਼ਹਨ ਵਿੱਚ ਇਹ ਰਖਣਾ ਚਾਹੀਦਾ ਹੈ ਕਿ ਉਨਾਂ ਨੇ ਆਪਣੇ ਜੀਵਨ ਵਿੱਚ ਕਿਸ ਮੁਕਾਮ ਤੇ ਪਹੁੰਚਨਾ ਹੈ। ਉਨਾਂ ਨੇ ਹਾਜ਼ਰ ਸਾਰੀਆਂ ਨੂੰ ਕਾਲਜ ਦੇ ਨਾਮਵਰ ਪੂਰਵ ਵਿਦਿਆਰਥੀ ਮੇਜਰ ਜਨਰਲ ਅਨੁਰਾਗ ਛਿੱਬਰ ਦੇ ਜੀਵਨ ਤੋਂ ਪ੍ਰੇਰਣਾ ਲੇ ਕੇ ਸਫਲਤਾ ਦੇ ਨਵੇਂ ਮੁਕਾਮ ਸਥਾਪਤ ਕਰਨੇ ਦੇ ਲਈ ਪ੍ਰੇਰਿਤ ਕੀਤਾ। 


ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਾਨਵੋਕੇਸ਼ਨ ਰਿਪੋਰਟ ਪੜਦੇ ਹੋਏ ਕਾਲਜ ਦੇ ਟੀਚਿੰਗ, ਨਾਨ ਟੀਚਿੰਗ, ਖੇਲ ਕੂਦ ਗਤਿਵਿਧਿਆਂ ਆਦੀ ਦੇ ਬਾਰੇ ਵਿੱਚ ਵਿਸਤਾਰ ਨਾਲ ਵਿਅੋਰਾ ਦਿੰਦੇ ਹੋੋਏ ਕਿਹਾ ਕਿ ਵਰਤਮਾਨ ਤਕਨੀਕ ਦੇ ਦੌਰ ਵਿੱਚ ਕਾਲਜ ਦੀ ਐਡਮਿਨਿਸਟ੍ਰੇਸ਼ਨ ਅਤੇ ਪੜ ਰਹੇ ਵਿਦਿਆਰਥੀਆਂ ਦੀ ਸਹੂਲੀਅਤ ਦੇ ਲਈ ਕੁਛ ਮਹੱਤਵਪੂਰਨ ਸਾਫਟਵੇਅਰ ਮਾਡਿਊਲਸ ਵਿਕਸਿਤ ਕੀਤੇ ਗਏ ਹਨ ਤਾਕਿ ਉਨਾਂ ਨੂੰ ਅਤੇ ਉਨਾਂ ਦੇ ਅਭਿਭਾਵਕਾਂ ਨੂੰ ਸਮੇਂ ਸਮੇਂ ਤੇ ਵਿਦਿਆਰਥੀਆਂ ਦੀ ਪ੍ਰੋਗਰੇਸ ਰਿਪੋਰਟ ਦਿੱਤੀ ਜਾ ਸਕੇ। ਇਸਦੇ ਨਾਲ ਹੀ ਕਾਲਜ ਦੇ ਵਾਤਾਵਰਣ ਦੇ ਪ੍ਰਤੀ ਜਾਗਰੂਕ ਕਰਨੇ ਦੇ ਲਈ ਵਾਟਰ ਹਾਰਵੇਸਟਿੰਗ, ਸਾਲਿਡ ਅਤੇ ਵੇਸਟ ਮੈਨੇਜਮੇਂਟ ਪ੍ਰੋਜੇਕਟਸ, ਸੋਲਰ ਲਾਇਟਿੰਗ ਆਦਿ ਸਥਾਪਤ ਕੀਤੀ ਗਏ ਹਨ। 

ਮੁੱੱਖ ਮਹਿਮਾਨ ਮੇਜਰ ਜਨਰਲ ਅਨੁਰਾਗ ਛਿੱਬਰ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਸਦਾ ਹੀ ਵੱਡਾ ਟੀਚਾ ਰਖਨਾ ਚਾਹੀਦਾ ਹੈ ਅਤੇ ਉਸ ਤੇ ਕੜੀ ਮੇਹਨਤ ਕਰ ਕੇ ਹੁਣ ਮੁਕਾਬਲਾ ਹੋਵੇਗਾ ਦੇ ਉਤਸ਼ਾਹਵਰਧਕ ਨਾਰੇ ਨਾਲ ਜੀਵਨ ਦੀਆਂ ਨਵੀਆਂ ਉਂਚਾਈਆਂ ਨੂੰ ਨੂੰ ਛੂਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਦੇਸ਼ ਪ੍ਰਗਤੀ ਦੇ ਰਾਹ ਦੇ ਲਈ ਤਿਆਰ ਹੈ ਇਸ ਲਈ ਅੱਜ ਭਾਰਤ ਦੀ ਅਰਥਵਿਵਸਥਾ ਦਸਵੇਂ ਸਥਾਨ ਤੋਂ ਉਛਲ ਕੇ ਯੂਨਾਇਟੇਡ ਕਿੰਗਡਮ ਅਤੇ ਰੂਸ ਨੂੰ ਪਛਾੜ ਕੇ ਪੰਜਵੇਂ ਸਥਾਨ ਤੇ ਆ ਗਈ ਹੈ। ਉਨਾਂ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਇਸ ਨੂੰ ਹੋਰ ਵੀ ਉਂਚਾਈਆਂ ਤੇ ਲੈ ਕੇ ਜਾਣ ਲਈ ਡਿਗਰੀ ਪ੍ਰਾਪਤ ਕਰ ਚੁੱਕੇ ਵਿਦਿਆਰਥੀਆਂ ਦੀ ਵਿਸ਼ੇਸ਼ ਭੂਮਿਕਾ ਹੈ। ਇਸ ਮੌਕੇ ਤੇ ਲਾਭ ਉਠਾਂਦੇ ਹੋਏ ਵਿਦਿਆਰਥੀਆਂ ਨੂੰ ਆਪਣੇ ਆਪ ਨੂੰ ਨਵੇ ਸਿਕਲ ਹਾਸਿੰਲ ਕਰ ਕੇ ਕਾਬਲ ਬਣਨਾ ਪਵੇਗਾ। ਇਸ ਮੌਕੇ ਤੇ ਚੰਦਰ ਮੋਹਨ, ਡਾ. ਸੁਸ਼ਮਾ ਚਾਵਲਾ, ਆਲੋਕ ਸੋਂਧੀ ਅਤੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਮੁੱਖ ਮਹਿਮਾਨ ਮੇਜਰ ਜਨਰਲ ਅਨੁਰਾਗ ਛਿੱਬਰ ਨੂੰ ਦੁਆਬਾ ਅਵਾਰਡ ਅਤੇ ਦੌਸ਼ਾਲਾ ਦੇ ਕੇ ਸੰਮਾਨਤ ਕੀਤਾ। 

ਇਸ ਅਵਸਰ ਤੇ ਸਾਲ 2020-21 ਅਤੇ 2021-22 ਦੇ ਕੁੱਲ 480 ਵਿਦਿਆਰਥੀਆਂ ਨੂੰ ਡਿਗਰੀਆਂ ਮੇਜਰ ਜਨਰਲ ਅਨੁਰਾਗ ਛਿੱਬਰ, ਚੰਦਰ ਮੋਹਨ, ਆਲੋਕ ਸੋਂਧੀ, ਡਾ. ਸੁਸ਼ਮਾ ਚਾਵਲਾ, ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਪ੍ਰਦਾਨ ਕੀਤੀ। ਇਸ ਮੌਕੇ ਤੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਆਦਿ ਹਾਜ਼ਿਰ ਸਨ। ਆਲੋਕ ਸੋਂਧੀ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।