ਦੁਆਬਾ ਕਾਲਜ ਵਿਖੇ ਜੋਨਲ ਜਿਓਗ੍ਰਾਫੀ ਕਿਵਜ਼ ਅਯੋਜਤ

ਦੁਆਬਾ ਕਾਲਜ ਵਿਖੇ ਜੋਨਲ ਜਿਓਗ੍ਰਾਫੀ ਕਿਵਜ਼ ਅਯੋਜਤ
ਦੁਆਬਾ ਕਾਲਜ ਵਿਖੇ ਅਯੋਜਤ ਜੋਨਲ ਜਿਓਗ੍ਰਾਫੀ ਕਿਵਜ਼ ਵਿੱਚ ਜੈਤੂ ਵਿਦਿਆਰਥੀਆਂ ਦੇ ਨਾਲ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ।

ਜਲੰਧਰ, 23 ਅਪ੍ਰੈਲ, 2021: ਦੋਆਬਾ ਕਾਲਜ ਦੀ ਜਿਓਗ੍ਰਾਫੀ ਐਸੋਸਿਏਸ਼ਨ ਆਫ ਪੰਜਾਬ ਜਿਓਗ੍ਰਾਫਰਸ  ਦੇ ਸਹਿਯੋਗ ਨਾਲ ਜਲੰਧਰ ਜ਼ੋਨ ਦੇ ਜਿਓਗ੍ਰਾਫੀ ਕਿਵਜ਼ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਗਾਤ ਡਾ. ਦਲਜੀਤ ਸਿੰਘ- ਵਿਭਾਗੁਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਜਿਓਗ੍ਰਾਫੀ ਵਿਭਾਗ ਅਜਿਹੇ ਕਿਵਜ਼ ਦੁਆਰਾ ਵਿਦਿਆਰਥੀਆਂ ਦੇ ਗਿਆਨ ਨੂੰ ਹੋਰ ਵੀ ਵਦਿਆ ਬਣਾਉਨ ਵਿੱਚ ਅੱਛਾ ਕਾਰਜ ਕਰ ਰਿਹਾ ਹੈ ਜਿਸ ਤੋਂ ਕਿ ਵਿਦਿਆਰਥੀਆਂ ਨੂੰ ਵੱਖ ਵੱਖ ਕੰਪੀਟੀਸ਼ਨਾ ਦੀ ਲਿੱਖਤ ਪ੍ਰੀਖਿਆ ਵਿੱਚ ਭਾਗ ਲੈਣ ਦਾ ਮੌਕਾ ਮਿਲਦਾ ਹੈ। ਇਸੇ ਉਦੇਸ਼ ਤੋਂ ਕਾਲਜ ਵਿੱਚ ਡੀਸੀਜੇ ਕੰਪੀਟੀਸ਼ਨ ਸੈਂਟਰ ਅਤੇ ਡੀਸੀਜੇ ਪ੍ਰਸਨੇਲਿਟੀ ਸੈਂਟਰ ਸਫਲਤਾਪੂਰਵਕ ਚਲਾਏ ਜਾ ਰਹੇ ਹਨ ਤਾਕਿ ਵਿਦਿਆਰਥੀਆਂ ਨੂੰ ਵੱਖ ਵੱਖ ਕੰਪੀਟੀਸ਼ਨਾ ਦੀ ਲਿੱਖਤ ਪ੍ਰੀਖਿਆ ਦੀ ਤਿਆਰੀ ਕਰਵਾਈ ਜਾ ਸਕੇ। ਇਸ ਜਿਓਗ੍ਰਾਫੀ ਕਿਵਜ਼ ਵਿੱਚ ਜਲੰਧਰ ਦੇ ਪੰਜ ਕਾਲਜਾਂ- ਡੀਏਵੀ ਕਾਲਜ, ਲਾਇਲਪੁਰ ਖਾਲਸਾ ਕਾਲਜ, ਦੋਆਬਾ ਕਾਲਜ ਅਤੇ ਡੀਏਵੀ ਯੂਨੀਵਰਸਿਟੀ ਦੀ ਟੀਮਾਂ ਨੇ ਪੰਜ ਰਾਉਂਡਸ ਫਿਜ਼ਿਕਲ, ਵਰਲਡ, ਪ੍ਰੇਕਿਟਕਲ, ਲੋਕੇਸ਼ਨਲ ਅਤੇ ਜਨਰਲ ਜਿਓਗ੍ਰਾਫੀ ਆਦਿ ਖੇਤਰਾਂ ਤੋਂ ਸਵਾਲ ਪੁੱਛੇ ਗਏ। ਇਸ ਕਿਵਜ਼ ਵਿੱਚ ਦੋਆਬਾ ਕਾਲਜ ਦੀ ਟੀਮ ਜੈਸਮੀਨ, ਰਾਘਵ ਅਤੇ ਸਿਮਰਨ ਨੇ ਪਹਿਲਾ, ਡੀਏਵੀ ਕਾਲਜ ਦੀ ਟੀਮ ਅਣਨਿਆ, ਹਰਸ਼ਾ ਅਤੇ ਨਿਕਿਤਾ ਨੇ ਦੂਸਰਾ ਅਤੇ ਖਾਲਸਾ ਕਾਲਜ ਦੀ ਟੀਮ ਰਾਜਦੀਪ, ਪਲਕਪ੍ਰੀਤ ਅਤੇ ਸੁਧੀਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਦਲਜੀਤ ਸਿੰਘ ਨੇ ਜੈਤੂ ਵਿਦਿਆਰਥੀਆਂ ਨੂੰ ਸੰਨਮਾਣ ਚਿੰਨ ਦੇ ਕੇ ਸੰਨਮਾਨਿਤ ਕੀਤਾ।