ਦੋਆਬਾ ਕਾਲਜ ਵਿਖੇ ਵਾਇਨ ਅਤੇ ਬੀਵਰੇਜ਼ ਇੰਡਸਟਰੀ ਤੇ ਵਰਕਸ਼ਾਪ ਅਯੋਜਤ

ਜਲੰਧਰ, 22 ਨਵੰਬਰ, 2021: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਟੂਰਿਜ਼ਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਵਲੋਂ ਵਾਇਨ ਅਤੇ ਬੀਵਰੇਜ ਇੰਡਸਟਰੀ ਤੇ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਮੁਕੇਸ਼ ਕੁਮਾਰ- ਨੋਰਥ ਏਰਿਆ ਸੇਲਸ ਅਤੇ ਮਾਰਕਟਿੰਗ ਹੈਡ- ਸੁਲਾ-ਵਾਈਨਯਾਰਡ, ਨਾਸਿਕ ਅਤੇ ਅਰੁਨ ਕੁਮਾਰ ਬਤੌਰ ਕਾਰਜਸ਼ਾਲਾ ਸੰਚਾਲਕ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਰਾਹੁਲ ਹੰਸ- ਵਿਭਾਗਮੁਖੀ, ਪ੍ਰਾਧਿਾਆਪਕਾਂ ਅਤੇ 65 ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਹਾਜ਼ਿਰੀ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਕਿਸੇ ਵੀ ਇੰਡਸਟਰੀ ਵਿੱਚ ਜਾਣ ਦੇ ਲਈ ਉਸ ਖੇਤਰ ਨਾਲ ਸਬੰਧਤ ਸਾਰੇ ਪਹਿਲੁਆਂ ਵਿੱਚ ਕਾਬਲ ਹੋਨਾ ਜ਼ਰੂਰੀ ਹੁੰਦਾ ਹੈ ਇਸੇ ਗੱਲ ਨੂੰ ਧਿਆਨ ਵਿੱਚ ਰਖਦੇ ਹੋਏ ਕਾਲਜ ਵਿੱਚ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਨੂੰ ਹੋਟਲ ਇੰਡਸਟਰੀ ਨਾਲ ਸਬੰਧਤ ਇਕ ਪਹਿਲੂ ਵਾਇਨ ਅਤੇ ਬੀਵਰੇਜ਼ ਇੰਡਸਟਰੀ ਨਾਲ ਸਬੰਧਤ ਵਰਕਸ਼ਾਪ ਕਰਵਾਈ ਗਈ। ਉਨਾਂ ਨੇ ਕਿਹਾ ਕਿ ਕਾਲਜ ਇਨਾਂ ਵਿਦਿਆਰਥੀਆਂ ਨੂੰ ਉਪਰੋਕਤ ਇੰਡਸਟਰੀ ਨਾਲ ਸਬੰਧਤ ਵੱਖ ਵੱਖ ਮਾਡਿਊਲਸ ਜਿਵੇਂ ਕਿ ਟੇਬਲ ਮੈਨਰਸ ਏਟੀਕੇਟਸ, ਪ੍ਰੋਫੈਸ਼ਨਲ ਸਰਵਿਸ ਸਿਕਲਸ, ਇੰਡਸਟਰੀਅਲ ਵਿਜ਼ਿਟਸ ਅਤੇ ਸੈਮੀਨਾਰਸ ਵੀ ਸਮੇਂ ਸਮੇਂ ਤੇ ਕਰਵਾਉਂਦਾ ਰਹਿੰਦਾ ਹੈ।
ਮੁਕੇਸ਼ ਕੁਮਾਰ ਅਤੇ ਅਰੁਣ ਕੁਮਾਰ ਨੇ ਵਿਦਿਆਰਥੀਆਂ ਨੂੰ ਪ੍ਰੇਕਿਟਕਲ ਤਰੀਕੇ ਨਾਲ ਵਾਇਨ ਨਾਲ ਸਬੰਧਤ ਵੱਖ ਵੱਖ ਸੈਂਸਰੀ ਤਕਨੀਕਸ ਜਿਵੇਂ ਕਿ ਪੈਲੇਟ ਜਿਵੇਂ ਕਿ ਤਾਲੂ ਟੇਸਟਿੰਗ ਮੈਥੇਡ, ਸਮੈਲ ਅਤੇ ਖੁਸ਼ਬੂ ਨਾਲ ਅਤੇ ਰੰਗ ਤੋਂ ਵਾਇਨ ਦੀ ਪਹਿਚਾਣ ਕਰਨਾ ਅਤੇ ਵਿਸਕਿੰਗ ਮੈਥੇਡ ਦੇ ਬਾਰੇ ਵੀ ਦਸਿਆ। ਉਨਾਂ ਨੇ ਵਾਇਨ ਸਰਵਿੰਗ, ਹੈਂਡਲਿੰਗ ਅਤੇ ਸਟੋਰਿੰਗ ਦੇ ਬਾਰੇ ਵੀ ਦਸਿਆ ਅਤੇ ਵਾਇਨ ਦੇ ਲਈ ਸਹੀ ਗਲਾਸਾਂ ਦੇ ਪ੍ਰਯੋਗ ਦੇ ਬਾਰੇ ਵੀ ਦਸਿਆ। ਪ੍ਰੋ. ਰਾਹੁਲ ਹੰਸ ਨੇ ਹਜ਼ਿਰੀ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪ੍ਰੋ. ਰਾਜੇਸ਼, ਪ੍ਰੋ. ਕੋਸ਼ਿਕੀ, ਪ੍ਰੋ. ਵਰੁਣ ਅਤੇ ਲੈਬ ਤਕਨੀਸ਼ਨ ਹਰਪ੍ਰੀਤ ਹਾਜ਼ਿਰ ਸਨ।