ਦੋਆਬਾ ਕਾਲਜ ਵਿਖੇ ਹੈਨਡਰਾਇਟਿੰਗ ਅਤੇ ਸਾਫਟ ਸਿਕਲਸ ਤੇ ਵਰਕਸ਼ਾਪ ਅਯੋਜਤ 

ਦੋਆਬਾ ਕਾਲਜ ਵਿਖੇ ਹੈਨਡਰਾਇਟਿੰਗ ਅਤੇ ਸਾਫਟ ਸਿਕਲਸ ਤੇ ਵਰਕਸ਼ਾਪ ਅਯੋਜਤ 
ਦੋਆਬਾ ਕਾਲਜ ਵਿਖੇ ਬੀਟੀਐਚਐਮ ਦੇ ਵਿਦਿਆਰਥੀਆਂ ਨੂੰ ਕਾਰਜ ਕਰਵਾਂਦੇ ਪਰਸਨੇਲਿਟੀ ਡਿਵੈਲਪਮੇਂਟ ਸੈਂਟਰ ਦੇ ਪ੍ਰਾਧਿਆਪਕਗਣ।

ਜਲੰਧਰ, 18 ਨਵੰਬਰ, 2021: ਦੋਆਬਾ ਕਾਲਜ ਦੇ ਪਰਸਨੇਲਿਟੀ ਡਿਵੈਲਪਮੇਂਟ ਸੈਂਟਰ ਵਲੋਂ ਬੀਟੀਐਚਐਮ ਦੇ 70 ਵਿਦਿਆਰਥੀਆਂ ਦੇ ਲਈ ਹੈਨਡਰਾਇਟਿੰਗ ਅਤੇ ਸਾਫਟ ਸਿਕਲਸ ਤੇ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਿਸੀ ਵੀ ਕੰਪੀਟੀਸ਼ਨ ਵਿੱਚ ਸਫਲ ਹੋਣ ਦੇ ਲਈ ਸਾੱਫਟ ਸਿਕਲਸ ਅਤੇ  ਹੈਨਡਰਾਇਟਿੰਗ ਦਾ ਵਦਿਆ ਹੋਣਾ ਸਫਲਤਾ ਦੀ ਕੁੰਜੀ ਹੁੰਦੀ ਹੈ ਕਿਉਂਕਿ ਇਸ ਤੋਂ ਵਿਅਕਤੀ ਦੀ ਪ੍ਰਸਨੇਲਿਟੀ ਸਾਫ ਝਲਕਦੀ ਹੈ ਕਿ ਉਹ ਕਿੰਨੀ ਸਕਾਰਾਤਮਕਤਾ ਦੇ ਨਾਲ ਆਪਣੇ ਆਪ ਨੂੰ ਕੰਪੀਟੀਸ਼ਨ ਵਿੱਚ ਆਤਮਵਿਸ਼ਵਾਸ ਨਾਲ ਸਫਲ ਬਣਾ ਸਕੇਗਾ। 
ਸੈਂਟਰ ਦੇ ਕੋਰਡੀਨੇਟਰ ਪ੍ਰੋ. ਸੰਦੀਪ ਚਾਹਲ ਨੇ ਵਿਦਿਆਰਥੀਆਂ ਨੂੰ ਅੋਰਲ ਅਤੇ ਰਿਟਨ ਕਮਿਉਨਿਕੇਸ਼ਨ ਸਿਕਲਸ, ਆਫਿਸਰ ਲਾਇਕ ਕਵਾਲੀਟੀਜ਼, ਲੀਡਰਸ਼ਿਪ ਸਿਕਲਸ, ਟਾਇਮ ਮੈਨੇਜਮੇਂਟ, ਕਾਨਫਿਲਕਟ ਰੈਜੋਲਿਊਸ਼ਨ, ਡਿਪੈਂਡੇਬਿਲਿਟੀ ਅਤੇ ਮੋਟੀਵੇਸ਼ਨ ਦੇ ਬਾਰੇ ਵਿੱਚ ਦਸਿਆ। ਪ੍ਰੋ. ਪ੍ਰਵੀਣ ਕੁਮਾਰੀ ਨੇ ਵਿਦਿਆਰਥੀਆਂ ਨੂੰ ਹੈਨਡਰਾਇਟਿੰਗ ਦੇ ਸਲਾਂਟਸ ਜਿਵੇਂ ਕਿ ਰਾਈਟਹੈਨਡ ਸਾਇਡ, ਲੈਫਟਹੈਨਡ ਸਾਇਡ  ਅਤੇ ਸਟ੍ਰੈਸ ਅਤੇ ਐਲਫਾਬੇਟਸ ਦੀ ਸ਼ੇਪ ਦੇ ਬਾਰੇ ਵੀ ਜਾਣਕਾਰੀ ਦਿੱਤੀ। ਪ੍ਰੋ. ਨੇਹਾ ਗੁਪਤਾ ਨੇ ਟੀਮ ਵਰਕ, ਫਲੇਕਸੀਬਿਲਿਟੀ, ਪ੍ਰਾਬਲਮ ਸੋਲਵਿੰਗ ਟੈਕਨੀਕਸ ਅਤੇ ਯੋਗ ਦੁਆਰਾਂ ਸਟ੍ਰੈਸ ਮੈਨੇਜਮੇਂਟ ਦੇ ਗੁਰ ਸਿਖਾਏ। ਪ੍ਰੋ. ਰਾਹੁਲ ਭਾਰਜਵਾਜ ਨੇ ਇੰਟਰਪ੍ਰਸਨਲ ਸਿਕਲਸ, ਵਰਕ ਐਥਿਕਸ ਅਤੇ ਵੱਖ ਵੱਖ ਮੋਕਿਆਂ ਤੇ ਡ੍ਰੈਸ ਕੋਡਸ ਦੀ ਜਾਣਕਾਰੀ ਦਿੱਤੀ। ਪ੍ਰੋ. ਰਾਹੁਲ ਹੰਸ ਨੇ ਕ੍ਰਿਏਟਿਵਿਟੀ, ਕ੍ਰਿਟੀਕਲ ਥਿਕਿੰਗ, ਕੋਲੇਬੋਰੇਸ਼ਨ, ਵਰਕ ਪਲੇਸ ਵਿੱਚ ਪ੍ਰੋਫੈਸਨੇਲਿਜ਼ਮ- ਟੈਬਲ ਮੈਨਰਸ ਦੇ ਬਾਰੇ ਵਿੱਚ ਵੀ ਦਸਿਆ।