ਦੋਆਬਾ ਕਾਲਜ ਵਿੱਚ ਜੈਨਰੇਵਿਟ ਆਰਟੀਫੀਸ਼ਲ ਇੰਟੈਲੀਜੈਂਸ ’ਤੇ ਵਰਕਸ਼ਾਪ ਅਯੋਜਤ

ਜਲੰਧਰ, 25 ਅਗਸਤ, 2025: ਦੋਆਬਾ ਕਾਲਜ ਦੇ ਪੋਸਟ ਗੈ੍ਰਜੂਏਟ ਕੰਪਿਊਟਸ ਸਾਇੰਸ ਅਤੇ ਆਈ ਟੀ ਵਿਭਾਗ ਦੁਆਰਾ ਜੈਨਰੇਟਿਵ ਆਰਟੀਫੀਸ਼ਲ ਇੰਟੈਲੀਜੇਂਸ ’ਤੇ ਕਾਰਜਸ਼ਾਲਾ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਅਭਿਸ਼ੇਕ ਮਿਸ਼ਰਾ ਅਤੇ ਨਵਦੀਪ ਸਿੰਘ^ ਵਿਨੋਵੇਸ਼ਨ ਲਿਮਟਿਡ ਨੋਏਡਾ ਬਤੌਰ ਕਾਰਜਸ਼ਾਲਾ ਸੰਚਾਲਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰH ਡਾ ਪ੍ਰਦੀਪ ਭੰਡਾਰੀ, ਪ੍ਰੋ ਨਵੀਨ ਜੋਸ਼ੀ ਵਿਭਾਗ ਮੁੱਖੀ, ਪ੍ਰਾਧਿਆਪਕਾਂ ਅਤੇ ਵਿਿਦਆਰਥੀਆਂ ਨੇ ਕੀਤਾ ।
ਅਭਿਸ਼ੇਕ ਮਿਸ਼ਰਾ ਨੇ ਜੈਨਰੇਟਿਵ ਆਰਟੀਫੀਸ਼ਲ ਇੰਟੈਲੀਜੇਂਸ ਦੇ ਅੱਜ ਦੇ ਯੁੱਗ ਵਿੱਚ ਵੱਧਦੇ ਮਹੱਤਵ, ਅਹਿਮ ਭੂਮਿਕਾ ਅਤੇ ਚੁਨੌਤੀਆਂ ਦੇ ਬਾਰੇ ਦੱਸਿਆ । ਉਨ੍ਹਾਂ ਨੇ ਵਿਿਦਆਰਥੀਆਂ ਨੂੰ ਜੈਨਰੇਟਿਵ ਆਰਟੀਫੀਸ਼ਲ ਇੰਟੈਲੀਜੇਂਸ ਦਾ ਕੰਟੇਂਟ ਕ੍ਰਿਏਸ਼ਨ, ਡਾਟਾ ਐਨਾਸਿਸ, ਇਨੋਵੇਸ਼ਨ ਅਤੇ ਆਧੁਨਿਕ ਸਿੱਖਿਆ ਪ੍ਰਣਾਲੀ, ਇਸਦੇ ਉਪਯੋਗ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।
ਇਸ ਤੋਂ ਬਾਅਦ ਨਵਦੀਪ ਸਿੰਘ ਅਤੇ ਅਭਿਸ਼ੇਕ ਮਿਸ਼ਰਾ ਨੇ ਗੁਗਲ ਕੋਲੈਬ ਦਾ ਇਸਤੇਮਾਲ ਕਰ ਜੈਨਰੇਟਿਵ ਆਰਟੀਫੀਸ਼ਲ ਇੰਟੈਲੀਜੇਂਸ ਦੇ ਵੱਖ-ਵੱਖ ਟੂਲਜ਼ ਰਾਹੀਂ ਸਿਖਲਾਈ ਦੇਕੇ ਵਿਿਦਆਰਥੀਆਂ ਨੂੰ ਰਿਅਲ ਵਰਲਡ ਐਪਲੀਕੇਸ਼ਨਸ ਦੇ ਉਦਾਹਰਣ ਦਿੰਦੇ ਹੋਏ ਕਈ ਸਾਫਟਵੇਅਰ ਇਸਤੇਮਾਲ ਕਰਨ ਦੇ ਤਰੀਕੇ ਸਮਝਾਏ। ਪ੍ਰਿੰ ਡਾ ਪ੍ਰਦੀਪ ਭੰਡਾਰੀ ਨੇ ਕਾਰਜਸ਼ਾਲਾ ਸੰਚਾਲਕ ਅਭਿਸ਼ੇਕ ਮਿਸ਼ਰਾ ਅਤੇ ਨਵਦੀਪ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਦੇ ਤੇਜੀ ਨਾਲ ਬਦਲਦੇ ਪਰਿਵਰਤਨਸ਼ੀਨ ਯੁੱਗ ਵਿੱਚ ਜੈਨਰੇਟਿਵ ਆਰਟੀਫੀਸ਼ਲ ਇੰਟੈਲੀਜੇਂਸ ਗੇਮ ਚੇਂਜਰ ਹੈ । ਜਿਸ ਨਾਲ ਸਿਰਫ ਜੌਬ ਮਾਰਕਿਟ ਹੀ ਨਹੀਂ ਸਗੋਂ ਰੋਜ਼ਾਨਾ ਦੇ ਕੰਮ ਕਰਨ ਦੇ ਢੰਗ ਵਿੱਚ ਵੀ ਤੇਜ਼ ਬਦਲਾਅ ਆ ਰਹੇ ਹਨ । ਇਸ ਲਈ ਵਿਿਦਆਰਥੀਆਂ ਨੂੰ ਕਾਰੋਬਾਰੀ ਯੋਗ ਬਣਾਉਣ ਲਈ ਦੋਆਬਾ ਕਾਲਜ ਨਵੀਂ ਤਕਨੀਕ ਦੀ ਜਾਣਕਾਰੀ ਮੁਹੱਈਆਂ ਕਰਵਾਉਣ ਲਈ ਯਤਨਸ਼ੀਲ ਹੈ ।
ਪ੍ਰੋ ਸਾਕਸ਼ੀ ਚੋਪੜਾ ਨੇ ਮੰਚ ਸੰਚਾਲਨ ਬਖੂਬੀ ਕੀਤਾ ।