ਦੁਆਬਾ ਕਾਲਜ ਦੇ ਐਨਐਸਐਸ ਵਲੋਂ ਡਿਵੈਲਪਿੰਗ ਸਾਇਕੋ ਸੋਸ਼ਲ ਸਿਕਲਸ ਆਫ ਗੁਡ ਹੇਲਪਰ ਵਰਕਸ਼ਾਪ ਅਯੋਜਤ

ਦੁਆਬਾ ਕਾਲਜ ਦੇ ਐਨਐਸਐਸ ਵਲੋਂ ਡਿਵੈਲਪਿੰਗ ਸਾਇਕੋ ਸੋਸ਼ਲ ਸਿਕਲਸ ਆਫ ਗੁਡ ਹੇਲਪਰ ਵਰਕਸ਼ਾਪ ਅਯੋਜਤ
ਦੁਆਬਾ ਕਾਲਜ ਵਿਖੇ ਆਨਲਾਇਨ ਵਰਕਸ਼ਾਪ ਵਿੱਚ ਕ੍ਰਤਿਕਾ ਪੂਣਿਆ ਹਾਜ਼ਿਰੀ ਨੂੰ ਸੰਬੋਧਿਤ ਕਰਦੀ ਹੋਈ।  

ਜਲੰਧਰ: ਦੋਆਬਾ ਕਾਲਜ ਦੇ ਐਨਐਸਐਸ ਵਿਭਾਗ ਅਤੇ ਮਹਾਤਮਾ ਗਾਂਧੀ ਨੇਸ਼ਨਲ ਕਾਉਂਸਿਲ ਆਫ ਰੂਰਲ ਐਜੁਕੇਸ਼ਨ- M8R4 ਵਲੋਂ ਡਿਵੈਲਪਿੰਗ ਸਾਇਕੋ ਸਿਕਲਸ ਆਫ ਗੁਡ ਹੇਲਪਰ ਤੇ ਆਨਲਾਇਨ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਕਿ੍ਰਤਿਕਾ ਪੂਣਿਆ ਬਤੌਰ ਰਿਸੋਰਸ ਪਰਸਨ ਹਾਜ਼ਿਰ ਹੋਈ ਜਿਸਦਾ ਨਿੱਘਾ ਸਵਾਗਤ ਪਿ੍ਰੰਸੀਪਲ ਡਾ. ਪ੍ਰਦੀਪ ਭੰਡਾਰੀ, ਪ੍ਰੋ. ਕੰਵਲਜੀਤ ਸਿੰਘ-ਕੋਰਡੀਨੇਟਰ, ਡਾ. ਰਾਕੇਸ਼ ਕੁਮਾਰ-ਕੋ-ਕੋਰਡੀਨੇਟਰ, ਪ੍ਰੋਗ੍ਰਾਮ ਅਫਸਰਾਂ ਅਤੇ 50 ਐਨਐਸਐਸ ਵਲੰਟਿਅਰਾਂ ਨੇ ਕੀਤਾ। ਪਿ੍ਰੰਸੀਪਲ ਡਾ. ਪ੍ਰਦੀਪ ਭੰਡਾਰੀ ਨੇ ਰਿਸੋਰਸ ਪਰਸਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਾਡੇ ਪੂਰਵਜ਼ ਸਦੈਵ ਸਨਾਤਨ ਧਰਮ ਦੇ ਮੂਲ ਮੰਤਰ ਸੰਸਕਾਰ ਅਤੇ ਵਿਚਾਰਧਾਰਾ ਵਸੁਧੈਵ ਕੁਟੁਮਬਕਮ ਤੇ ਵਿਸ਼ਵਾਸ ਕਰਦੇ ਸਨ ਜਿਸ ਵਿੱਚ ਸਾਰੀ ਮਨੁੱਖ ਜਾਤੀ ਦੀ ਭਲਾਈ ਕਰਨ ਦਾ ਸੰਦੇਸ਼ ਦਿੱਤਾ ਜਾਂਦਾ ਸੀ। ਕ੍ਰਿਤਿਕਾ ਪੂਣਿਆ ਨੇ ਕਿਹਾ ਕਿ ਵਰਤਮਾਨ ਕੋਰੋਨਾ ਕਾਲ ਵਿੱਚ ਨਾਨ ਕੋਵਿਡ ਮਰੀਜਾਂ ਦਾ ਮਹਤੱਵ ਵਧ ਗਿਆ ਹੈ ਕਿਉਂਕਿ ਇਹ ਕੋਵਿਡ ਮਰੀਜਾਂ ਦੇ ਵਦਿਆ ਹੇਲਪਰ ਬਣ ਸਕਨ ਕਿਉਂਕਿ ਇਹ ਵਦਿਆ ਹੇਲਪਰ ਦੇ ਗੁਣਾਂ- ਅਛੇ ਲਿਸਨਰ, ਪੋਜਿਟਿਵ ਐਟਿਟਿਊਡ ਅਤੇ ਸਹਾਇਤਾ ਅਤੇ ਦਆ ਭਾਵ ਤੋਂ ਭਰਪੂਰ ਹੁੰਦੇ ਹਨ। ਕ੍ਰਿਤਿਕਾ ਪੂਣਿਆ ਨੇ ਇਕ ਕੇਸ ਸਟਡੀ ਦੇ ਤਹਿਤ ਈਚ ਵਨ ਰੀਚ ਵਨ ਦਾ ਮੰਤਰ ਦਿੰਦੇ ਹੋਏ ਵਿਦਿਆਰਥੀਆਂ ਅਨੁਸ਼ਕਾ, ਅਮਨ, ਨਿਤਿਕਾ, ਕਿ੍ਰਤਿਕਾ, ਸੁਧੀਰ, ਬਲਜੀਤ ਅਤੇ ਮੋਣਿਆ ਨੂੰ ਰੋਲ ਪਲੇ ਸਥਿਤੀ ਕ੍ਰਿਏਟ ਕਰਦੇ ਹੋਏ ਉਪਰੋਕਤ ਵਿਦਿਆਰਥੀਆਂ ਨੂੰ ਕੋਵਿਡ-19 ਮਰੀਜਾਂ ਦੀ ਮਦਦ ਕਰਦੇ ਹੋਏ ਇੱਕ ਸਿਕਟ ਦਾ ਸਜੀਵ ਮੰਚਨ ਸਾਰਥਕ ਰੂਪ ਨਾਲ ਕੀਤਾ। ਅੰਤ ਵਿੱਚ ਕੋਰਡੀਨੇਟਰ ਪ੍ਰੋ. ਕੰਵਲਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।