ਵਿਧਾਇਕ ਪਿੰਕੀ ਦੇ ਯਤਨਾ ਸਦਕਾ ਫਿਰੋਜ਼ਪੁਰ ਛਾਉਣੀ ਦੀ ਗੋਪਾਲ ਗਊਸ਼ਾਲਾ ਲਈ 20 ਲੱਖ ਦੀ ਗਰਾਂਟ ਦੀ ਦੂਜੀ ਕਿਸ਼ਤ ਜਾਰੀ, ਸ਼ਹਿਰ ਨੂੰ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਤੋਂ ਮਿਲੇਗੀ ਨਿਜ਼ਾਤ- ਹਰਜਿੰਦਰ ਸਿੰਘ ਖੋਸਾ

ਕਿਹਾ,  ਟ੍ਰੈਫਿਕ ਸਮੱਸਿਆਵਾਂ ਵੀ ਹੱਲ ਦੇ ਨਾਲ-ਨਾਲ ਇਹ ਗਊਸ਼ਾਲਾ ਫਿਰੋਜ਼ਪੁਰ ਜ਼ਿਲ੍ਹੇ ਦੀ ਸਭ ਤੋਂ ਸੋਹਣੀ ਗਊਸ਼ਾਲਾਵਾਂ ਦੀ ਸੂਚੀ ਵਿੱਚ ਆਵੇਗੀ

ਵਿਧਾਇਕ ਪਿੰਕੀ ਦੇ ਯਤਨਾ ਸਦਕਾ ਫਿਰੋਜ਼ਪੁਰ ਛਾਉਣੀ ਦੀ ਗੋਪਾਲ ਗਊਸ਼ਾਲਾ ਲਈ 20 ਲੱਖ ਦੀ ਗਰਾਂਟ ਦੀ ਦੂਜੀ ਕਿਸ਼ਤ ਜਾਰੀ, ਸ਼ਹਿਰ ਨੂੰ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਤੋਂ ਮਿਲੇਗੀ ਨਿਜ਼ਾਤ- ਹਰਜਿੰਦਰ ਸਿੰਘ ਖੋਸਾ

ਫਿਰੋਜ਼ਪੁਰ: ਰਾਜ ਸਰਕਾਰ ਵੱਲੋਂ ਫਿਰੋਜ਼ਪੁਰ ਛਾਉਣੀ ਵਿਖੇ ਸਥਿਤ ਗੋਪਾਲ ਗਊਸ਼ਾਲਾ ਲਈ  20 ਲੱਖ ਰੁਪਏ ਦੀ ਗਰਾਂਟ ਦੀ ਦੂਜੀ ਕਿਸ਼ਤ ਜਾਰੀ ਕੀਤੀ ਗਈ ਹੈ, ਜੋ ਕਿ ਗਊਸ਼ਾਲਾ ਦੇ ਵਿਸਥਾਰ ਦੇ ਨਵੇਂ ਸੈੱਡਾਂ ਦੇ ਨਿਰਮਾਣ 'ਤੇ ਖਰਚ ਕੀਤੀ ਜਾਵੇਗੀ।  ਇਹ ਜਾਣਕਾਰੀ ਫਿਰੋਜ਼ਪੁਰ  ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਭਰਾ ਹਰਜਿੰਦਰ ਸਿੰਘ ਖੋਸਾ ਨੇ ਦਿੱਤੀ।  ਉਨ੍ਹਾਂ ਕਿਹਾ ਕਿ ਇਸ ਗ੍ਰਾਂਟ ਨਾਲ ਗਊਸ਼ਾਲਾ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਲੋਕਾਂ ਦੀ ਸਾਲਾਂ ਤੋਂ ਪੁਰਾਣੀ ਮੰਗ ਪੂਰੀ ਹੋਵੇਗੀ।  ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਵੀ ਕੀਤਾ ਜਾਵੇਗਾ ਕਿਉਂਕਿ ਬੇਸਹਾਰਾ ਪਸ਼ੂਆਂ ਨੂੰ ਇਕੱਠਾ ਕਰਕੇ ਇਸ ਗਊਸ਼ਾਲਾ ਵਿੱਚ ਰੱਖਿਆ ਜਾਵੇਗਾ।

ਕਾਂਗਰਸੀ ਆਗੂ ਸ੍ਰ. ਹਰਜਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਇਸ ਗਊਸ਼ਾਲਾ ਲਈ ਰਾਜ ਸਰਕਾਰ ਤੋਂ ਕਰੀਬ 15 ਲੱਖ ਰੁਪਏ ਦੀ ਪਹਿਲਾ ਵੀ ਗਰਾਂਟ ਜਾਰੀ ਕਰਵਾਈ ਗਈ ਹੈ।  ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ, ਜਿਸ ਤਹਿਤ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ।  ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਛਾਉਣੀ ਦੀ ਗੋਪਾਲ ਗਊਸ਼ਾਲਾ ਦੇ ਵਿਸਥਾਰ ਨਾਲ ਇੱਥੇ ਗਊ-ਧਨ ਰੱਖਣ ਦੀ ਸਮਰੱਥਾ ਵਿੱਚ ਵਾਧਾ ਹੋਏਗਾ, ਜਿਸ ਦੇ ਤਹਿਤ ਸ਼ਹਿਰ ਦੀਆਂ ਸੜਕਾਂ ਤੋਂ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਹੋਵੇਗਾ।  ਇਸ ਨਾਲ ਨਾ ਸਿਰਫ ਟ੍ਰੈਫਿਕ ਜਾਮ ਤੋਂ ਛੁਟਕਾਰਾ ਮਿਲੇਗਾ, ਬਲਕਿ ਸੜਕ ਹਾਦਸਿਆਂ ਵਿੱਚ ਵੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਇਹ ਗਊਸ਼ਾਲਾ ਫਿਰੋਜ਼ਪੁਰ ਦੀ ਸਭ ਤੋਂ ਸੋਹਣੀ ਗਊਸ਼ਾਲਾਵਾਂ ਦੀ ਸੂਚੀ ਵਿੱਚ ਆਵੇਗੀ। ਉਨ੍ਹਾਂ ਕਿਹਾ ਕਿ ਇਸ ਗਊਸ਼ਾਲਾ ਦੇ ਵਿਸਥਾਰ ਜਾਂ ਹੋਰ ਕੰਮਾਂ ਲਈ ਜੇਕਰ ਹੋਰ ਵੀ ਰਾਸ਼ੀ ਦੀ ਲੋੜ ਹੋਵੇਗੀ ਤਾਂ ਉਸ ਦੀ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਅਜੇ ਜੋਸ਼ੀ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਕਮੇਟੀ, , ਬਲਵੀਰ ਬਾਠ ਚੇਅਰਮੈਨ ਬਲਾਕ ਸੰਮਤੀ, ਸੰਜੇ ਗੁਪਤਾ, ਅਮਰਜੀਤ ਸਿੰਘ ਭੋਗਲ ਨੇ ਵਿਧਾਇਕ ਦੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸ਼ਹਿਰ ਵਿੱਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਤਾ ਮਿਲੇਗੀ।